ਹਿਟਮੈਨ ਰੋਹਿਤ ਸ਼ਰਮਾ ਨੂੰ ਸਰਵਉੱਚ ਖੇਡ ਸਨਮਾਨ ਮਿਲਣ ਤੇ ਬੀਸੀਸੀਆਈ ਨੇ ਦਿੱਤੀ ਵਧਾਈ
ਏਬੀਪੀ ਸਾਂਝਾ | 22 Aug 2020 05:40 PM (IST)
ਬੀਸੀਸੀਆਈ ਨੇ ਹਿਟਮੈਨ ਵਜੋਂ ਜਾਣੇ ਜਾਂਦੇ ਮਸ਼ਹੂਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਲਈ ਵਧਾਈ ਦਿੱਤੀ ਹੈ।
ਨਵੀਂ ਦਿੱਲੀ: ਬੀਸੀਸੀਆਈ ਨੇ ਹਿਟਮੈਨ ਵਜੋਂ ਜਾਣੇ ਜਾਂਦੇ ਮਸ਼ਹੂਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਲਈ ਵਧਾਈ ਦਿੱਤੀ ਹੈ। ਰੋਹਿਤ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਦੇਸ਼ ਦੇ ਚੌਥਾ ਕ੍ਰਿਕਟਰ ਹਨ।ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ (1997–98), ਮਹਿੰਦਰ ਸਿੰਘ ਧੋਨੀ (2007) ਅਤੇ ਵਿਰਾਟ ਕੋਹਲੀ (2018) 'ਚ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਇਹ ਵੀ ਪੜ੍ਹੋ: Punjab Lockdown Travel Rules: ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ ਰੋਹਿਤ ਸ਼ਰਮਾ ਨੇ ਪਿਛਲੇ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।ਜਿਥੇ ਉਸਨੇ ਵਨਡੇ ਮੈਚਾਂ ਵਿੱਚ 57.30 ਦੀ ਔਸਤ ਨਾਲ 1,490 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਵਿਸ਼ਵ ਕੱਪ -2017 ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਵੀ ਸੀ। ਰੋਹਿਤ ਨੇ ਇਕ ਵਿਸ਼ਵ ਕੱਪ ਵਿਚ ਪੰਜ ਸੈਂਕੜਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਬਣਾਇਆ। ਉਸੇ ਸਾਲ ਉਹ ਟੈਸਟ ਮੈਚਾਂ ਵਿੱਚ ਵੀ ਸਲਾਮੀ ਬੱਲੇਬਾਜ਼ ਵਜੋਂ ਉਤਰਿਆ ਜਿੱਥੇ ਉਸਨੇ ਪੰਜ ਮੈਚਾਂ ਵਿੱਚ 556 ਦੌੜਾਂ ਬਣਾਈਆਂ। ਇਹ ਵੀ ਪੜ੍ਹੋ: Punjab Lockdown Guidelines: ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਸਮਾਜਿਕ ਇੱਕਠ ਤੇ ਰੋਕ, ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਇਨਜ਼ ਜਾਰੀ ਬੀਸੀਸੀਆਈ ਨੇ ਟਵੀਟ ਕਰ ਰੋਹਿਤ ਨੂੰ ਵਧਾਈ ਦਿੰਦੇ ਹੋਏ ਲਿੱਖਿਆ, ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ