ਮੁੰਬਈ: ਵਿਸ਼ਵ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਦਾ ਪ੍ਰਭਾਵ ਖੇਡ ਜਗਤ 'ਤੇ ਵੀ ਪਿਆ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਖਿਡਾਰੀਆਂ ਦੀ ਸਿਹਤ ਨੂੰ ਖਤਰੇ 'ਚ ਪਾਉਣ ਦੇ ਮੂਡ 'ਚ ਨਹੀਂ ਹੈ। ਇਸ ਲਈ ਬ੍ਰਿਟੇਨ ਜਾਣ ਵਾਲੇ ਖਿਡਾਰੀਆਂ ਨੂੰ ਮੁੰਬਈ ਪਹੁੰਚਣ ਤੇ ਕੋਵਿਡ ਟੈਸਟ ਕਰਾਉਣ ਤਕ ਵੱਖ-ਵੱਖ ਰਹਿਣ ਦੀ ਸਲਾਹ ਦਿੱਤੀ ਗਈ ਹੈ।


ਬੀਸੀਸੀਆਈ ਨੇ ਇਹ ਵੀ ਕਿਹਾ ਕਿ ਜੇ ਕੋਈ ਖਿਡਾਰੀ ਬ੍ਰਿਟੇਨ ਜਾਣ ਤੋਂ ਪਹਿਲਾਂ ਮੁੰਬਈ 'ਚ ਕੋਵਿਡ ਪੌਜ਼ੇਟਿਵ ਆਉਂਦਾ ਹੈ ਤਾਂ ਉਹ ਉਡਾਣ 'ਚ ਨਹੀਂ ਚੜੇਗਾ। ਬੋਰਡ ਨੇ ਕਿਹਾ ਕਿ ਖਿਡਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਜੇਕਰ ਉਹ ਮੁੰਬਈ ਪਹੁੰਚਣ 'ਤੇ ਕੋਵਿਡ ਪੌਜ਼ੇਟਿਵ ਪਾਏ ਜਾਂਦੇ ਹਨ ਤਾਂ ਬੀਸੀਸੀਆਈ ਕਿਸੇ ਵੀ ਖਿਡਾਰੀ ਲਈ ਹੋਰ ਉਡਾਣ ਦਾ ਇੰਤਜ਼ਾਮ ਨਹੀਂ ਕਰੇਗਾ।


ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਮਈ ਦੇ ਅਖੀਰਲੇ ਹਫਤੇ ਵਿਚ ਯੂਕੇ ਲਈ ਰਵਾਨਾ ਹੋਵੇਗੀ। ਹੁਣ ਖ਼ਬਰ ਹੈ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਲਈ ਭਾਰਤੀ ਟੀਮ ਦੋ ਜੂਨ ਨੂੰ ਰਵਾਨਾ ਹੋਵੇਗੀ। ਇਸ ਟੂਰਨਾਮੈਂਟ ਤਹਿਤ ਪੰਜ ਮੈਚ ਖੇਡੇ ਜਾਣਗੇ।


ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਸਾਵਧਾਨੀ ਵਜੋਂ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕੀਤਾ ਜਾਵੇਗਾ। ਅਜਿਹਾ ਦੂਜੀ ਲਹਿਰ ਨੂੰ ਧਿਆਨ 'ਚ ਰੱਖਦਿਆਂ ਸਾਵਧਾਨੀ ਵਜੋਂ ਕੀਤਾ ਜਾ ਰਿਹਾ ਹੈ। ਖਿਡਾਰੀਆਂ ਦੇ ਨਾਲ ਹੋਰ ਸਟਾਫ ਦੀ ਵੀ ਕੋਰੋਨਾ ਜਾਂਚ ਕੀਤੀ ਜਾਵੇਗੀ। 


ਇਹ ਵੀ ਪੜ੍ਹੋਬੈਂਕ ਅਧਿਕਾਰੀ ਵਿਅਕਤੀਆਂ ਦੀ ਥਾਂ ਚੱਪਲਾਂ ਤੋਂ ਕਰਵਾ ਰਹੇ ਕੋਰੋਨਾ ਨਿਯਮਾਂ ਦੀ ਪਾਲਣਾ, ਵੇਖੋ ਤਸਵੀਰਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904