Sangrur News: ਮਾਲੇਰਕੋਟਲਾ ਦੇ ਮਦਰੱਸੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਬੱਚਿਆਂ ਦੇ ਖੇਡਣ ਤੋਂ ਤੰਗ ਆ ਕੇ ਇੱਕ ਮੌਲਵੀ ਨੇ 12 ਸਾਲ ਦੇ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਮੌਲਵੀ ਨੇ ਪਲਾਸਟਿਕ ਦੀ ਪਾਈਪ ਨਾਲ ਬੱਚੇ ਨੂੰ ਕੁੱਟਿਆ। ਬੱਚੇ ਦੀ ਪਿੱਠ 'ਤੇ ਪਾਈਪ ਨਾਲ ਕੁੱਟਣ ਦੇ ਡੂੰਘੇ ਨਿਸ਼ਾਨ ਹਨ। ਮਾਪੇ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਮਲੇਰਕੋਟਲਾ ਦੇ ਪਿੰਡ ਬਿੰਜੋਕੀ ਦੇ ਮਦਰੱਸੇ 'ਚ ਬੱਚੇ ਇਸਲਾਮਿਕ ਗਿਆਨ ਹਾਸਲ ਕਰਨ ਲਈ ਪੜ੍ਹਦੇ ਹਨ। ਇੱਥੇ 'ਚ ਇੱਕ ਮੌਲਵੀ ਵੱਲੋਂ 12 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਮਦਰੱਸੇ 'ਚ ਪੜ੍ਹਦੇ ਬੱਚਿਆਂ ਨੇ ਦਿੱਤੀ ਹੈ। ਪੀੜਤ ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਬੱਚਿਆਂ ਨੇ ਦੱਸਿਆ ਕਿ ਰਾਤ ਨੂੰ ਦੋ ਬੱਚੇ ਆਪਸ ਵਿੱਚ ਖੇਡ ਰਹੇ ਸਨ ਕਿ ਸੁੱਤੇ ਪਏ ਮੌਲਵੀ ਨੂੰ ਉਨ੍ਹਾਂ ਦੀ ਆਵਾਜ਼ ਸੁਣ ਕੇ ਗੁੱਸਾ ਚੜ੍ਹ ਗਿਆ। ਉਸ ਨੇ ਬੇਰਹਿਮੀ ਨਾਲ ਬੱਚੇ ਦੀ ਕੁੱਟਮਾਰ ਕੀਤੀ। ਬੱਚਿਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਉਸ ਦੀਆਂ ਲੱਤਾਂ ਤੇ ਦੋ ਵਿਅਕਤੀਆਂ ਨੇ ਬਾਹਾਂ ਫੜ ਲਈਆਂ। ਮੌਲਵੀ ਤੇ ਉਸ ਦੇ ਭਰਾ ਨੇ ਪਾਈਪ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬੱਚੇ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਮਦਰੱਸੇ 'ਚ ਰਾਤ ਸਮੇਂ ਕੁੱਟਮਾਰ ਕੀਤੀ ਗਈ ਹੈ। ਉਹ ਸਵੇਰੇ ਆਪਣੇ ਬੱਚੇ ਨੂੰ ਲੈਣ ਲਈ ਗਏ ਤਾਂ ਵੀ ਉਹ ਬੱਚੇ ਨੂੰ ਮਦਰੱਸੇ ਤੋਂ ਲਿਆਉਣ ਨਹੀਂ ਦੇ ਰਹੇ ਸਨ। ਉਹ ਆਪਣੇ ਬੱਚੇ ਨੂੰ ਹਸਪਤਾਲ ਲੈ ਕੇ ਗਏ। ਉਸ ਦੇ ਸਰੀਰ 'ਤੇ ਗੰਭੀਰ ਕੁੱਟ ਦੇ ਨਿਸ਼ਾਨ ਹੋਣ ਕਾਰਨ ਦਾਖਲ ਕਰਵਾਇਆ ਗਿਆ। ਬੱਚਿਆਂ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: Punjab Debt: ਸੀਐਮ ਭਗਵੰਤ ਮਾਨ ਨੇ ਮੰਨਿਆ ਪੰਜਾਬ ਸਿਰ ਚੜ੍ਹਿਆ 47,106 ਕਰੋੜ ਦਾ ਹੋਰ ਕਰਜ਼ਾ, ਰਾਜਪਾਲ ਨੂੰ ਸੌਂਪੀ ਪੂਰੀ ਰਿਪੋਰਟ
ਹਸਪਤਾਲ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਹੈ। ਉਹ ਹਸਪਤਾਲ ਪਹੁੰਚ ਗਏ ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: Viral Video: ਸੜਕ ਪਾਰ ਕਰਨ ਲਈ ਵਿਅਕਤੀ ਨੇ ਵਰਤੀ ਕਮਾਲ ਦੀ ਟਰਿਕ, ਵੀਡੀਓ ਦੇਖ ਕੇ ਹੱਸ-ਹੱਸ ਕਮਲੇ ਹੋ ਜਾਵੋਗੇ