✕
  • ਹੋਮ

2016 ਰੀਓ - 'ਅ ਲਵ ਸਟੋਰੀ'

ਏਬੀਪੀ ਸਾਂਝਾ   |  15 Aug 2016 11:45 AM (IST)

ਐਤਵਾਰ ਨੂੰ ਚੀਨ ਦੀ ਡਾਇਵਰ ਹੀ ਜ਼ੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ। ਹੀ ਜ਼ੀ ਨੂੰ ਉਸਦੇ ਟੀਮਮੇਟ ਅਤੇ ਬੁਆਏਫ੍ਰੈਂਡ ਕਿਨ ਕਾਈ ਨੇ ਮੈਡਲ ਸੈਰੇਮਨੀ ਦੌਰਾਨ ਪਰਪੋਜ਼ ਕਰ ਦਿੱਤਾ। ਆਪਣੀ ਗਰਲਫ੍ਰੈਂਡ ਹੇ ਜ਼ੀ ਨੂੰ ਮੈਡਲ ਸੈਰੇਮਨੀ ਦੌਰਾਨ ਹੀ ਕਿਨ ਕਾਈ ਨੇ ਪਰਪੋਜ਼ ਕਰਨਾ ਸਹੀ ਸਮਝਿਆ। ਹੇ ਜ਼ੀ ਨੇ 3 ਮੀਟਰ ਸਪਰਿੰਗਬੋਰਡ ਈਵੈਂਟ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

1

ਉਸਨੇ ਦੱਸਿਆ ਕਿ ਪੁੱਛਣ 'ਤੇ ਕਿਨ ਕਾਈ ਨੇ ਕਿਹਾ ਸੀ ਕਿ ਓਹ ਗੀਤ ਯਾਦ ਕਰ ਰਿਹਾ ਹੈ।

2

25 ਸਾਲ ਦੀ ਹੇ ਜ਼ੀ ਅਤੇ 30 ਸਾਲ ਦੇ ਕਿਨ ਕਾਈ ਪਿਛਲੇ 6 ਸਾਲ ਤੋਂ ਰਿਸ਼ਤੇ 'ਚ ਹਨ। ਕਿਨ ਕਾਈ ਨੇ ਰੀਓ 'ਚ ਪੁਰਸ਼ਾਂ ਦੇ ਸਿੰਕਰੋਨਾਈਜ਼ਡ 3 ਮੀਟਰ ਸਪਰਿੰਗਬੋਰਡ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ।

3

ਹੇ ਜ਼ੀ ਨੇ ਬਾਅਦ 'ਚ ਕਿਹਾ ਕਿ ਨਾ ਤਾਂ ਉਸਨੇ ਅਜਿਹੀ ਕਲਪਨਾ ਕੀਤੀ ਸੀ ਅਤੇ ਨਾ ਹੀ ਉਸਨੇ ਅਜੇ ਵਿਆਹ ਬਾਰੇ ਹੀ ਸੋਚਿਆ ਸੀ, ਅਤੇ ਇਹ ਸਭ ਕੁਝ ਅਚਾਨਕ ਹੋ ਗਿਆ।

4

ਇਸਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੇ ਜ਼ੀ ਨੇ ਕਿਹਾ ਕਿ ਉਸਨੂੰ ਯਾਦ ਹੀ ਨਹੀਂ ਹੈ ਕਿ ਪਰਪੋਜ਼ ਕਰਦੇ ਹੋਏ ਕਿਨ ਕਾਈ ਨੇ ਕੀ ਕਿਹਾ ਸੀ, ਪਰ ਉਸਨੇ ਦੱਸਿਆ ਕਿ ਓਹ ਦੁਪਹਿਰ ਵੇਲੇ ਕਿਨ ਕਾਈ ਨੂੰ ਮਿਲੀ ਸੀ ਅਤੇ ਉਸ ਵੇਲੇ ਓਹ ਕੁਝ ਯਾਦ ਕਰ ਰਿਹਾ ਸੀ।

5

ਹੇ ਜ਼ੀ ਇਹ ਸਭ ਵੇਖ ਕੇ ਹੈਰਾਨ ਸੀ। ਹੇ ਜ਼ੀ ਦੀਆਂ ਅੱਖਾਂ 'ਚ ਹੰਝੂ ਸਨ। ਹੇ ਜ਼ੀ ਨੇ ਬਿਨਾ ਕਿਸੇ ਹਿਚਕਿਚਾਹਟ ਕਿਨ ਕਾਈ ਦਾ ਪਰਪੋਜ਼ ਮਨਜੂਰ ਕਰ ਲਿਆ ਅਤੇ ਉਸਦੇ ਗਲੇ ਲੱਗ ਕੇ ਰੋਣ ਲੱਗੀ।

6

7

ਮੈਡਲ ਸੈਰੇਮਨੀ ਦੌਰਾਨ ਜਿਵੇਂ ਹੀ ਹੇ ਜ਼ੀ ਦਾ ਨਾਮ ਅਨਾਊਂਸ ਕੀਤਾ ਗਿਆ ਤਾਂ ਉਸਦੇ ਬੁਆਏ ਫਰੈਂਡ ਨੇ ਮੌਕਾ ਨਹੀਂ ਗਵਾਇਆ। ਕਿਨ ਕਾਈ ਜਲਦੀ ਹੀ ਸਟੇਜ 'ਤੇ ਚੜ੍ਹ ਗਿਆ ਅਤੇ ਇੱਕ ਲਾਲ ਰੰਗ ਦਾ ਬੌਕਸ ਲੈਕੇ ਹੇ ਜ਼ੀ ਸਾਹਮਣੇ ਖੜਾ ਹੋ ਗਿਆ। ਚੀਨ ਦੀ ਡਾਇਵਰ ਹੇ ਜ਼ੀ ਆਪਣੇ ਬੁਆਏਫ੍ਰੈਂਡ ਨੂੰ ਮੈਡਲ ਸੈਰੇਮਨੀ ਦੇ ਵਿਚਾਲੇ ਇਸ ਤਰ੍ਹਾ ਦੀ ਹਰਕਤ ਕਰਦੇ ਵੇਖ ਕੇ ਹੈਰਾਨ ਸੀ।

8

ਐਤਵਾਰ ਨੂੰ ਚੀਨ ਦੀ ਡਾਇਵਰ ਹੀ ਜ਼ੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ। ਹੀ ਜ਼ੀ ਨੂੰ ਉਸਦੇ ਟੀਮਮੇਟ ਅਤੇ ਬੁਆਏਫ੍ਰੈਂਡ ਕਿਨ ਕਾਈ ਨੇ ਮੈਡਲ ਸੈਰੇਮਨੀ ਦੌਰਾਨ ਪਰਪੋਜ਼ ਕਰ ਦਿੱਤਾ। ਆਪਣੀ ਗਰਲਫ੍ਰੈਂਡ ਹੇ ਜ਼ੀ ਨੂੰ ਮੈਡਲ ਸੈਰੇਮਨੀ ਦੌਰਾਨ ਹੀ ਕਿਨ ਕਾਈ ਨੇ ਪਰਪੋਜ਼ ਕਰਨਾ ਸਹੀ ਸਮਝਿਆ। ਹੇ ਜ਼ੀ ਨੇ 3 ਮੀਟਰ ਸਪਰਿੰਗਬੋਰਡ ਈਵੈਂਟ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

9

ਪਰ ਅਸਲੀ ਸਸਪੈਂਸ ਅਜੇ ਬਾਕੀ ਸੀ। ਕਿਨ ਕਾਈ ਨੇ ਇਹ ਬੌਕਸ ਖੋਲਿਆ ਅਤੇ ਇੱਕ ਗੋਡੇ ਦੇ ਆਸਰੇ ਝੁਕ ਕੇ ਹੇ ਜ਼ੀ ਨੂੰ ਵਿਆਹ ਲਈ ਪਰਪੋਜ਼ ਕਰ ਦਿੱਤਾ। ਨਾਲ ਹੀ ਕਿਨ ਕਾਈ ਨੇ ਇੱਕ ਗੁਲਾਬ ਦਾ ਫੁੱਲ ਵੀ ਹੇ ਜ਼ੀ ਵੱਲ ਵਧ ਦਿੱਤਾ।

10

  • ਹੋਮ
  • ਖੇਡਾਂ
  • 2016 ਰੀਓ - 'ਅ ਲਵ ਸਟੋਰੀ'
About us | Advertisement| Privacy policy
© Copyright@2026.ABP Network Private Limited. All rights reserved.