Vithya Ramraj Bronze In Asian Games: ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ ਬਰਕਰਾਰ ਹੈ। ਹੁਣ ਭਾਰਤੀ ਅਥਲੀਟ ਵਿਥਿਆ ਰਾਮਰਾਜ ਨੇ 400 ਮੀਟਰ ਹਰਡਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਵਿਥਿਆ ਰਾਮਰਾਜ ਨੇ 55.68 ਦੇ ਸਮੇਂ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਦੇ ਮੈਡਲਾਂ ਦੀ ਗਿਣਤੀ 63 ਹੋ ਗਈ ਹੈ। ਹੁਣ ਤੱਕ 13 ਸੋਨ ਤਗਮਿਆਂ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ 24 ਚਾਂਦੀ ਦੇ ਤਗਮੇ ਅਤੇ 26 ਕਾਂਸੀ ਦੇ ਤਗਮੇ ਜਿੱਤੇ ਹਨ।


ਇਹ ਵੀ ਪੜ੍ਹੋ: MS Dhoni New Look: MS ਧੋਨੀ ਦੇ ਨਵੇਂ ਲੁੱਕ ਨੇ ਮਚਾਇਆ ਤਹਿਲਕਾ, ਮਾਹੀ ਦਾ ਅੰਦਾਜ਼ ਵੇਖ ਫੈਨਜ਼ ਹੋਏ ਦੀਵਾਨੇ


ਲਵਲੀਨਾ ਬੋਰਗੋਹੇਨ ਨੇ ਵੀ ਪੱਕਾ ਕੀਤਾ ਮੈਡਲ


ਉੱਥੇ ਹੀ ਇਸ ਤੋਂ ਪਹਿਲਾਂ ਅਰਜੁਨ ਸਿੰਘ ਅਤੇ ਸੁਨੀਲ ਸਲਾਮ ਦੀ ਜੋੜੀ ਨੇ 1000 ਮੀਟਰ ਕੈਨੋ ਸਪ੍ਰਿੰਟ ਵਿੱਚ ਤਮਗਾ ਜਿੱਤਿਆ। ਇਸ ਜੋੜੀ ਨੇ 3 ਮਿੰਟ 53.329 ਸਕਿੰਟ 'ਚ ਦੌੜ ਪੂਰੀ ਕੀਤੀ ਅਤੇ ਤਮਗੇ 'ਤੇ ਕਬਜ਼ਾ ਕੀਤਾ। ਹਾਲਾਂਕਿ ਇਸ ਤੋਂ ਬਾਅਦ ਭਾਰਤ ਦੀ ਪ੍ਰੀਤੀ ਨੂੰ ਮਹਿਲਾਵਾਂ ਦੇ 50-54 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਪ੍ਰੀਤੀ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਨਾਲ ਹੀ, ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਮੁੱਕੇਬਾਜ਼ੀ ਮਹਿਲਾ 50-54 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ।


ਇਹ ਵੀ ਪੜ੍ਹੋ: World Cup 2023: ICC ਟੂਰਨਾਮੈਂਟ 'ਚ ਭਾਰਤ ਲਈ ਸਭ ਤੋਂ ਵੱਡੀ ਰੁਕਾਵਟ ਨਿਊਜ਼ੀਲੈਂਡ, 20 ਸਾਲਾਂ 'ਚ ਨਹੀਂ ਸਕੇ ਹਰਾ