ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਐਕਟਰ ਸੋਨੂੰ ਸੂਦ ਲੋੜਵੰਦਾ ਦੇ ਮਸੀਹਾ ਵਜੋਂ ਸਾਹਮਣੇ ਆਏ ਸੀ। ਸੋਨੂੰ ਸੂਦ ਨੇ ਹਰ ਕਿਸੇ ਦੀ ਮਦਦ ਕੀਤੀ।ਜਿਸ ਮਗਰੋਂ ਉਹ ਰੀਲ ਲਾਇਫ ਦੇ ਨਾਲ ਨਾਲ ਰੀਅਲ ਲਾਇਫ ਹੀਰੋ ਵੀ ਬਣ ਗਏ।ਇਸ ਖ਼ਤਰਨਾਕ ਸਮੇਂ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕਿਸੇ ਵੀ ਸਮੇਂ ਮਦਦ ਲਈ ਤਿਆਰ ਰਹਿੰਦੇ ਹਨ।IPL 2021 ਨੂੰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਖਿਡਾਰੀ ਆਪਣੇ ਘਰ ਵਾਪਸ ਜਾ ਰਹੇ ਹਨ। ਹਾਲਾਂਕਿ ਵਿਦੇਸ਼ੀ ਖਿਡਾਰੀਆਂ ਨੂੰ ਘਰ ਪਰਤਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਆਸਟਰੇਲੀਆਈ ਖਿਡਾਰੀ ਹਾਲੇ ਘਰ ਨਹੀਂ ਗਏ ਹਨ।ਕੁਝ ਤਾਂ ਭਾਰਤ ਵਿੱਚ ਹੀ ਰਹਿ ਰਹੇ ਹਨ ਅਤੇ ਕੁਝ 15 ਮਈ ਤੱਕ ਯਾਤਰਾ ਦੀ ਪਾਬੰਦੀ ਨਾ ਹਟਾਏ ਜਾਣ ਤੱਕ ਮਾਲਦੀਵ ਲਈ ਰਵਾਨਾ ਹੋ ਗਏ ਹਨ।ਇਸ ਦੌਰਾਨ ਅਦਾਕਾਰ ਸੋਨੂੰ ਸੂਦ ਨੇ ਆਸਟਰੇਲੀਆ ਦੇ ਕ੍ਰਿਕਟਰਾਂ ਲਈ ਇਕ ਵਧੀਆ ਟਵੀਟ ਕੀਤਾ ਹੈ।ਦਰਅਸਲ, ਇਕ ਉਪਭੋਗਤਾ ਨੇ ਸੋਸ਼ਲ ਮੀਡੀਆ 'ਤੇ ਇਕ ਕਾਰਟੂਨ ਪੋਸਟ ਕੀਤਾ, ਜਿਸ ਵਿਚ ਆਸਟਰੇਲੀਆਈ ਖਿਡਾਰੀ ਸੋਨੂੰ ਸੂਦ ਤੋਂ ਘਰ ਪਰਤਣ ਲਈ ਮਦਦ ਮੰਗਦੇ ਨਜ਼ਰ ਆ ਰਹੇ ਹਨ। ਸੋਨੂੰ ਸੂਦ ਨੇ ਇਸ ਪੋਸਟ 'ਤੇ ਇੱਕ ਮਜ਼ਾਕੀਆ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਤੁਰੰਤ ਆਪਣਾ ਸਮਾਨ ਪੈਕ ਕਰ ਲਓ'।
ਸੋਨੂੰ ਸੂਦ ਕੋਰੋਨਾ ਲਾਗ ਦੇ ਇਸ ਮੁਸ਼ਕਿਲ ਸਮੇਂ ਵਿੱਚ ਮਦਦ ਵਿੱਚ ਸਭ ਤੋਂ ਅੱਗੇ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੀ ਮਦਦ ਕੀਤੀ ਸੀ।
ਦਰਅਸਲ, ਰੈਨਾ ਦੀ ਆਂਟੀ ਹਸਪਤਾਲ ਵਿਚ ਦਾਖ਼ਲ ਸੀ ਅਤੇ ਉਨ੍ਹਾਂ ਨੂੰ ਤੁਰੰਤ ਆਕਸੀਜਨ ਦੀ ਜ਼ਰੂਰਤ ਸੀ। ਜਿਸ ਤੋਂ ਬਾਅਦ ਸੋਨੂੰ ਸੂਦ ਨੇ ਰੈਨਾ ਤੋਂ ਵੇਰਵੇ ਮੰਗੇ ਅਤੇ ਕਿਹਾ ਕਿ ਸਿਲੰਡਰ 10 ਮਿੰਟ ਵਿਚ ਪਹੁੰਚ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ