ਨਵੀਂ ਦਿੱਲੀ: ਅਕਸਰ ਹੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬੀਆਂ ਨੂੰ ਮਸ਼ਹੂਰ ਕੀਤਾ ਜਾਂਦਾ ਹੈ ਪਰ ਦਿੱਲੀ ਦੇ ਬਾਬੂ ਵੀ ਘੱਟ ਨਹੀਂ। ਕੇਂਦਰ ਵੱਲੋਂ ਇਜਾਜ਼ਤ ਮਿਲਣ ਮਗਰੋਂ ਦਿੱਲੀ 'ਚ ਪਿਛਲੇ ਨੌਂ ਦਿਨਾਂ 'ਚ 84 ਕਰੋੜ ਦੀ ਸ਼ਰਾਬ ਦੀ ਵਿਕਰੀ ਹੋਈ। ਛੇ ਹਫ਼ਤੇ ਦੇ ਲੌਕਡਾਊਨ ਤੋਂ ਬਾਅਦ ਦਿੱਲੀ ਸਰਕਾਰ ਨੇ ਚਾਰ ਮਈ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਜੀ ਮਨਜੂਰੀ ਦਿੱਤੀ ਸੀ। ਇਸ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋਈਆਂ।


ਆਬਕਾਰੀ ਵਿਭਾਗ ਦੇ 12 ਮਈ ਦੇ ਅੰਕੜਿਆਂ ਮੁਤਾਬਕ ਸ਼ਰਾਬ ਤੇ ਖ਼ਾਸ ਕੋਰੋਨਾ ਸੈੱਸ ਲਾ ਕੇ ਸਰਕਾਰ ਨੂੰ 55 ਕਰੋੜ ਰੁਪਏ ਦੀ ਕਮਾਈ ਹੋਈ ਜਦਕਿ ਉਤਪਾਦ ਸ਼ੁਲਕ ਦੇ ਤੌਰ 'ਤੇ 52-54 ਕਰੋੜ ਰੁਪਏ ਕਮਾਏ ਗਏ। ਨੌਂ ਮਈ ਨੂੰ ਸ਼ਰਾਬ ਦੀ ਸਭ ਤੋਂ ਜ਼ਿਆਦਾ 18 ਕਰੋੜ ਦੀ ਵਿਕਰੀ ਹੋਈ।


ਕੈਪਟਨ ਸਰਕਾਰ 'ਚ 'ਸ਼ਰਾਬ ਧਮਾਕਾ', ਆਖਰ ਕੀ ਹੈ 600 ਕਰੋੜ ਦੇ ਘੁਟਾਲੇ ਦਾ ਸੱਚ?


ਚਾਰ ਮਈ ਨੂੰ ਦੁਕਾਨਾਂ ਖੁੱਲ੍ਹਣ ਦੇ ਪਹਿਲੇ ਹੀ ਦਿਨ 5.2 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ। ਪੰਜ ਮਈ ਨੂੰ ਅੰਕੜਾ ਸਾਢੇ ਚਾਰ ਕਰੋੜ ਹੋ ਗਿਆ। ਸੱਤ ਮਈ ਨੂੰ ਸ਼ਰਾਬ ਦੀ ਵਿਕਰੀ ਪੰਜ ਕਰੋੜ ਰੁਪਏ ਦੀ ਹੋਈ। ਅੱਠ ਮਈ ਨੂੰ 15.8 ਕਰੋੜ ਦੀ ਸ਼ਰਾਬ ਵਿਕੀ। ਇਸ ਮਗਰੋਂ 10 ਮਈ ਨੂੰ 14.2 ਕਰੋੜ ਦੀ ਸ਼ਰਾਬ ਵਿਕੀ ਤੇ 11 ਮਈ ਨੂੰ ਅੰਕੜਾ 11.6 ਕਰੋੜ ਰੁਪਏ ਰਿਹਾ। 12 ਮਈ ਨੂੰ 9.7 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ