ਕੋਲੰਬੋ - ਆਸਟ੍ਰੇਲੀਆ ਨੇ ਵਨਡੇ ਸੀਰੀਜ਼ 'ਚ ਕਮਾਲ ਕਰਨ ਤੋਂ ਬਾਅਦ ਟੀ-20 ਸੀਰੀਜ਼ ਵੀ ਕਲੀਨ ਸਵੀਪ ਕਰ ਲਈ। ਦੂਜੇ ਟੀ-20 ਮੈਚ 'ਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਮਾਤ ਦੇਕੇ ਸੀਰੀਜ਼ 'ਤੇ 2-0 ਨਾਲ ਕਬਜਾ ਕੀਤਾ। 


  


ਸ਼੍ਰੀਲੰਕਾ - 128/9 (20 ਓਵਰ) 

 

ਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਨੂੰ ਲਗਾਤਾਰ ਝਟਕੇ ਲਗਦੇ ਰਹੇ। ਆਪਣਾ ਆਖਰੀ ਟੀ-20 ਖੇਡ ਰਹੇ ਦਿਲਸ਼ਾਨ 1 ਰਨ ਬਣਾ ਕੇ ਆਊਟ ਹੋ ਗਏ। ਡੀ ਸਿਲਵਾ ਨੇ 62 ਰਨ ਦੀ ਪਾਰੀ ਖੇਡ ਸ਼੍ਰੀਲੰਕਾ ਦੀ ਲੜਖੜਾਉਂਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਟੀਮ ਦੇ ਬਾਕੀ ਬੱਲੇਬਾਜ ਮੈਡਾ 'ਤੇ ਕਦ ਆਏ ਅਤੇ ਕਦ ਵਾਪਿਸ ਚਲੇ ਗਏ, ਇਸਦਾ ਪਤਾ ਹੀ ਨਹੀਂ ਲੱਗਾ। ਡੀ ਸਿਲਵਾ ਤੋਂ ਅਲਾਵਾ ਸਿਰਫ ਪਰੇਰਾ ਹੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਸ਼੍ਰੀਲੰਕਾ ਦੇ 9 ਬੱਲੇਬਾਜ 7 ਰਨ ਤੋਂ ਵਧ ਦਾ ਸਕੋਰ ਬਣਾਉਣ 'ਚ ਅਸਮਰਥ ਰਹੇ। ਆਸਟ੍ਰੇਲੀਆ ਲਈ ਫਾਕਨਰ ਅਤੇ ਜ਼ਾਂਪਾ ਨੇ 3-3 ਵਿਕਟ ਹਾਸਿਲ ਕੀਤੇ। 


  

 

ਮੈਕਸਵੈਲ ਦਾ ਧਮਾਕਾ 

 

ਸਪਿਨ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਵਿਕਟ 'ਤੇ ਮੈਕਸਵੈਲ ਅਤੇ ਵਾਰਨਰ ਨੇ ਮਿਲਕੇ ਆਸਟ੍ਰੇਲੀਆ ਨੂੰ ਦਮਦਾਰ ਸ਼ੁਰੂਆਤ ਦਿੱਤੀ। ਮੈਕਸਵੈਲ ਨੇ 29 ਗੇਂਦਾਂ 'ਤੇ 66 ਰਨ ਦੀ ਪਾਰੀ ਖੇਡੀ। ਮੈਕਸਵੈਲ ਦੀ ਪਾਰੀ 'ਚ 7 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਮੈਕਸਵੈਲ ਨੇ ਆਪਣਾ ਅਰਧ-ਸੈਂਕੜਾ 18 ਗੇਂਦਾਂ 'ਤੇ ਹੀ ਪੂਰਾ ਕਰ ਲਿਆ ਸੀ। ਅਰਧ-ਸੈਂਕੜੇ ਤਕ ਪਹੁੰਚਦਿਆਂ ਮੈਕਸਵੈਲ ਨੇ 5 ਚੌਕੇ ਅਤੇ 4 ਛੱਕੇ ਜੜੇ। ਮੈਕਸਵੈਲ ਨੇ ਵਾਰਨਰ ਨਾਲ ਮਿਲਕੇ ਪਹਿਲੇ ਵਿਕਟ ਲਈ 8.3 ਓਵਰਾਂ 'ਚ 93 ਰਨ ਜੋੜੇ। ਮੈਕਸਵੈਲ ਦੇ ਆਊਟ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਤੋਂ ਬਾਅਦ ਇੱਕ 5 ਵਿਕਟ ਗਵਾਏ ਅਤੇ ਟੀਮ ਦਾ ਰਨ ਰੇਟ ਵੀ ਘਟ ਗਿਆ। ਪਰ ਆਸਟ੍ਰੇਲੀਆ ਨੇ 17.3 ਓਵਰਾਂ 'ਚ 4 ਵਿਕਟਾਂ ਨਾਲ ਜਿੱਤ ਦਰਜ ਕਰ ਲਈ। ਮੈਕਸਵੈਲ ਨੇ ਪਹਿਲੇ ਟੀ-20 ਮੈਚ 'ਚ 145 ਰਨ ਦੀ ਨਾਬਾਦ ਪਾਰੀ ਖੇਡੀ ਸੀ। ਦੋਨੇ ਮੈਚਾਂ 'ਚ ਧਮਾਕੇਦਾਰ ਸੀਰੀਜ਼ ਲਈ ਮੈਕਸਵੈਲ ਨੂੰ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ।