ਲੌਕਡਾਊਨ 4.0 ‘ਚ ਮੈਦਾਨ ‘ਤੇ ਵਾਪਸੀ ਕਰ ਸਕਦੇ ਨੇ ਭਾਰਤੀ ਕ੍ਰਿਕਟਰ, ਬੀਸੀਸੀਆਈ ਨੇ ਦਿੱਤੇ ਸੰਕੇਤ

ਏਬੀਪੀ ਸਾਂਝਾ   |  14 May 2020 09:19 PM (IST)

13 ਮਾਰਚ ਤੋਂ ਟੀਮ ਇੰਡੀਆ ਦੇ ਕ੍ਰਿਕਟਰ ਮੈਦਾਨ ਤੋਂ ਦੂਰ ਹੈ। ਬੀਸੀਸੀਆਈ ਵਲੋਂ ਦਿੱਤੇ ਗਏ ਸੰਕੇਤਾਂ ਤੋਂ ਘੱਟੋ ਘੱਟ ਟ੍ਰੇਨਿੰਗ ਦੇਣ ਵਾਲੇ ਖਿਡਾਰੀ ਮੈਦਾਨ ‘ਤੇ ਵਾਪਸ ਆ ਸਕਦੇ ਹਨ।

ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਾਰਨ ਟੀਮ ਇੰਡੀਆ ਦੇ ਕ੍ਰਿਕਟਰ (Indian Team Cricketers) ਪਿਛਲੇ ਦੋ ਮਹੀਨਿਆਂ ਤੋਂ ਘਰਾਂ ਵਿਚ ਕੈਦ ਹਨ। ਭਾਰਤ ‘ਚ ਲੌਕਡਾਊਨ (Lockdown) ਦਾ ਚੌਥਾ ਪੜਾਅ 18 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਲੌਕਡਾਊਨ 4.0 ਦੇ ਦੌਰਾਨ ਕ੍ਰਿਕਟਰਾਂ ਨੂੰ ਟ੍ਰੇਨਿੰਗ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ। ਬੀਸੀਸੀਆਈ (BCCI) ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਹੈ ਕਿ 18 ਮਈ ਤੋਂ ਕ੍ਰਿਕਟਰਾਂ ਨੂੰ ਮੈਦਾਨ ਵਿਚ ਟ੍ਰੇਨਿੰਗ ਦੀ ਇਜਾਜ਼ਤ ਮਿਲ ਸਕਦੀ ਹੈ।
ਸਾਰੇ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ ਕਿ ਖਿਡਾਰੀ ਆਪਣੀ ਟ੍ਰੇਨਿੰਗ ਕਿਵੇਂ ਸ਼ੁਰੂ ਕਰ ਸਕਦੇ ਹਨ। ਹਾਲਾਂਕਿ, ਅਸੀਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ 18 ਮਈ ਨੂੰ ਜਾਰੀ ਹੋਣ ਦੀ ਉਡੀਕ ਕਰ ਰਹੇ ਹਾਂ।- ਅਰੁਣ ਧੂਮਲ
ਯਾਤਰਾ ‘ਤੇ ਪਾਬੰਦੀਆਂ ਕਰਕੇ ਬੀਸੀਸੀਆਈ ਅਜਿਹੇ ਆਪਸ਼ਨਾਂ ਦੀ ਭਾਲ ਕਰ ਰਿਹਾ ਹੈ ਜੋ ਖਿਡਾਰੀਆਂ ਨੂੰ ਆਪਣੇ ਘਰਾਂ ਦੇ ਨੇੜੇ ਮੈਦਾਨਾਂ ਵਿੱਚ ਨੈੱਟ ਪ੍ਰੇਕਟਿਸ ਸ਼ੁਰੂ ਕਰਨ ਦੇ ਸਮਰੱਥ ਬਣਾਉਂਦੇ ਹਨ ਧੂਮਲ ਨੇ ਦੱਸਿਆ ਕਿ ਬੀਸੀਸੀਆਈ ਲਗਾਤਾਰ ਖਿਡਾਰੀਆਂ ਦੀ ਸਿਖਲਾਈ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਹਾਲਾਂਕਿ, ਲੌਕਡਾਊਨ ਦੌਰਾਨ ਖਿਡਾਰੀ ਸਿਰਫ ਬੀਸੀਸੀਆਈ ਦੀ ਸਲਾਹ ‘ਤੇ ਆਪਣੇ ਆਪ ਨੂੰ ਵਰਕਆਊਟ ਨਾਲ ਫਿਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਟੀਮ ਇੰਡੀਆ ਦੇ ਖਿਡਾਰੀਆਂ ‘ਚ ਮੁਹੰਮਦ ਸ਼ਮੀ ਦੇ ਘਰ ਨੇੜੇ ਸਹਿਸਪੁਰ ‘ਚ ਇੱਕ ਕ੍ਰਿਕਟ ਮੈਦਾਨ ਹੈ। ਇਸ ਸਮੇਂ ਟੀਮ ਇੰਡੀਆ ਦੇ ਬਾਕੀ ਕ੍ਰਿਕਟਰ ਵੱਡੇ ਸ਼ਹਿਰਾਂ ਵਿਚ ਆਪਣੇ ਘਰਾਂ ‘ਚ ਹਨ। ਧੂਮਲ ਨੇ ਦੱਸਿਆ ਹੈ ਕਿ ਖਿਡਾਰੀਆਂ ਨੂੰ ਟ੍ਰੇਨਿੰਗ ਲਈ ਇੱਕ ਐਪ ਪ੍ਰਦਾਨ ਕੀਤਾ ਗਿਆ ਹੈ। ਬੀਸੀਸੀਆਈ ਨੇ ਸਾਫ ਕੀਤਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਸਧਾਰਣ ਹੋਣ ਤੱਕ ਕੋਈ ਕੈਂਪ ਨਹੀਂ ਲਾਇਆ ਜਾਏਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
© Copyright@2026.ABP Network Private Limited. All rights reserved.