ਵਿਜ਼ਾਗ - ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਰਾਜਕੋਟ 'ਚ ਖੇਡਿਆ ਗਿਆ। ਇੰਗਲੈਂਡ ਨੇ ਪਹਿਲੇ ਮੈਚ 'ਚ ਭਾਰਤ 'ਤੇ ਦਬਾਅ ਬਣਾ ਕੇ ਸੀਰੀਜ਼ ਨੂੰ ਦਿਲਚਸਪ ਬਣਾ ਦਿੱਤਾ ਹੈ। ਰਾਜਕੋਟ ਟੈਸਟ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਿਰ ਪੂਰਾ ਮੈਚ ਇੰਗਲੈਂਡ ਦੀ ਟੀਮ ਛਾਈ ਰਹੀ। 

  

 

ਹੁਣ ਦੂਜਾ ਟੈਸਟ ਮੈਚ ਵਿਸ਼ਾਖਾਪਟਨਮ 'ਚ ਖੇਡਿਆ ਜਾਣਾ ਹੈ ਅਤੇ ਇਸ ਮੈਚ 'ਚ ਟੀਮ ਇੰਡੀਆ ਇੱਕ ਵਾਰ ਫਿਰ ਤੋਂ ਆਪਣੇ ਸਭ ਤੋਂ ਸੀਨੀਅਰ ਖਿਡਾਰੀਆਂ ਨਾਲ ਮੈਦਾਨ 'ਤੇ ਉਤਰ ਸਕਦੀ ਹੈ। ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤੇ ਜਾਣ ਦੀ ਗੱਲ ਤਾਂ ਕਹੀ ਜਾ ਰਹੀ ਸੀ ਪਰ ਟੀਮ 'ਚ ਹਾਰਦਿਕ ਪੰਡਿਆ ਜਾਂ ਕਰੁਣ ਨਾਇਰ ਨੂੰ ਜਗ੍ਹਾ ਮਿਲਣਾ ਮੁਸ਼ਕਿਲ ਲਗ ਰਿਹਾ ਹੈ। ਹਾਲਾਂਕਿ ਗੌਤਮ ਗੰਭੀਰ ਦੀ ਫਲਾਪ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕੇਸ਼ ਰਾਹੁਲ ਲਈ ਟੀਮ ਇੰਡੀਆ ਦੇ ਦਰਵਾਜੇ ਖੁਲ ਗਏ ਹਨ।

  

 

ਵਿਸ਼ਾਖਾਪਟਨਮ ਟੈਸਟ ਲਈ ਟੀਮ ਇੰਡੀਆ (ਸੰਭਾਵਿਤ XI) 

 

1 KL Rahul 2 M Vijay, 3 Cheteshwar Pujara, 4 Virat Kohli (capt.), 5 Ajinkya Rahane, 6 R Ashwin, 7 Wriddhiman Saha (wk), 8 Ravindra Jadeja, 9 Amit Mishra, 10 Mohammed Shami, 11 Umesh Yadav