Very sad news 17 soldiers martyred my condolence to the family #UriAttack if Pakistanis have chosen war.Let go for it #IndianArmy
ਵਿਜੇਂਦਰ ਸਿੰਘ ਨੇ ਬੜੇ ਸਾਫ ਲਫਜਾਂ 'ਚ ਕਿਹਾ ਹੈ ਕਿ ਜੇਕਰ ਪਾਕਿਸਤਾਨ ਨੂੰ ਲੜਾਈ ਚਾਹੀਦੀ ਹੈ ਤਾਂ ਹੁਣ ਇੱਕ ਪਾਸਾ ਕਰ ਲੈਣਾ ਚਾਹੀਦਾ ਹੈ। ਵਿਜੇਂਦਰ ਨੇ ਹਮਲੇ 'ਚ ਸ਼ਹੀਦ ਹੋਏ 17 ਜਵਾਨਾ ਦੇ ਪਰਿਵਾਰ ਵਾਲਿਆਂ ਨੂੰ ਵੀ ਹੌਂਸਲਾ ਬਣਾ ਕੇ ਰਖਣ ਦਾ ਸੁਨੇਹਾ ਦਿੱਤਾ। ਵਿਜੇਂਦਰ ਸਿੰਘ ਤੋਂ ਅਲਾਵਾ ਵੀਰੇਂਦਰ ਸਹਿਵਾਗ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਵਿਰੇਂਦਰ ਸਹਿਵਾਗ ਦਾ ਟਵੀਟ
Very very heartbroken to hear about #UriAttack They are not Rebels,they are Terrorists. Terrorism must be answered appropriately
ਸਹਿਵਾਗ ਨੇ ਵੀ ਆਪਣੇ ਟਵੀਟ 'ਚ ਕਿਹਾ ਕਿ ਦਹਿਸ਼ਤਗਰਦਾਂ ਨੂੰ ਕਰਾਰਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਕਈ ਹੋਰ ਖਿਡਾਰੀਆਂ ਨੇ ਵੀ ਇਸ ਹਮਲੇ ਜੀ ਜਮ ਕੇ ਨਿੰਦਾ ਕੀਤੀ ਹੈ।
गद्दारों के महल बन गए .. मुंह ढँककर सियासत सोती रही। उन्होंने शहीद कहकर फुसला लिया .. बेवा मुआवजे को रोती रही।
ਐਤਵਾਰ ਸਵੇਰੇ ਊਰੀ ਵਿੱਚ ਸੈਨਾ ਦੇ ਮੁੱਖ ਦਫ਼ਤਰ ‘ਤੇ ਪਾਕਿਸਤਾਨ ਤੋਂ ਚਾਰ ਅੱਤਵਾਦੀਆਂ ਨੇ ਸੈਨਾ ਦੇ ਕੈਂਪ ‘ਤੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਦੇਸ਼ ਦੇ ਜਵਾਨਾਂ ‘ਤੇ ਬੰਬ ਸੁੱਟੇ, ਜਿਸ ਨਾਲ ਜਵਾਨਾਂ ਦੇ ਟੈਂਟ ਵਿੱਚ ਅੱਗ ਲੱਗ ਗਈ। ਇਸ ਤਰ੍ਹਾਂ ਹਮਲੇ ਵਿੱਚ 17 ਜਵਾਨ ਸ਼ਹੀਦ ਹੋ ਗਏ, ਜਦਕਿ 19 ਜ਼ਖਮੀ ਹਨ।