ਸੰਦੀਪ ਸਰਕਾਰ


ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਹਾਰ ਮਿਲੇ ਇਕ ਹਫ਼ਤਾ ਬੀਤ ਗਿਆ ਹੈ। ਪਰ ਅਜੇ ਵੀ ਇਹ ਗੱਲ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਦਰਮਿਆਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਚ ਵਿੱਚ ਹਾਰ ਤੋਂ ਜ਼ਿਆਦਾ ਉਸ ਤੋਂ ਬਾਅਦ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਤੇ ਉਨਾਂ ਦੇ ਧਰਮ ਨੂੰ ਲੈਕੇ ਕੀਤੇ ਹਮਲੇ ਤੋਂ ਜ਼ਿਆਦਾ ਪਰੇਸ਼ਾਨ ਹਨ। ਇਕ ਕਪਤਾਨ ਦੇ ਤੌਰ ‘ਤੇ ਇਸ ਮੁਸ਼ਕਿਲ ਸਮੇਂ ‘ਚ ਵਿਰਾਟ ਕੋਹਲੀ ਆਪਣੇ ਗੇਂਦਬਾਜ਼ ਨਾਲ ਦ੍ਰਿੜਤਾ ਨਾਲ ਖੜੇ ਹਨ।


ਟੀ-20 ਵਿਸ਼ਵ ਕੱਪ ਦੇ ਦੂਜੇ ਮੈਚ ਵਿੱਚ ਐਤਵਾਰ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਪ੍ਰੈਸ ਨਾਲ ਵਾਰਤਾਲਾਪ ਕੀਤੀ। ਇਸ ਦੌਰਾਨ ABP News ਨੇ ਵਿਰਾਟ ਕੋਹਲੀ ਨੂੰ ਪੁੱਛਿਆ ਕਿ ਧਰਮ ਦੇ ਮਸਲੇ ‘ਤੇ ਸ਼ਮੀ ‘ਤੇ ਹਮਲਾ ਹੋਣ ਦਾ ਸਮਰਥਨ ਉਹ ਕਿਵੇਂ ਕਰ ਰਹੇ ਹਨ ਤਾਂ ਜਵਾਬ ‘ਚ ਕੋਹਲੀ ਨੇ ਕਿਹਾ ਕਿਸੇ ‘ਤੇ ਧਰਮ ਨੂੰ ਲੈਕੇ ਹਮਲਾ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਉਨਾਂ ਕਿਹਾ ਇਸ ਤੋਂ ਤਰਸਯੋਗ ਕੀ ਹੋ ਸਕਦਾ ਕਿ ਕਿਸੇ ‘ਤੇ ਧਰਮ ਨੂੰ ਲੈਕੇ ਹਮਲਾ ਕੀਤਾ ਜਾਵੇ। ਕੋਹਲੀ ਨੇ ਕਿਹਾ ਹਰ ਇਕ ਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਹੱਕ ਹੈ ਕਿ ਉਹ ਕਿਸੇ ਖਾਸ ਸਥਿਤੀ ਬਾਰੇ ਕੀ ਮਹਿਸੂਸ ਕਰਦਾ ਹੈ। ਕੋਹਲੀ ਨੇ ਕਿਹਾ ਮੈਂ ਕਦੇ ਵੀ ਕਿਸੇ ਨਾਲ ਧਰਮ ਨੂੰ ਲੈਕੇ ਵਿਤਕਰਾ ਕਰਨ ਬਾਰੇ ਨਹੀਂ ਸੋਚਿਆ। ਇਹ ਹਰ ਮਨੁੱਖ ਲਈ ਬਹੁਤ ਪਵਿੱਤਰ ਤੇ ਨਿੱਜੀ ਚੀਜ਼ ਹੈ।


ਕੋਹਲੀ ਨੇ ਵਿਸਥਾਰ ਨਾਲ ਆਪਣੀ ਗੱਲ ਦੱਸਦਿਆਂ ਕਿਹਾ ਲੋਕ ਇਸ ਤਰਾਂ ਆਪਣੀ ਨਿਰਾਸ਼ਾ ਨੂੰ ਬਾਹਰ ਕੱਢਦੇ ਹਨ। ਉਨਾਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਹੈ ਕਿ ਅਸੀਂ ਇਕ ਵਿਅਕਤੀ ਵਜੋਂ ਕੀ ਕੰਮ ਕਰਦੇ ਹਾਂ। ਉਂਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਅਸੀਂ ਮੈਦਾਨ ‘ਤੇ ਕਿੰਨੀ ਮਿਹਨਤ ਕਰਦੇ ਹਾਂ। ਉਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਮੁਹੰਮਦ ਸ਼ਮੀ ਵਰਗੇ ਵਿਅਕਤੀ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਕਈ ਮੈਚ ਜਿੱਤੇ ਹਨ। ਜਦੋਂ ਖੇਡ ‘ਚ ਪ੍ਰਭਾਵ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਜਸਪ੍ਰੀਤ ਬੁਮਰਾਹ ਦੇ ਨਾਲ ਉਹ ਸਾਡੇ ਪ੍ਰਮੁੱਖ ਗੇਂਦਬਾਜ਼ ਹਨ।


ਮੁਹੰਮਦ ਸ਼ਮੀ ‘ਤੇ ਧਰਮ ਨੂੰ ਲੈਕੇ ਹਮਲਾ ਕਰਨ ਵਾਲਿਆਂ ਲਈ ਮੈਂ ਆਪਣੀ ਜ਼ਿੰਦਗੀ ਦਾ ਇਕ ਮਿੰਟ ਵੀ ਬਰਬਾਦ ਨਹੀਂ ਕਰਨਾ ਚਾਹੁੰਦਾ। ਅਸੀਂ ਪੂਰੀ ਤਰਾਂ ਉਸ ਦੇ ਨਾਲ ਖੜੇ ਹਾਂ। ਅਸੀਂ ਉਸ ਦਾ 200 ਫੀਸਦ ਸਮਰਥਨ ਕਰ ਰਹੇ ਹਾਂ।