✕
  • ਹੋਮ

ਬੋਲਟ ਦੀ ਗੋਲਡਨ ਹੈਟ੍ਰਿਕ

ਏਬੀਪੀ ਸਾਂਝਾ   |  15 Aug 2016 02:43 PM (IST)
1

2

ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ 100 ਮੀਟਰ ਦੌੜ 'ਚ ਬੋਲਟ ਨੇ 9.81 ਸੈਕਿੰਡਸ ਦਾ ਸਮਾਂ ਦਿੰਦੇ ਹੋਏ ਗੋਲਡ ਮੈਡਲ 'ਤੇ ਕਬਜਾ ਜਮਾਇਆ।

3

ਮਾਡਰਨ ਓਲੰਪਿਕਸ 'ਚ ਬੋਲਟ ਪਹਿਲੇ ਅਥਲੀਟ ਬਣ ਗਏ ਹਨ ਜੋ ਲਗਾਤਾਰ 3 ਓਲੰਪਿਕਸ 'ਚ 100 ਮੀਟਰ ਦੌੜ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਏ ਹਨ। ਮਾਡਰਨ ਓਲੰਪਿਕਸ ਦੇ 120 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।

4

ਫਾਈਨਲ ਮੁਕਾਬਲੇ 'ਚ ਬੋਲਟ ਨੇ ਧੀਮੀ ਸ਼ੁਰੂਆਤ ਕੀਤੀ। ਪਹਿਲੇ ਲਗਭਗ 50 ਮੀਟਰ ਤਕ ਬੋਲਟ ਅਮਰੀਕਾ ਦੇ ਜਸਟਿਨ ਗੈਟਲਿਨ ਤੋਂ ਪਿਛੜ ਰਹੇ ਸਨ। ਪਰ ਫਿਰ ਅਚਾਨਕ ਬੋਲਟ ਨੇ ਰਫਤਾਰ ਵਧਾਈ ਅਤੇ ਆਸਾਨੀ ਨਾਲ ਮੁਕਾਬਲੇ 'ਚ ਜਿੱਤ ਦਰਜ ਕੀਤੀ।

5

ਇਹ ਦੌੜ ਜਿੱਤਣ ਦੇ ਨਾਲ ਹੀ ਬੋਲਟ ਦੀ ਓਲੰਪਿਕ ਗੋਲਡ ਮੈਡਲਸ ਦੀ ਗਿਣਤੀ 7 ਹੋ ਗਈ ਹੈ। ਹੀਟਸ 'ਚ ਬੋਲਟ ਨੇ 10.07 ਸੈਕਿੰਡਸ ਦਾ ਸਮਾਂ ਦਿੱਤਾ ਸੀ ਪਰ ਫਾਈਨਲ 'ਚ ਬੋਲਟ ਨੇ ਆਪਣੇ ਸਮੇਂ 'ਚ ਸੁਧਾਰ ਕਰ ਗੋਲਡ ਮੈਡਲ ਆਪਣੇ ਨਾਮ ਕਰ ਲਿਆ।

6

ਹੁਣ ਬੋਲਟ 100 ਮੀਟਰ 'ਚ ਗੋਲਡਨ ਹੈਟ੍ਰਿਕ ਲਗਾਉਣ 'ਚ ਕਾਮਯਾਬ ਹੋ ਗਏ ਹਨ। ਬੀਜਿੰਗ ਅਤੇ ਲੰਡਨ ਓਲੰਪਿਕਸ 'ਚ ਵੀ ਬੋਲਟ ਨੇ ਇਸ ਈਵੈਂਟ 'ਚ ਗੋਲਡ ਮੈਡਲ ਜਿੱਤਿਆ ਸੀ।

7

ਬੋਲਟ ਰੀਓ 'ਚ ਵੀ ਆਪਣੀ ਗੋਲਡਨ ਹੈਟ੍ਰਿਕ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ। ਬੋਲਟ ਨੇ ਅਜੇ 200 ਮੀਟਰ ਦੌੜ ਅਤੇ 4 ਗੁਨਾ 100 ਮੀਟਰ ਦੌੜ 'ਚ ਵੀ ਦਾਵੇਦਾਰੀ ਪੇਸ਼ ਕਰਨੀ ਹੈ।

8

ਅੱਜ ਦੇ ਈਵੈਂਟ 'ਚ ਅਮਰੀਕਾ ਦੇ ਜਸਟਿਨ ਗੈਟਲਿਨ 9.89 ਸੈਕਿੰਡਸ ਦਾ ਸਮਾਂ ਦੇਕੇ ਦੂਜੇ ਸਥਾਨ 'ਤੇ ਰਹੇ। ਕੈਨੇਡਾ ਦੇ ਆਂਡਰੇ ਡੀ ਗਰਾਸੇ ਨੂੰ ਬਰੌਂਜ਼ ਮੈਡਲ ਹਾਸਿਲ ਹੋਇਆ। ਬੋਲਟ ਨੇ ਸਟੇਡੀਅਮ 'ਚ ਬੈਠੇ ਦਰਸ਼ਕਾਂ ਦੀ ਗੈਟਲਿਨ ਖਿਲਾਫ ਹੂਟਿੰਗ ਕਰਨ ਲਈ ਨਿੰਦਾ ਵੀ ਕੀਤੀ।

  • ਹੋਮ
  • ਖੇਡਾਂ
  • ਬੋਲਟ ਦੀ ਗੋਲਡਨ ਹੈਟ੍ਰਿਕ
About us | Advertisement| Privacy policy
© Copyright@2026.ABP Network Private Limited. All rights reserved.