✕
  • ਹੋਮ

ਇਤਿਹਾਸਿਕ ਟੈਸਟ ਅਜ਼ਹਰ ਲਈ ਖਾਸ

ਏਬੀਪੀ ਸਾਂਝਾ   |  17 Sep 2016 12:58 PM (IST)
ਇਤਿਹਾਸਿਕ ਟੈਸਟ ਅਜ਼ਹਰ ਲਈ ਖਾਸ

ਕਾਨਪੁਰ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਣ ਵਾਲਾ ਘਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੋਵੇਗਾ। ਇਹ ਭਾਰਤ ਦਾ 500ਵਾਂ ਟੈਸਟ ਹੋਵੇਗਾ।

1

ਭਾਰਤ ਵਿਸ਼ਵ ਦਾ 6ਵਾਂ ਟੈਸਟ ਪਲੇਇੰਗ ਦੇਸ਼ ਬਣਿਆ ਸੀ। ਭਾਰਤ ਦੀ ਟੈਸਟ ਮੈਚਾਂ 'ਚ ਹੁਣ ਤਕ ਕੁਲ 32 ਖਿਡਾਰੀਆਂ ਨੇ ਕਪਤਾਨੀ ਕੀਤੀ ਹੈ।

2

ਸਾਬਕਾ ਕਪਤਾਨ ਨਾਰੀ ਕੰਟਰੈਕਟਰ, ਚੰਦੁ ਬੋਰਦੇ, ਸੁਨੀਲ ਗਵਾਸਕਰ, ਕਪਿਲ ਦੇਵ, ਦਿਲੀਪ ਵੇਂਗਸਰਕਰ, ਰਵੀ ਸ਼ਾਸਤਰੀ, ਕ੍ਰਿਸ਼ਨਮਾਚਾਰੀ ਸ਼੍ਰੀਕਾਂਤ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਰੇਂਦਰ ਸਹਿਵਾਗ ਦੇ ਇਸ ਮੌਕੇ ਪਹੁੰਚਣ ਦੀ ਉਮੀਦ ਹੈ।

3

ਪਰ ਸਭ ਤੋਂ ਵੱਡੀ ਖੁਸ਼ੀ ਮੋਹੰਮਦ ਅਜ਼ਹਰੂਦੀਨ ਨੂੰ ਮਿਲੀ ਹੈ। ਮੈਚ ਫਿਕਸਿੰਗ ਸਕੈਂਡਲ ਦੇ ਚਲਦੇ ਅਜ਼ਹਰ 'ਤੇ ਲਾਈਫ ਬੈਨ ਲਗਾਇਆ ਗਿਆ ਸੀ ਜਿਸਤੋਂ ਬਾਅਦ ਅਜ਼ਹਰ ਨੂੰ BCCI ਆਪਣੇ ਅਧਿਕਾਰਿਕ ਪ੍ਰੋਗਰਾਮਾਂ 'ਤੇ ਇਨਵਾਇਟ ਨਹੀਂ ਕਰ ਰਿਹਾ ਸੀ।

4

500 ਟੈਸਟ ਮੈਚ ਖੇਡਣ ਵਾਲਾ ਭਾਰਤ ਵਿਸ਼ਵ ਦਾ ਚੌਥਾ ਦੇਸ਼ ਹੋਵੇਗਾ। ਇਸਤੋਂ ਪਹਿਲਾਂ ਇੰਗਲੈਂਡ (976), ਆਸਟ੍ਰੇਲੀਆ (791) ਅਤੇ ਵੈਸਟ ਇੰਡੀਜ਼ (517) ਦੀਆਂ ਟੀਮਾਂ ਨੇ 500 ਤੋਂ ਵਧ ਟੈਸਟ ਖੇਡੇ ਹਨ।

5

ਕਾਨਪੁਰ ਦਾ ਗਰੀਨ ਪਾਰਕ ਸਟੇਡੀਅਮ ਭਾਰਤ ਦੇ ਪਹਿਲੇ ਕ੍ਰਿਕਟ ਮੈਦਾਨਾਂ ਚੋਂ ਇੱਕ ਹੈ। ਚੇਪੌਕ, ਵਾਨਖੇੜੇ ਅਤੇ ਈਡਨ ਗਾਰਡਨਸ ਮੈਦਾਨ ਦੇ ਨਾਲ-ਨਾਲ ਗਰੀਨ ਪਾਰਕ ਸਟੇਡੀਅਮ ਵੀ ਦੇਸ਼ ਦੇ ਸਭ ਤੋਂ ਪੁਰਾਣੇ ਸਟੇਡੀਅਮਸ ਚੋਂ ਇੱਕ ਹੈ।

6

7

8

ਕਪਤਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਸ ਮੌਕੇ ਟਾਸ ਲਈ ਇੱਕ ਖਾਸ ਸਿੱਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਸਿੱਕੇ ਦੇ ਇੱਕ ਪਾਸੇ 500 ਖੁਦਵਾਇਆ ਜਾ ਰਿਹਾ ਹੈ। ਇਹ ਸਿੱਕਾ ਭਾਰਤ ਦੇ 500ਵੇਂ ਟੈਸਟ ਦੀ ਯਾਦਗਾਰ ਵਜੋਂ ਵਰਤਿਆ ਜਾਵੇਗਾ।

9

ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਬੇਹਦ ਖਾਸ ਮੌਕੇ 'ਤੇ BCCI ਨੇ ਬਾਕੀ ਕਪਤਾਨਾਂ ਦੇ ਨਾਲ ਅਜ਼ਹਰ ਨੂੰ ਵੀ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਅਜ਼ਹਰ ਨੇ ਵੀ BCCI ਦਾ ਸੱਦਾ ਕਬੂਲ ਕਰ ਲਿਆ ਹੈ।

10

11

ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਤਾਂ ਇਸ ਮੌਕੇ ਮੌਜੂਦ ਹੋਣਗੇ ਹੀ। ਨਾਲ ਹੀ ਰਾਹੁਲ ਦ੍ਰਵਿੜ ਵੀ ਕਾਨਪੁਰ ਪਹੁੰਚ ਸਕਦੇ ਹਨ।

12

ਕਾਨਪੁਰ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਣ ਵਾਲਾ ਘਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੋਵੇਗਾ। ਇਹ ਭਾਰਤ ਦਾ 500ਵਾਂ ਟੈਸਟ ਹੋਵੇਗਾ।

13

14

ਇਸ ਖਾਸ ਮੌਕੇ ਨੂੰ BCCI ਹੋਰ ਵੀ ਖਾਸ ਬਣਾਉਣ ਲਈ ਤਿਆਰੀ ਕਰ ਰਹੀ ਹੈ। ਭਾਰਤ ਲਈ ਅੱਜ ਤਕ ਕਪਤਾਨੀ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਇਸ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਸਨਮਾਨਿਤ ਕੀਤਾ ਜਾਵੇਗਾ।

15

  • ਹੋਮ
  • ਖੇਡਾਂ
  • ਇਤਿਹਾਸਿਕ ਟੈਸਟ ਅਜ਼ਹਰ ਲਈ ਖਾਸ
About us | Advertisement| Privacy policy
© Copyright@2026.ABP Network Private Limited. All rights reserved.