ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾ ਨਾਲ ਲੜਾਈ ਦਰਮਿਆਨ ਆਮ ਜਨਤਾ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤਹਿਤ ਟੈਕਸ ਡਿਡਕਸ਼ਨ ਐਟ ਸੋਰਸ (ਟੀਡੀਐਸ) ਤੇ ਟਕੈਸ ਕਲੈਕਸ਼ਨ ਐਟ ਸੋਰਸ (ਟੀਸੀਐਸ) 'ਚ 25 ਫੀਸਦ ਛੋਟ ਦਿੱਤੀ ਗਈ ਹੈ। ਟੈਕਸ ਅਧਿਕਾਰੀਆਂ ਮੁਤਾਬਕ ਇਸ ਦਾ ਫਾਇਦਾ ਸਿਰਫ਼ ਸਵੈ-ਰੋਜ਼ਗਾਰ, ਪ੍ਰੋਫੈਸ਼ਨਲ ਤੇ ਸੀਨੀਅਰ ਸਿਟੀਜ਼ਨਸ ਲੈ ਸਕਣਗੇ। ਨੌਕਰੀਪੇਸ਼ਾ ਤੇ ਐਨਆਰਆਈ ਇਸ ਛੋਟ ਦੇ ਦਾਇਰੇ ਤੋਂ ਬਾਹਰ ਹਨ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਇਹ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਛੋਟ ਟੀਡੀਐਸ, ਟੀਸੀਐਸ ਦੀਆਂ ਸਾਰੀਆਂ ਸਲੈਬਸ 'ਤੇ ਲਾਗੂ ਰਹੇਗੀ। ਇਸ ਨਾਲ ਕਰ ਦੇਣ ਵਾਲਿਆਂ ਦੇ ਕਰੀਬ 55 ਹਜ਼ਾਰ ਕਰੋੜ ਰੁਪਏ ਬਚਣਗੇ। ਇਹ ਟੈਕਸ ਛੋਟ 14 ਮਈ ਤੋਂ ਲਾਗੂ ਹੋ ਗਈ ਹੈ ਤੇ ਇਸ ਦਾ ਲਾਭ 31 ਮਾਰਚ,2021 ਤਕ ਮਿਲਦਾ ਰਹੇਗਾ।


ਵਿੱਤ ਮੰਤਰਾਲੇ ਨੇ ਟੀਡੀਐਸ ਤੇ ਟੀਸੀਐਸ ਦੀਆਂ ਨਵੀਆਂ ਸਲੈਬਸ ਵੀ ਜਾਰੀ ਕਰ ਦਿੱਤੀਆਂ ਹਨ:


ਸਿਕਿਓਰਟੀਜ਼ 'ਤੇ ਵਿਆਜ਼ ਤੇ ਡਿਵਿਡੈਂਡ ਤੋਂ ਹੋਣ ਵਾਲੀ ਆਮਦਨ 'ਤੇ 10 ਫੀਸਦ ਦੀ ਬਜਾਏ ਹੁਣ ਸਾਢੇ ਸੱਤ ਫੀਸਦ ਦੀ ਦਰ ਨਾਲ ਟੀਡੀਐਸ ਲੱਗੇਗਾ। ਵਿਅਕਤੀਗਤ ਮਾਮਲਿਆਂ 'ਚ ਵਾਧੂ 5000 ਰੁਪਏ ਦਾ ਟੈਕਸ ਵਸੂਲਿਆ ਜਾਵੇਗਾ।


ਸਿਕਿਓਰਟੀਜ਼ 'ਤੇ ਵਿਆਜ਼ ਤੋਂ ਵਾਧੂ ਮਿਲਣ ਵਾਲੀ ਵਿਆਜ਼ 'ਤੇ 10 ਦੀ ਥਾਂ ਸਾਢੇ ਸੱਤ ਫੀਸਦ ਟੀਡੀਐਸ ਲੱਗੇਗਾ।


ਵਿਅਕਤੀਗਤ ਜਾ ਐਚਯੂਐਫ ਵੱਲੋਂ ਠੇਕੇਦਾਰ ਨੂੰ ਭੁਗਤਾਨ 'ਤੇ ਇੱਕ ਫੀਸਦ ਦੀ ਥਾਂ 0.75 ਫੀਸਦ ਟੀਡੀਐਸ ਦੀ ਕਟੌਤੀ ਕੀਤੀ ਗਈ ਹੈ। ਹੋਰਾਂ ਤੋਂ ਭੁਗਤਾਨ 'ਤੇ ਦੋ ਦੀ ਥਾਂ ਡੇਢ ਫੀਸਦ ਟੀਡੀਐਸ ਕਟੌਤੀ ਕੀਤੀ ਗਈ ਹੈ।


ਕਿਰਾਏ ਦੇ ਭੁਗਤਾਨ 'ਤੇ ਮੌਜੂਦਾ ਦਸ ਫੀਸਦ ਦੀ ਥਾਂ 7.50 ਫੀਸਦ ਟੀਡੀਐਸ ਤੇ ਕਾਰੋਬਾਰੀ ਗਤੀਵਿਧੀ ਲਈ ਦੋ ਫੀਸ ਦੀ ਥਾਂ 1.5 ਫੀਸਦ ਟੀਡੀਐਸ ਦੇਣਾ ਪਵੇਗਾ।


ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਿੰਨ੍ਹਾਂ ਨੇ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਪੈਨ ਜਾਂ ਆਧਾਰ ਨੰਬਰ ਦੀ ਜਾਣਕਾਰੀ ਨਹੀਂ ਦਿੱਤੀ ਉਨ੍ਹਾਂ ਨੂੰ ਟੀਡੀਐਸ 'ਚ ਛੋਟ ਦਾ ਲਾਭ ਨਹੀਂ ਮਿਲੇਗਾ। ਮੌਜੂਦਾ ਸਮੇਂ ਇਕ ਤੋਂ 25 ਫੀਸਦ ਟੈਕਸ ਦੇਣਾ ਪੈਂਦਾ ਹੈ ਜੋ ਘਟ ਕੇ 0.7 ਤੋਂ 18.75 ਫੀਸਦ ਰਹਿ ਗਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ