✕
  • ਹੋਮ

ਅੱਜ ਦੇ ਦਿਨ ਬਲਬੀਰ ਸਿੰਘ ਸੀਨੀਅਰ ਨੇ ਰਚਿਆ ਸੀ ਇਤਿਹਾਸ

ਏਬੀਪੀ ਸਾਂਝਾ   |  12 Aug 2018 06:48 PM (IST)
1

ਸੈਮੀਫਾਈਨਲ ਭਾਰਤ ਅਤੇ ਹਾਲੈਂਡ ਵਿਚਕਾਰ ਹੋਇਆ। ਮੈਚ ਦੇ ਅੱਧ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਖੇਡ ਦੇ ਦੂਜੇ ਅੱਧ ਦੌਰਾਨ ਭਾਰਤੀ ਖਿਡਾਰੀਆਂ ਨੇ ਹਾਲੈਂਡ ਨੂੰ 2-1 ਗੋਲਾਂ ਨਾਲ ਹਰਾਉਂਦਿਆਂ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਇਆ।

2

ਭਾਰਤ ਵੱਲੋਂ ਪਹਿਲੇ ਦੋ ਗੋਲ ਬਲਬੀਰ ਸਿੰਘ ਨੇ ਕੀਤੇ। ਤੀਜਾ ਗੋਲ ਕਰਨ ਸਮੇਂ ਭਾਰਤੀ ਹਾਕੀ ਖਿਡਾਰੀ ਤਰਲੋਚਨ ਸਿੰਘ ਨੇ ਪੈਨਲਟੀ ਕਾਰਨਰ ਹਿੱਟ ਲਾਈ ਜਿਸ ਤੋਂ ਪੈਟ ਜੈਨਸਿਨ ਨੇ ਰਿਬਾਊਡ ਜ਼ਰੀਏ ਤੀਜਾ ਗੋਲ ਕੀਤਾ ਤੇ ਬਰਤਾਨੀਆ ਵਿਰੁੱਧ ਚੌਥਾ ਗੋਲ ਬਾਵਾ ਨੇ ਪੈਨਲਟੀ ਕਾਰਨਰ ਤੋਂ ਕੀਤਾ। ਇਸ ਤਰ੍ਹਾਂ ਭਾਰਤ ਨੇ ਬਰਤਾਨੀਆ ਨੂੰ 4-0 ਗੋਲਾਂ ’ਤੇ ਹਰਾ ਕੇ ਚੌਥੀ ਵਾਰ ਓਲੰਪਿਕ ਗੋਲਡ ਮੈਡਲ ਜਿੱਤਿਆ।

3

ਉਨ੍ਹਾਂ ਕਿਹਾ ਕਿ ਉਸ ਵੇਲੇ ਮੈਨੂੰ ਅਸਲ 'ਚ ਆਜ਼ਾਦੀ ਦਾ ਅਹਿਸਾਸ ਹੋਇਆ ਸੀ। ਬਲਬੀਰ ਸਿੰਘ ਸੀਨੀਅਰ ਦੀ ਅਗਵਾਈ ਹੇਠ ਭਾਰਤ ਨੇ ਤਿੰਨ ਵਾਰ 1948, 1952 ਤੇ 1956 'ਚ ਉਲੰਪਿਕਸ 'ਚ ਸੋਨ ਤਮਗ਼ੇ ਜਿੱਤੇ ਸਨ।

4

ਇਹ ਪਹਿਲੀ ਵਾਰ ਹੋਇਆ ਸੀ ਜਦੋਂ ਭਾਰਤ ਦਾ ਝੰਡਾ ਉਲੰਪਿਕਸ 'ਚ ਫਹਿਰਾਇਆ ਗਿਆ ਸੀ। ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਖਿਡਾਰੀ ਬਲਬੀਰ ਸਿੰਘ ਨੇ ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਹਾਕੀ ਦਾ ਮੈਚ ਜਿੱਤਣ ਤੋਂ ਬਾਅਦ ਵੈਂਬਲੇ 'ਚ ਹਜ਼ਾਰਾਂ ਬ੍ਰਿਟਿਸ਼ ਵਾਸੀਆਂ ਸਾਹਮਣੇ ਭਾਰਤ ਦਾ ਤਿਰੰਗਾ ਫਹਿਰਾਇਆ ਗਿਆ ਸੀ।

5

ਵੰਡ ਦੇ ਸੰਤਾਪ ਤੋਂ ਬਾਅਦ ਭਾਰਤੀਆਂ ਲਈ ਇਹ ਵੱਡੀ ਖੁਸ਼ੀ ਤੇ ਰਾਹਤ ਦੀ ਖ਼ਬਰ ਸੀ ਕਿਉਂਕਿ ਹਾਕੀ ਦੀ ਇਸ ਜਿੱਤ ਤੋਂ ਬਾਅਦ ਉਸ ਦੇਸ਼ ਯਾਨੀ ਇੰਗਲੈਂਡ 'ਚ ਭਾਰਤ ਦਾ ਝੰਡਾ ਬੁਲੰਦ ਹੋਇਆ ਸੀ ਜਿਸ ਨੇ ਭਾਰਤ 'ਤੇ ਦੋ ਸਦੀਆਂ ਹਕੂਮਤ ਕੀਤੀ ਸੀ।

6

1948 'ਚ ਭਾਰਤੀ ਟੀਮ ਕਿਸ਼ਨ ਲਾਲ ਦੀ ਅਗਵਾਈ ਹੇਠ ਗੋਲਡ ਮੈਡਲ ਜਿੱਤਣ ਦੇ ਮੰਤਵ ਨਾਲ ਮੈਦਾਨ ਵਿੱਚ ਉੱਤਰੀ ਸੀ। ਭਾਰਤ ਨੇ ਆਸਟਰੇਲੀਆ ਨੂੰ 8-0, ਅਰਜਨਟੀਨਾ ਨੂੰ 9-1 ਅਤੇ ਸਪੇਨ ਨੂੰ 2-0 ਗੋਲਾਂ 'ਤੇ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਭਾਰਤ ਅਤੇ ਹਾਲੈਂਡ ਵਿਚਕਾਰ ਹੋਇਆ। ਮੈਚ ਦੇ ਅੱਧ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਖੇਡ ਦੇ ਦੂਜੇ ਅੱਧ ਦੌਰਾਨ ਭਾਰਤੀ ਖਿਡਾਰੀਆਂ ਨੇ ਹਾਲੈਂਡ ਨੂੰ 2-1 ਗੋਲਾਂ ਨਾਲ ਹਰਾਉਂਦਿਆਂ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਇਆ।

7

ਓਲੰਪਿਕ ਹਾਕੀ ਦੇ ਇਤਿਹਾਸ ਵਿੱਚ ਭਾਰਤ ਪਹਿਲੀ ਵਾਰ ਫਾਈਨਲ ’ਚ ਬਰਤਾਨੀਆ ਵਿਰੁੱਧ ਖੇਡਿਆ ਸੀ।

8

ਚੰਡੀਗੜ੍ਹ: ਅੱਜ ਦਾ ਦਿਨ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਲਈ ਖਾਸ ਮਾਇਨੇ ਰੱਖਦਾ ਹੈ। ਦਰਅਸਲ ਅੱਜ ਦੇ ਦਿਨ ਯਾਨੀ 12 ਅਗਸਤ, 1948 ਨੂੰ ਭਾਰਤੀ ਹਾਕੀ ਟੀਮ ਨੇ ਉਲੰਪਿਕਸ 'ਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ।

  • ਹੋਮ
  • ਖੇਡਾਂ
  • ਅੱਜ ਦੇ ਦਿਨ ਬਲਬੀਰ ਸਿੰਘ ਸੀਨੀਅਰ ਨੇ ਰਚਿਆ ਸੀ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.