ਭੱਜੀ-ਨੇਹਾ ਦੀ ਜੋੜੀ ਕਰੇਗੀ ਕਮਾਲ
Neha Dhupia
ਭੱਜੀ ਨੂੰ ਟੀ.ਵੀ. ਰਿਐਲਿਟੀ ਸ਼ੋਅ 'ਰੋਡੀਜ਼' ਦੇ ਅਗਲੇ ਸੀਜ਼ਨ 'ਚ ਜੱਜ ਦੀ ਭੂਮਿਕਾ 'ਚ ਵੇਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇੱਕ ਮਹਿਲਾ ਹੋਣ ਨਾਤੇ ਓਹ ਇਸੇ ਕੋਸ਼ਿਸ਼ 'ਚ ਹੋਣਗੇ ਕਿ ਵਧ ਤੋਂ ਵਧ ਲੜਕੀਆਂ ਨੂੰ ਇਸਦਾ ਹਿੱਸਾ ਬਣਨ ਲਈ ਪ੍ਰੇਰਿਤ ਕਰ ਸਕਣ।
ਆਪਣੇ ਇੱਕ ਬਿਆਨ 'ਚ ਹਰਭਜਨ ਸਿੰਘ ਨੇ ਦੱਸਿਆ 'ਯੁਵਾ ਵਰਗ ਇਸ ਦੇਸ਼ ਦਾ ਭਵਿੱਖ ਹੈ ਅਤੇ ਇਸ ਵਰਗ 'ਚ ਰੋਡੀਜ਼ ਦਾ ਸ਼ੋਅ ਕਾਫੀ ਪ੍ਰਸਿੱਧ ਹੈ।
Harbhajan Singh
Harbhajan Singh
Neha DHupia
ਭੱਜੀ 'ਰੋਡੀਜ਼' ਦੇ ਅਗਲੇ ਸੀਜ਼ਨ 'ਰੋਡੀਜ਼ ਰਾਈਜਿੰਗ' 'ਚ ਨੇਹਾ ਧੂਪੀਆ ਨਾਲ ਜੱਜ ਦੀ ਭੂਮਿਕਾ 'ਚ ਨਜਰ ਆਉਣਗੇ।
ਟੈਲੀਵਿਜਨ ਸ਼ੋਅ 'ਮਜਾਕ-ਮਜਾਕ ਮੇਂ' ਦੇ ਜੱਜ ਰਹਿ ਚੁੱਕੇ ਦਿੱਗਜ ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਸਿੰਘ ਇੱਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ।
ਇਹ ਸਿਰਫ ਇੱਕ ਸ਼ੋਅ ਨਹੀਂ ਬਲਕਿ ਲੋਕਾਂ ਲਈ ਰੋਮਾਂਚ, ਤਾਕਤ ਅਤੇ ਮਹਿਨਤ ਨੂੰ ਦਰਸ਼ਾਉਣ ਦਾ ਇੱਕ ਜਰੀਆ ਬਣ ਗਿਆ ਹੈ। ਇਸ ਸ਼ੋਅ ਦਾ ਹਿੱਸਾ ਬਣਨ ਲਈ ਇਨ੍ਹਾਂ ਸਭ ਕਾਫੀ ਸੀ।'
Harbhajan Singh
Harbhajan Singh
ਇਸ ਸ਼ੋਅ ਬਾਰੇ ਭੱਜੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਟੀਮ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ।
ਅਦਾਕਾਰਾ ਨੇਹਾ ਧੂਪੀਆ ਨੇ ਕਿਹਾ ਕਿ ਓਹ ਇਸ ਸ਼ੋਅ 'ਚ ਵਾਪਸੀ ਕਰ ਕਾਫੀ ਖੁਸ਼ ਹਨ।