ਸੋਨੀਪਤ: ਕਰੋੜਾਂ ਦੇ ਸ਼ਰਾਬ ਘੁਟਾਲੇ 'ਚ ਪੁਲਿਸ ਨੂੰ ਸ਼ਰਾਬ ਤਸਕਰ ਭੁਪਿੰਦਰ ਦਾ ਚਾਰ ਹੋਰ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ।ਐਸਆਈਟੀ ਇਸ ਸ਼ਰਾਬ ਘੋਟਾਲੇ 'ਚ ਸ਼ਾਮਲ ਐਸਐਚਓ ਜਸਬੀਰ ਸਿੰਘ ਅਤੇ ਅਰੁਣ ਦੀ ਭਾਲ 'ਚ ਲੱਗੀ ਹੋਈ ਹੈ ਅਤੇ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਬੀਤੇ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਚ ਭੁਪਿੰਦਰ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਪੁਲਿਸ ਵਾਲਿਆਂ ਨਾਲ ਭਾਈਵਾਲੀ ਕਰ ਸ਼ਰਾਬ ਦਾ ਇਹ ਗੈਰ-ਕਾਨੂੰਨੀ ਕਾਰੋਬਾਰ ਕਰਦਾ ਆ ਰਿਹਾ ਸੀ।

ਭੁਪਿੰਦਰ ਹਰਿਆਣੇ ਤੋਂ ਇਲਾਵਾ ਦਿੱਲੀ ਅਤੇ ਯੂਪੀ 'ਚ ਵੀ ਸ਼ਰਾਬ ਦਾ ਇਹ ਗੈਰ ਕਾਨੂੰਨੀ ਕਾਰੋਬਾਰ ਕਰਦਾ ਸੀ।ਇਹ ਪੰਜਾਬ ਦੇ ਰਾਜਪੁਰਾ ਤੋਂ ਸ਼ਰਾਬ ਲੈ ਕਿ ਆਉਂਦਾ ਸੀ ਅਤੇ ਪੁਲਿਸ ਵਾਲਿਆਂ ਨਾਲ ਲੈਣ ਦੇਣ ਹੋਣ ਕਰਕੇ ਇਸ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ।ਹੁਣ ਪੁਲਿਸ ਆਪਣੇ ਹੀ ਮਹਿਕਮੇ ਦੇ ਫਰਾਰ ਅਫਸਰਾਂ ਦੀ ਤਲਾਸ਼ 'ਚ ਜਗ੍ਹਾ-ਜਗ੍ਹਾ ਛਾਪੇ ਮਾਰਦੀ ਫਿਰਦੀ ਹੈ।



ਕਰੋੜਾਂ ਦੇ ਸ਼ਰਾਬ ਘੁਟਾਲੇ 'ਚ ਐਸਆਈਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ਰਾਬ ਤਸਕਰ ਭੁਪਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਇਸ ਘੁਟਾਲੇ 'ਚ ਸ਼ਰਾਬ ਦੀਆਂ ਕੁਲ 5500 ਪੇਟੀਆਂ ਗਾਇਬ ਹੋਈਆਂ ਸਨ। ਇਸ ਮਾਮਲੇ 'ਚ ਕਈ ਪੁਲਿਸ ਅਫਸਰ ਸ਼ੱਕ ਦੇ ਘੇਰੇ 'ਚ ਹਨ ਇਸ ਲਈ ਫਰਵਰੀ 2019 ਤੋਂ ਹੁਣ ਤੱਕ ਖਰਖੌਦਾ ਥਾਣੇ ਦੇ ਸਾਰੇ ਥਾਣੇਦਾਰਾਂ ਦੀ ਜਾਂਚ ਕੀਤੀ ਜਾਏਗੀ।

ਭੁਪਿੰਦਰ ਦੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ 97 ਲੱਖ ਰੁਪਏ ਦੀ ਨਕਦੀ, 2 ਪਿਸਟਲ ਤੇ 3 ਮੋਬਾਈਲ ਫੋਨ ਵੀ ਜ਼ਬਤ ਕੀਤੇ ਸਨ। ਏਬੀਪੀ ਨਿਊਜ਼ ਨੇ ਇਸ ਸ਼ਰਾਬ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਲੌਕਡਾਊਨ ਦੌਰਾਨ ਗੋਦਾਮ 'ਚੋਂ ਕਰੋੜਾਂ ਦੀ ਸ਼ਰਾਬ ਗਾਇਬ ਹੋ ਗਈ ਸੀ।

ਦਰਅਸਲ, ਸੋਨੀਪਤ ਜ਼ਿਲ੍ਹੇ ਵਿੱਚ ਖਰਖੌਦਾ ਸਥਿਤ ਮੁੱਖ ਗੋਦਾਮ ਵਿਚੋਂ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਗਾਇਬ ਹੋਣ ਦਾ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਸੀ।

ਖਰਖੌਦਾ ਥਾਣੇ ਦੇ 2 ਸਾਬਕਾ ਐਸਐਚਓ ਸਣੇ ਕਈ ਪੁਲਿਸ ਕਰਮਚਾਰੀਆਂ 'ਤੇ ਐਫਆਈਆਰ ਦਰਜ ਹੋਈ ਸੀ। ਐਸਪੀ ਜਸ਼ਨਦੀਪ ਰੰਧਾਵਾ ਨੇ ਇਸ ਕੇਸ 'ਚ ਤਸਕਰਾਂ ਤੇ ਪੁਲਿਸ ਦੇ ਗਠਜੋੜ ਦੀ ਗੱਲ ਮੰਨੀ ਸੀ। ਇਸ ਗੱਲ ਦਾ ਖੁਲਾਸਾ ਵੀ ਹੋਇਆ ਸੀ ਕਿ ਪੁਲਿਸ ਗਦਾਮ ਨੂੰ ਗੈਰ-ਕਾਨੂੰਨੀ ਢੰਗ ਨਾਲ ਵਰਤ ਰਹੀ ਸੀ। ਪੁਲਿਸ ਵਿਭਾਗ ਕੋਲ ਗੋਦਾਮ ਦੇ ਕਿਰਾਏ ਬਾਰੇ ਵੀ ਕੋਈ ਦਸਤਾਵੇਜ਼ ਨਹੀਂ ਸਨ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!

ਲੌਕਡਾਊਨ ਤੋਂ ਅੱਕ ਘਰ ਮੁੜ ਰਹੇ ਪਰਵਾਸੀਆਂ ਨਾਲ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ

ਭਾਰਤ 'ਚ ਕੋਰੋਨਾ ਨੂੰ ਨਹੀਂ ਲੱਗੀ ਬਰੇਕ, ਪੌਣੇ ਲੱਖ ਤੋਂ ਵਧੇ ਕੇਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ