Ruturaj Gaikwad India A Captain: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਦੌਰੇ 'ਤੇ ਜਾਣ ਵਾਲੀ ਇੰਡੀਆ-ਏ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਡੀਆ-ਏ ਅਤੇ ਆਸਟਰੇਲੀਆ-ਏ ਵਿਚਾਲੇ ਦੋ ਫਸਟ ਕਲਾਸ ਦੇ ਮੈਚ ਖੇਡੇ ਜਾਣਗੇ। ਫਸਟ ਕਲਾਸ ਮੈਚਾਂ ਦੀ ਇਸ ਸੀਰੀਜ਼ ਲਈ ਇੰਡੀਆ-ਏ ਦੀ ਕਮਾਨ ਰੁਤੁਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੰਡੀਆ-ਏ ਇਸ ਦੌਰੇ 'ਤੇ ਸੀਨੀਅਰ ਪੁਰਸ਼ ਭਾਰਤੀ ਟੀਮ ਖਿਲਾਫ ਮੈਚ ਵੀ ਖੇਡੇਗੀ, ਜੋ ਕਿ ਅੰਤਰ-ਸਕਵਾਡ ਮੈਚ ਹੋਵੇਗਾ।


ਭਾਰਤ-ਏ ਅਤੇ ਆਸਟਰੇਲੀਆ-ਏ ਵਿਚਾਲੇ ਖੇਡੇ ਜਾਣ ਵਾਲੇ ਦੋ ਪਹਿਲੇ ਦਰਜੇ ਦੇ ਮੈਚ 31 ਅਕਤੂਬਰ ਤੋਂ ਸ਼ੁਰੂ ਹੋਣਗੇ। ਪਹਿਲਾ ਮੈਚ 03 ਨਵੰਬਰ ਤੱਕ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਸੀਰੀਜ਼ ਦਾ ਦੂਜਾ ਮੈਚ 07 ਤੋਂ 10 ਨਵੰਬਰ ਦਰਮਿਆਨ ਹੋਵੇਗਾ। ਪਹਿਲਾ ਮੈਚ ਮੈਕੇ ਅਤੇ ਦੂਜਾ ਮੈਲਬੋਰਨ ਵਿੱਚ ਖੇਡਿਆ ਜਾਵੇਗਾ। ਆਸਟ੍ਰੇਲੀਆ-ਏ ਦੇ ਖਿਲਾਫ ਦੋ ਮੈਚ ਖੇਡਣ ਤੋਂ ਬਾਅਦ ਭਾਰਤ-ਏ ਟੀਮ 15 ਨਵੰਬਰ ਤੋਂ ਪਰਥ 'ਚ ਭਾਰਤੀ ਸੀਨੀਅਰ ਪੁਰਸ਼ ਟੀਮ ਦੇ ਖਿਲਾਫ ਤਿੰਨ ਰੋਜ਼ਾ ਅੰਤਰ-ਸਕਵਾਡ ਮੈਚ ਖੇਡੇਗੀ।


Read More: IND vs NZ ਸੀਰੀਜ਼ ਵਿਚਾਲੇ ਪਿਤਾ ਬਣਿਆ ਟੀਮ ਇੰਡੀਆ ਦਾ ਇਹ ਖਿਡਾਰੀ, ਨੰਨ੍ਹੇ ਮਹਿਮਾਨ ਦੀਆਂ ਤਸਵੀਰਾਂ ਵਾਇਰਲ



ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਵੀ ਇੰਡੀਆ ਏ ਦੌਰੇ ਲਈ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਭਿਮਨਿਊ ਈਸ਼ਵਰਨ ਨੂੰ ਗਾਇਕਵਾੜ ਦਾ ਡਿਪਟੀ ਯਾਨੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਸਟਾਰ ਖਿਡਾਰੀਆਂ ਨੂੰ ਟੀਮ 'ਚ ਮੌਕਾ ਦਿੱਤਾ ਗਿਆ ਹੈ।


ਆਸਟ੍ਰੇਲੀਆ ਦੌਰੇ ਲਈ ਇੰਡੀਆ-ਏ ਟੀਮ


ਰੁਤੂਰਾਜ ਗਾਇਕਵਾੜ (ਕਪਤਾਨ), ਅਭਿਮਨਿਊ ਈਸਵਰਨ (ਉਪ ਕਪਤਾਨ), ਸਾਈ ਸੁਦਰਸ਼ਨ, ਨਿਤੀਸ਼ ਕੁਮਾਰ ਰੈੱਡੀ, ਦੇਵਦੱਤ ਪਡੀਕਲ, ਰਿੱਕੀ ਭੂਈ, ਬਾਬਾ ਇੰਦਰਜੀਤ, ਈਸ਼ਾਨ ਕਿਸ਼ਨ (ਡਬਲਯੂ ਕੇ), ਅਭਿਸ਼ੇਕ ਪੋਰੇਲ (ਡਬਲਯੂ ਕੇ), ਮੁਕੇਸ਼ ਕੁਮਾਰ, ਖਲੀਲ ਅਹਿਮਦ, ਯਸ਼ ਦਿਆਲ, ਨਵਦੀਪ ਸੈਣੀ, ਮਾਨਵ ਸੁਥਾਰ, ਤਨੁਸ਼ ਕੋਟਿਯਾਨ...


22 ਨਵੰਬਰ ਤੋਂ ਸ਼ੁਰੂ ਹੋਵੇਗੀ ਬਾਰਡਰ-ਗਾਵਸਕਰ ਟਰਾਫੀ 


ਇੰਡੀਆ-ਏ ਦਾ ਆਸਟ੍ਰੇਲੀਆ ਦੌਰਾ ਖਤਮ ਹੋਣ ਤੋਂ ਕੁਝ ਦਿਨ ਬਾਅਦ ਆਸਟ੍ਰੇਲੀਆ 'ਚ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਵੇਗੀ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਸ ਵਾਰ ਬਾਰਡਰ-ਗਾਵਸਕਰ ਟਰਾਫੀ 'ਚ ਕੁੱਲ 5 ਟੈਸਟ ਮੈਚ ਖੇਡਣਗੀਆਂ। ਸੀਰੀਜ਼ ਦਾ ਪਹਿਲਾ ਟੈਸਟ 22 ਨਵੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ। ਇਸਦੇ ਨਾਲ ਹੀ ਸੀਰੀਜ਼ ਦਾ ਆਖਰੀ ਮੈਚ ਸਿਡਨੀ 'ਚ 03 ਤੋਂ 07 ਜਨਵਰੀ (2025) ਤੱਕ ਖੇਡਿਆ ਜਾਵੇਗਾ।