India's Predicted Playing XI: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬੁੱਧਵਾਰ, 27 ਸਤੰਬਰ ਨੂੰ ਰਾਜਕੋਟ 'ਚ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਵਨਡੇ ਸੀਰੀਜ਼ ਦੇ ਸ਼ੁਰੂਆਤੀ ਦੋਵੇਂ  ਮੈਚ ਜਿੱਤ ਲਏ ਹਨ। ਹੁਣ ਤੀਜੇ ਵਨਡੇ 'ਚ ਭਾਰਤ ਦੀ ਪਲੇਇੰਗ ਇਲੈਵਨ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਤੀਜੇ ਵਨਡੇ ਤੋਂ ਬਾਹਰ ਹੋ ਸਕਦੇ ਹਨ।


'ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਟੀਮ ਪ੍ਰਬੰਧਨ ਨੇ ਸ਼ੁਭਮਨ ਗਿੱਲ ਤੇ ਸ਼ਾਰਦੁਲ ਠਾਕੁਰ ਨੂੰ ਆਰਾਮ ਦੇਣ 'ਤੇ ਵਿਚਾਰ ਕੀਤਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਗਿੱਲ ਤੇ ਸ਼ਾਰਦੁਲ ਤੀਜੇ ਵਨਡੇ ਲਈ ਟੀਮ ਨਾਲ ਰਾਜਕੋਟ ਨਹੀਂ ਜਾਣਗੇ, ਸਗੋਂ ਦੋਵੇਂ ਗੁਹਾਟੀ 'ਚ ਟੀਮ ਨਾਲ ਜੁੜਨਗੇ। ਵਿਸ਼ਵ ਕੱਪ ਤੋਂ ਪਹਿਲਾਂ ਖੇਡੇ ਜਾਣ ਵਾਲੇ ਅਭਿਆਸ ਮੈਚ ਵਿੱਚ ਭਾਰਤ ਆਪਣਾ ਪਹਿਲਾ ਮੈਚ ਇੰਗਲੈਂਡ ਖ਼ਿਲਾਫ਼ ਗੁਹਾਟੀ ਵਿੱਚ ਖੇਡੇਗਾ। ਹਾਲਾਂਕਿ ਟੀਮ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਲੀਗ ਮੈਚ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗੀ।


ਗਿੱਲ ਨੇ ਦੂਜੇ ਵਨਡੇ ਵਿੱਚ ਸ਼ਾਨਦਾਰ ਸੈਂਕੜਾ ਜੜਿਆ
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਜਾ ਵਨਡੇ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ, ਜਿੱਥੇ ਗਿੱਲ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਗਿੱਲ ਨੇ 97 ਗੇਂਦਾਂ 'ਤੇ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਪਾਰੀ ਖੇਡੀ। ਇਹ ਗਿੱਲ ਦੇ ਵਨਡੇ ਕਰੀਅਰ ਦਾ ਛੇਵਾਂ ਤੇ ਆਸਟਰੇਲੀਆ ਖਿਲਾਫ ਪਹਿਲਾ ਸੈਂਕੜਾ ਸੀ।


ਇਹ ਤਬਦੀਲੀਆਂ ਹੋ ਸਕਦੀਆਂ
ਦੂਜੇ ਵਨਡੇ 'ਚ ਨਾ ਖੇਡਣ ਵਾਲੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੀਜੇ ਮੈਚ 'ਚ ਵਾਪਸੀ ਕਰਨਗੇ। ਸ਼ਾਰਦੁਲ ਦੀ ਜਗ੍ਹਾ ਬੁਮਰਾਹ ਨੂੰ ਖਿਡਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਿਯਮਤ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ ਤੇ ਕੁਲਦੀਪ ਯਾਦਵ ਤੀਜੇ ਵਨਡੇ 'ਚ ਭਾਰਤੀ ਟੀਮ 'ਚ ਵਾਪਸੀ ਕਰਨਗੇ। ਅਜਿਹੇ 'ਚ ਟੀਮ 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਕਪਤਾਨ ਰੋਹਿਤ ਸ਼ਰਮਾ ਗਿੱਲ ਦੀ ਭਰਪਾਈ ਕਰਨਗੇ। ਇਹ ਤੈਅ ਹੈ ਕਿ ਗਿੱਲ ਦੀ ਜਗ੍ਹਾ ਕਪਤਾਨ ਓਪਨਿੰਗ 'ਤੇ ਹੋਣਗੇ।


ਤੀਜੇ ਵਨਡੇ ਵਿੱਚ ਭਾਰਤ ਦੀ ਸੰਭਾਵੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ।