ਨਵੀਂ ਦਿੱਲੀ - ਭਾਰਤ 'ਚ ਗਾਲਫ ਦੀ ਖੇਡ ਨੂੰ ਬਹੁਤ ਜਾਦਾ ਪਸੰਦ ਨਹੀਂ ਕੀਤਾ ਜਾਂਦਾ। ਇਸ ਖੇਡ ਨੂੰ ਖੇਡਣ ਵਾਲਿਆਂ ਅਤੇ ਵੇਖਣ ਵਾਲਿਆਂ ਦੀ ਗਿਣਤੀ ਜਾਦਾ ਨਹੀਂ ਹੈ। ਪਰ ਭਾਰਤ ਦੀ ਇੱਕ ਮਹਿਲਾ ਗਾਲਫਰ ਦਾ ਨਾਮ ਜਦ ਆਉਂਦਾ ਹੈ ਤਾਂ ਇਸ ਖੇਡ ਨੂੰ ਪਸੰਦ ਨਾ ਕਰਨ ਵਾਲੇ ਦਰਸ਼ਕ ਵੀ ਇਸ ਖੇਡ ਨੂੰ ਵੇਖਣ ਲਈ ਤਿਆਰ ਹੋ ਜਾਂਦੇ ਹਨ। ਇਸ ਮਹਿਲਾ ਗਾਲਫਰ ਦਾ ਨਾਮ ਹੈ ਸ਼ਰਮੀਲਾ ਨਿਕੋਲੈਟ। 

  

ਸ਼ਰਮੀਲਾ ਨਿਕੋਲੈਟ ਇੰਡੋ-ਫਰੈਂਚ ਪਰਿਵਾਰ ਤੋਂ ਵਾਸਤਾ ਰਖਦੀ ਹੈ। ਸ਼ਰਮੀਲਾ ਦੇ ਪਿਤਾ ਮਾਰਕ ਨਿਕੋਲੈਟ ਫਰੈਂਚ ਹਨ ਜਦਕਿ ਉਨ੍ਹਾਂ ਦੀ ਮਾਂ ਸੁਰੇਖਾ ਨਿਕੋਲੈਟ ਬੈਂਗਲੌਰ ਤੋਂ ਹੈ। ਸ਼ਰਮੀਲਾ ਨੂੰ ਜੇਕਰ ਕੋਈ ਵੀ ਵੇਖਦਾ ਹੈ ਤਾਂ ਉਸਨੂੰ ਪਹਿਲੀ ਝਲਕ 'ਤੇ ਸੁਪਰ-ਮਾਡਲ ਦਾ ਭੁਲੇਖਾ ਪੈਣਾ ਪੱਕਾ ਹੈ। ਸ਼ਰਮੀਲਾ ਨੂੰ ਜਿੰਨਾ ਉਸਦੀ ਖੇਡ ਨੇ ਪੌਪੂਲਰ ਕੀਤਾ ਹੈ ਉਨ੍ਹਾਂ ਹੀ ਉਸਦੀ ਖੂਬਸੂਰਤੀ ਅਤੇ ਉਸਦੀ ਫਿਟਨੈਸ ਨੇ ਵੀ ਪੌਪੂਲਰ ਬਣਾ ਦਿੱਤਾ ਹੈ। 

  

 

ਹਾਲ 'ਚ ਸ਼ਰਮੀਲਾ ਨਿਕੋਲੈਟ ਨੇ ਯੁਵਰਾਜ ਸਿੰਘ ਦੇ ਫੈਸ਼ਨ ਬਰੈਂਡ 'YouWecan' ਦੇ ਲਾਂਚ 'ਤੇ ਵੀ ਸ਼ਿਰਕਤ ਕੀਤੀ ਅਤੇ ਰੈਂਪ ਵਾਕ ਕਰਦੀ ਸ਼ਰਮੀਲਾ ਨੂੰ ਵੇਖ ਹਰ ਕੋਈ ਉਸਨੂੰ ਸੁਪਰ-ਮਾਡਲ ਹੀ ਸਮਝ ਰਿਹਾ ਸੀ। ਸ਼ਰਮੀਲਾ ਨਿਕੋਲੈਟ ਦੀ ਪ੍ਰਸਿੱਧੀ ਉਸਦਾ ਟਵਿਟਰ ਅਤੇ ਇੰਸਟਾਗਰਾਮ ਅਕਾਊਂਟ ਵੀ ਸਾਬਿਤ ਕਰਦਾ ਹੈ। ਸ਼ਰਮੀਲਾ ਨਿਕੋਲੈਟ ਦੇ ਟਵਿਟਰ 'ਤੇ ਲਗਭਗ 3 ਲੱਖ ਫਾਲੋਅਰ ਹਨ। ਜਦਕਿ ਇੰਸਟਾਗਰਾਮ 'ਤੇ ਉਸਦੇ ਫਾਲੋਅਰਸ ਦੀ ਗਿਣਤੀ 90,000 ਤੋਂ ਵਧ ਹੈ। 

  

 

ਸ਼ਰਮੀਲਾ ਨਿਕੋਲੈਟ ਨੇ ਗਾਲਫ ਦੀ ਖੇਡ 'ਚ ਵੀ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ ਹਨ। ਸ਼ਰਮੀਲਾ ਨੇ ਸਾਲ 21012 'ਚ ਹੀਰੋ-ਕੇ.ਜੀ.ਏ. ਟੂਰਨਾਮੈਂਟ 'ਚ ਜਿੱਤ ਦਰਜ ਕੀਤੀ ਸੀ। ਸਾਲ 2011 ਦੇ ਹੀਰੋ ਹੌਂਡਾ ਮਹਿਲਾ ਇੰਡੀਅਨ ਓਪਨ ਟੂਰਨਾਮੈਂਟ 'ਚ ਵੀ ਓਹ T22 'ਚ ਟਾਪ ਇੰਡੀਅਨ ਗਾਲਫਰ ਰਹੀ ਸੀ। ਮਹਿਲਾ ਗਾਲਫ ਐਸੋਸੀਏਸ਼ਨ ਹੇਠ ਖੇਡਦੇ ਹੋਏ ਸ਼ਰਮੀਲਾ ਕੋਲ ਕੁਲ 11 ਖਿਤਾਬ ਹਨ। 

  

 

ਸ਼ਰਮੀਲਾ ਨਿਕੋਲੈਟ ਜਿਮ ਦੀ ਵੀ ਸ਼ੌਕੀਨ ਹੈ ਅਤੇ ਉਸਦੇ ਟਵਿਟਰ ਅਤੇ ਇੰਸਟਾਗਰਾਮ ਅਕਾਊਂਟ 'ਤੇ ਆਮ-ਤੌਰ 'ਤੇ ਜਿਮਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੁੰਦੀਆਂ ਹਨ। ਸ਼ਰਮੀਲਾ ਦੀ ਫਿਟਨੈਸ ਨੇ ਵੀ ਹਰ ਕਿਸੇ ਨੂੰ ਉਸਦੀ ਪ੍ਰਸ਼ੰਸਾ ਕਰਨ 'ਤੇ ਮਜਬੂਰ ਕਰ ਦਿੱਤਾ ਹੈ। 

  

 

ਸ਼ਰਮੀਲਾ ਨਿਕੋਲੈਟ 

ਜਨਮ - 12 ਮਾਰਚ 1991 

ਉਮਰ - 25 ਸਾਲ 

ਖੇਡ - ਗਾਲਫ 

ਕੱਦ - 5'11" 

ਪ੍ਰੋਫੈਸ਼ਨਲ ਗਾਲਫਿੰਗ - 2009 

ਪ੍ਰੋਫੈਸ਼ਨਲ ਜਿੱਤਾਂ - 11