ਬੋਲਟ ਦੇ ਮੈਡਲ 'ਤੇ ਭਾਰਾ ਪੈ ਗਿਆ ਸਾਥੀ ਸਪ੍ਰਿੰਟਰ
ਬੀਬੀਸੀ ਦੀ ਰਿਪੋਰਟ ਅਨੁਸਾਰ ਬੋਲਟ ਦੇ ਸਾਥੀ ਦੇ ਡੋਪਿੰਗ 'ਚ ਆਉਣ ਤੋਂ ਬਾਅਦ ਹੁਣ ਟੀਮ ਦਾ ਓਲੰਪਿਕ ਗੋਲਡ ਖੋਹ ਲਿਆ ਜਾਵੇਗਾ ਅਤੇ ਇਸੇ ਕਾਰਨ ਬੋਲਟ ਦਾ ਇੱਕ ਓਲੰਪਿਕ ਗੋਲਡ ਮੈਡਲ ਘਟਣਾ ਪੱਕਾ ਮੰਨਿਆ ਜਾ ਰਿਹਾ ਹੈ।
ਬੀਜਿੰਗ ਓਲੰਪਿਕਸ 'ਚ ਬੋਲਟ ਨਾਲ 4 ਗੁਨਾ 100 ਮੀਟਰ ਦੌੜ 'ਚ ਭੱਜਣ ਵਾਲੇ ਨੈਸਟਾ ਕਾਰਟਰ ਡੋਪਿੰਗ 'ਚ ਪਾਜੀਟਿਵ ਪਾਏ ਗਏ ਹਨ।
ਜਮੈਕਾ ਦੇ ਸਪ੍ਰਿੰਟਰ ਉਸੈਨ ਬੋਲਟ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਬੋਲਟ ਦਾ ਇੱਕ ਓਲੰਪਿਕ ਗੋਲਡ ਮੈਡਲ ਘਟਣ ਜਾ ਰਿਹਾ ਹੈ।
IOC ਨੇ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਬੀਜਿੰਗ ਓਲੰਪਿਕਸ 'ਚ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਅਤੇ ਫਾਈਨਲ ਜਿੱਤਣ ਵਾਲੀ ਜਮੈਕਾ ਦੀ ਟੀਮ ਦੇ ਕਾਰਟਰ ਨੂੰ ਖੇਡਾਂ ਲਈ ਅਯੋਗ ਐਲਾਨਿਆ ਗਿਆ। IOC ਨੇ ਇਹ ਵੀ ਐਲਾਨ ਕੀਤਾ ਕਿ ਕਾਰਟਰ ਦਾ ਮੈਡਲ, ਪਿਨ ਅਤੇ ਡਿਪਲੋਮਾ ਵਾਪਿਸ ਲਿਆ ਜਾਵੇਗਾ।
ਬੋਲਟ ਨੇ ਸਾਲ 2008, 2012 ਅਤੇ 2016 ਦੇ ਓਲੰਪਿਕਸ 'ਚ 100 ਮੀਟਰ, 200 ਮੀਟਰ ਅਤੇ 4 ਗੁਨਾ 100 ਮੀਟਰ ਰਿਲੇ ਈਵੈਂਟਸ 'ਚ ਗੋਲਡ ਮੈਡਲ ਜਿੱਤੇ ਸਨ। ਲਗਾਤਾਰ 3 ਓਲੰਪਿਕਸ 'ਚ ਇਨ੍ਹਾਂ ਤਿੰਨੇ ਈਵੈਂਟਸ 'ਚ ਗੋਲਡ ਮੈਡਲ ਜਿੱਤਣ ਵਾਲੇ ਬੋਲਟ ਪਹਿਲੇ ਖਿਡਾਰੀ ਸਨ।
ਇਸਦਾ ਕਾਰਨ ਖੁਦ ਬੋਲਟ ਨਹੀਂ ਬਲਕਿ ਉਨ੍ਹਾਂ ਦਾ ਇੱਕ ਸਾਥੀ ਸਪ੍ਰਿੰਟਰ ਹੈ।
ਨਾਲ ਹੀ ਜਮੈਕਾ ਦੀ ਟੀਮ ਨੂੰ ਵੀ ਇਸ ਈਵੈਂਟ ਲਈ ਅਯੋਗ ਐਲਾਨ ਦਿੱਤਾ ਗਿਆ। ਕਾਰਟਰ ਦੀ ਗਲਤੀ ਬੋਲਟ ਲਈ ਮਹਿੰਗੀ ਸਾਬਿਤ ਹੋਈ। ਬੋਲਟ ਦੇ ਇਤਿਹਾਸਿਕ ਪ੍ਰਦਰਸ਼ਨ ਚੋਂ ਹੁਣ 1 ਗੋਲਡ ਮੈਡਲ ਘਟ ਜਾਵੇਗਾ।
ਪਰ ਹੁਣ ਬੋਲਟ ਦਾ ਇੱਕ ਮੈਡਲ ਘਟ ਜਾਵੇਗਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਬੀਤੇ ਸਾਲ 454 ਖਿਡਾਰੀਆਂ ਦੇ ਨਮੂਨੇਆਂ ਦੀ ਦੁਬਾਰਾ ਜਾਂਚ ਕੀਤੀ ਸੀ ਜਿੰਨਾ 'ਚ ਕਾਰਟਰ ਦਾ ਨਾਮ ਵੀ ਸ਼ਾਮਿਲ ਸੀ। ਕਾਰਟਰ 2012 ਦੇ ਲੰਡਨ ਓਲੰਪਿਕਸ 'ਚ ਵੀ ਜਮੈਕਾ ਦੀ ਜੇਤੂ ਟੀਮ ਦਾ ਹਿੱਸਾ ਸਨ।