Sangrur News: ਸੰਗਰੂਰ ਸ਼ਹਿਰ 'ਚ ਕੰਟਰੈਕਟ ਵਰਕਰਜ਼ ਯੂਨੀਅਨ ਨੇ ਹੱਲਾ ਬੋਲਿਆ ਹੈ। ਇਸ ਨਾਲ ਸ਼ਹਿਰ 'ਚ ਟ੍ਰੈਫਿਕ ਜਾਮ ਹੋ ਗਿਆ ਤੇ ਮੁਲਾਜ਼ਮਾਂ ਨੇ ਪੱਕਾ ਮੋਰਚਾ ਲਾ ਦਿੱਤਾ। ਹਾਸਲ ਜਾਣਕਾਰੀ ਮੁਤਾਬਕ ਅੱਜ ਪੰਜਾਬ ਭਰ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਹਜ਼ਾਰਾਂ ਦੀ ਗਿਣਤੀ ਵਿੱਚ ਠੇਕਾ ਮੁਲਾਜ਼ਮਾਂ ਨੇ ਸਿਟੀ ਸੈਂਟਰ ਬਰਨਾਲਾ ਚੌਕ ਦਾ ਘਿਰਾਓ ਕਰਕੇ ਸਾਰੇ ਰਸਤੇ ਬੰਦ ਕਰ ਦਿੱਤੇ।


ਇਸ ਰੋਸ ਮੁਜ਼ਾਹਰੇ ਕਰਕੇ ਚੰਡੀਗੜ੍ਹ, ਬਠਿੰਡਾ ਤੇ ਲੁਧਿਆਣਾ, ਹਿਸਾਰ ਤੋਂ ਆਉਣ ਵਾਲੇ ਲੋਕਾਂ ਨੂੰ ਸੰਗਰੂਰ 'ਚ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਸੰਗਰੂਰ ਦੇ ਬਰਨਾਲਾ ਚੌਕ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਗਏ। ਠੇਕਾ ਮੁਲਾਜ਼ਮਾਂ ਨੇ ਔਰਤਾਂ ਤੇ ਬੱਚਿਆਂ ਨਾਲ ਸੰਗਰੂਰ ਪਹੁੰਚ ਕੇ ਟੈਂਟ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਹੈ। ਠੇਕਾ ਮੁਲਾਜ਼ਮਾਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਧਰ, ਭਾਰੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਹੈ।


ਦਰਅਸਲ ਸੰਗਰੂਰ ਇੱਕ ਵਾਰ ਫਿਰ ਧਰਨਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਪੰਜਾਬ ਭਰ ਦੇ ਸਰਕਾਰੀ ਵਿਭਾਗਾਂ ਵਿੱਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਚੰਡੀਗੜ੍ਹ, ਬਠਿੰਡਾ ਤੇ ਲੁਧਿਆਣਾ ਤੋਂ ਸੰਗਰੂਰ ਦੇ ਬਰਨਾਲਾ ਚੌਕ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।


ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ 18 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਫੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਸੀ ਕਿ ਸਾਰਿਆਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇਗਾ ਪਰ ਉਹ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ।


ਇਹ ਵੀ ਪੜ੍ਹੋ: Sangrur News: ਮੌਲਵੀ ਦੀ ਖੁੱਲ੍ਹੀ ਨੀਂਦ ਤਾਂ ਪਾਈਪ ਨਾਲ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਮਾਪਿਆਂ ਨੇ ਮੰਗਿਆ ਇਨਸਾਫ


ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਭਰ ਤੋਂ ਆਏ ਹਾਂ ਤੇ ਅੱਠ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਹਨ। ਉਹ ਸਿਰਫ 8000 ਤੋਂ 15000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈ ਰਹੇ ਹਨ। ਅਸੀਂ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਾਂ ਤਾਂ ਸਾਡੀ ਮੰਗ ਮੰਨੀ ਜਾਵੇ ਨਹੀਂ ਤਾਂ ਅਸੀਂ ਕੋਈ ਹੋਰ ਵੱਡਾ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ।


ਇਹ ਵੀ ਪੜ੍ਹੋ: Punjab Debt: ਸੀਐਮ ਭਗਵੰਤ ਮਾਨ ਨੇ ਮੰਨਿਆ ਪੰਜਾਬ ਸਿਰ ਚੜ੍ਹਿਆ 47,106 ਕਰੋੜ ਦਾ ਹੋਰ ਕਰਜ਼ਾ, ਰਾਜਪਾਲ ਨੂੰ ਸੌਂਪੀ ਪੂਰੀ ਰਿਪੋਰਟ