ਘੁੰਮਦੀ ਵਿਕਟ 'ਤੇ ਮਿਲੇਗੀ ਜਿੱਤ !
ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ ਵਿਸ਼ਾਖਾਪਟਨਮ 'ਚ ਸ਼ੁਰੂ ਹੋ ਗਿਆ ਹੈ।
ਇਸ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਸ ਮੈਚ 'ਚ ਟੀਮ ਇੰਡੀਆ ਨੇ 2 ਬਦਲਾਅ ਕੀਤੇ ਹਨ। ਗੰਭੀਰ ਦੀ ਜਗ੍ਹਾ ਲੋਕੇਸ਼ ਰਾਹੁਲ ਅਤੇ ਅਮਿਤ ਮਿਸ਼ਰਾ ਦੀ ਜਗ੍ਹਾ ਜਯੰਤ ਯਾਦਵ ਨੂੰ ਮੌਕਾ ਦਿੱਤਾ ਗਿਆ ਹੈ।
ਸੀਰੀਜ਼ ਦਾ ਪਹਿਲਾ ਟੈਸਟ ਰਾਜਕੋਟ 'ਚ ਖੇਡਿਆ ਗਿਆ। ਇੰਗਲੈਂਡ ਨੇ ਪਹਿਲੇ ਮੈਚ 'ਚ ਭਾਰਤ 'ਤੇ ਦਬਾਅ ਬਣਾ ਕੇ ਸੀਰੀਜ਼ ਨੂੰ ਦਿਲਚਸਪ ਬਣਾ ਦਿੱਤਾ ਹੈ।
1 KL Rahul 2 M Vijay, 3 Cheteshwar Pujara, 4 Virat Kohli (capt.), 5 Ajinkya Rahane, 6 R Ashwin,
ਰਾਜਕੋਟ ਟੈਸਟ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਿਰ ਪੂਰਾ ਮੈਚ ਇੰਗਲੈਂਡ ਦੀ ਟੀਮ ਛਾਈ ਰਹੀ।
ਪਰ ਵਿਸ਼ਾਖਾਪਟਨਮ 'ਚ ਗੇਂਦ ਦੇ ਸਪਿਨ ਹੋਣ ਦੇ ਆਸਾਰ ਹਨ। ਘੁੰਮਦੀ ਪਿਚ 'ਤੇ ਇੰਗਲੈਂਡ ਦੇ ਬੱਲੇਬਾਜਾਂ ਨੂੰ ਟੀਮ ਇੰਡੀਆ ਦੀ ਫਿਰਕੀ ਦਾ ਸਾਹਮਣਾ ਕਰਨਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ।
ਵਿਸ਼ਾਖਾਪਟਨਮ ਟੈਸਟ ਲਈ ਟੀਮ ਇੰਡੀਆ
7 Wriddhiman Saha (wk), 8 Ravindra Jadeja, 9 Jayant Yadav, 10 Mohammed Shami, 11 Umesh Yadav