ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤ ਅੱਜ ਨਿਊਜ਼ੀਲੈਂਡ ਖਿਲਾਫ ਤੀਜੇ ਮੈਚ ਵਿਚ ਨਿਊਜ਼ੀਲੈਂਡ 'ਚ ਪਹਿਲੀ ਟੀ -20 ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਭਾਰਤ ਨੇ ਆਕਲੈਂਡ 'ਚ ਪਹਿਲੇ ਦੋ ਟੀ -20 ਅੰਤਰਰਾਸ਼ਟਰੀ ਮੈਚ ਜਿੱਤੇ ਹਨ ਅਤੇ ਪੰਜ ਮੈਚਾਂ ਦੀ ਸੀਰੀਜ਼ 'ਚ ਇਸ ਸਮੇਂ 2-0 ਨਾਲ ਅੱਗੇ ਹੈ।
ਭਾਰਤੀ ਟੀਮ ਸੇਡਾਨ ਪਾਰਕ 'ਚ ਲਗਾਤਾਰ ਤੀਜੇ ਮੈਚ 'ਚ ਜਿੱਤ ਨਾਲ ਨਿਊਜ਼ੀਲੈਂਡ ਦੀ ਧਰਤੀ 'ਤੇ ਪਹਿਲੀ ਵਾਰ ਟੀ -20 ਸੀਰੀਜ਼ ਜਿੱਤਣ ਵਿਚ ਕਾਮਯਾਬ ਹੋਵੇਗੀ। ਪਹਿਲੇ ਦੋ ਮੌਕਿਆਂ 'ਤੇ ਉਹ ਇਹ ਪ੍ਰਾਪਤੀ ਹਾਸਲ ਕਰਨ 'ਚ ਅਸਫਲ ਰਹੀ ਸੀ। ਟੀਮ ਇੰਡੀਆ ਦਾ ਪੂਰਾ ਧਿਆਨ ਇਸ ਸਾਲ ਹੋਣ ਵਾਲੇ ਟੀ -20 ਵਿਸ਼ਵ ਕੱਪ ਲਈ ਤੀਜੀ ਟੀ -20 ਮੈਚ 'ਚ ਸੀਰੀਜ਼ ਜਿੱਤਣ ਦੇ ਨਾਲ ਆਪਣੀ 'ਤਾਕਤ' ਦਿਖਾਉਣ 'ਤੇ ਹੈ।
ਸੇਡਾਨ ਪਾਰਕ ਵਿਚ ਨਿਊਜ਼ੀਲੈਂਡ ਦਾ ਚੰਗਾ ਰਿਕਾਰਡ ਹੈ। ਇੱਥੇ ਹੁਣ ਤੱਕ ਖੇਡੇ ਗਏ 9 ਟੀ-20 ਮੈਚਾਂ ਚੋਂ ਸੱਤ ਜਿੱਤੇ ਹਨ। ਨਿਊਜ਼ੀਲੈਂਡ ਦੀ ਟੀਮ ਭਾਰਤ ਨੂੰ ਅਜੇਤੂ ਲੀਡ ਹਾਸਲ ਕਰਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗਾ।
ਨਿਊਜ਼ੀਲੈਂਡ ਨੇ ਟਾਸ ਜਿੱਤ ਪਹਿਲਾਂ ਭਾਰਤੀ ਟੀਮ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ, ਭਾਰਤ ਜਿੱਤ ਚੁੱਕੀ ਹੈ ਦੋ ਮੈਚ
ਏਬੀਪੀ ਸਾਂਝਾ
Updated at:
29 Jan 2020 12:18 PM (IST)
ਮੈਚ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ ਹੈ।
- - - - - - - - - Advertisement - - - - - - - - -