BCCI Tweet for Virat: ਟਵਿੱਟਰ 'ਤੇ #shameonbcci ਦੇ ਟ੍ਰੈਂਡ ਹੋਣ ਤੋਂ ਬਾਅਦ, BCCI ਨੇ ਆਖਿਰਕਾਰ ਵਿਰਾਟ ਕੋਹਲੀ ਦਾ ਧੰਨਵਾਦ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਵਿਰਾਟ ਨੂੰ ਵਨਡੇ ਕ੍ਰਿਕਟ ਤੋਂ ਕਪਤਾਨ ਦੇ ਅਹੁਦੇ ਤੋਂ ਹਟਾਏ ਜਾਣ ਦੇ 24 ਘੰਟੇ ਬਾਅਦ, ਬੀਸੀਸੀਆਈ ਨੇ ਟਵੀਟ ਕੀਤਾ, "ਧੰਨਵਾਦ ਕਪਤਾਨ"। ਟਵੀਟ 'ਚ ਲਿਖਿਆ ਗਿਆ ਹੈ, 'ਧੰਨਵਾਦ ਕੈਪਟਨ, ਇਕ ਅਜਿਹਾ ਨੇਤਾ ਜਿਸ ਨੇ ਆਪਣੀ ਟੀਮ ਦੀ ਹਿੰਮਤ, ਜੋਸ਼ ਅਤੇ ਦ੍ਰਿੜ ਇਰਾਦੇ ਨਾਲ ਅਗਵਾਈ ਕੀਤੀ ਹੈ।



ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਵਨ ਡੇ ਕ੍ਰਿਕਟ ਦੀ ਕਪਤਾਨੀ ਤੋਂ ਹਟਾ ਕੇ ਰੋਹਿਤ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਵਿਰਾਟ ਕੋਹਲੀ ਨੇ 95 ਵਨਡੇ ਮੈਚਾਂ 'ਚ ਟੀਮ ਇੰਡੀਆ ਦੀ ਕਪਤਾਨੀ ਕੀਤੀ ਹੈ, ਜਿਸ 'ਚੋਂ ਭਾਰਤ ਨੇ 65 ਮੈਚ ਜਿੱਤੇ ਹਨ। ਜੇਕਰ ਵਿਰਾਟ ਕੋਹਲੀ ਦੀ ਅਗਵਾਈ 'ਚ ਜਿੱਤ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਕਪਤਾਨੀ ਦੌਰਾਨ ਭਾਰਤ ਦੀ ਜਿੱਤ ਦਾ ਪ੍ਰਤੀਸ਼ਤ 70.43 ਫੀਸਦੀ ਰਿਹਾ ਹੈ। ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ 19 'ਚੋਂ 15 ਸੀਰੀਜ਼ 'ਚ ਅਜਿੱਤ ਰਹੀ ਹੈ।




 


ਜੇਕਰ ਇਹ ਰਿਕਾਰਡ ਕੋਹਲੀ ਦੇ ਹੱਕ 'ਚ ਹਨ ਤਾਂ ਉਨ੍ਹਾਂ ਦੇ ਖਿਲਾਫ ਰਿਕਾਰਡ ਆਈਸੀਸੀ ਮੁਕਾਬਲਿਆਂ 'ਚ ਟੀਮ ਇੰਡੀਆ ਦੀ ਅਸਫਲਤਾ ਹੈ। ਟੀਮ ਇੰਡੀਆ 2017 ਦੀ ਚੈਂਪੀਅਨਜ਼ ਟਰਾਫੀ, 2019 ਵਿਸ਼ਵ ਕੱਪ ਕ੍ਰਿਕਟ, 2020 ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅਤੇ 2021 ਟੀ-20 ਵਿਸ਼ਵ ਕੱਪ ਵਿੱਚ ਟਰਾਫੀ ਨਹੀਂ ਜਿੱਤ ਸਕੀ ਸੀ।



ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਸ ਫਾਰਮੈਟ ਦੀ ਕਪਤਾਨੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ। ਬੁੱਧਵਾਰ ਨੂੰ ਬੀਸੀਸੀਆਈ ਨੇ ਵਿਰਾਟ ਨੂੰ ਵਨ ਡੇ ਦੀ ਕਪਤਾਨੀ ਤੋਂ ਵੀ ਹਟਾ ਦਿੱਤਾ। ਇਸ ਤੋਂ ਤੁਰੰਤ ਬਾਅਦ ਵਿਰਾਟ ਦੇ ਪ੍ਰਸ਼ੰਸਕ ਕਾਫੀ ਗੁੱਸੇ 'ਚ ਆ ਗਏ। #shameonbcci ਹੈਸ਼ਟੈਗ ਅੱਜ ਤੋਂ ਟਵਿਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਰਾਟ ਨੂੰ ਲੈ ਕੇ ਹੁਣ ਤੱਕ ਬੀਸੀਸੀਆਈ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਆਖਿਰਕਾਰ, ਬੀਸੀਸੀਆਈ ਨੇ ਟਵਿੱਟਰ 'ਤੇ ਇਹ ਧੰਨਵਾਦ ਪੋਸਟ ਲਿਖਿਆ ਹੈ।