'ਬਿੱਗ ਬਾਸ 10' ਵਿੱਚ ਹਿਨਾ ਖਾਨ ਲਏਗੀ ਐਂਟਰੀ ?
ਏਬੀਪੀ ਸਾਂਝਾ | 16 Nov 2016 04:11 PM (IST)
ਮੁੰਬਈ: 'ਬਿੱਗ ਬਾਸ 10' ਵਿੱਚ ਕੀ ਛੋਟੇ ਪਰਦੇ ਦੀ ਸਿਆਣੀ ਨੂੰਹ ਅਕਸ਼ਰਾ ਹੁਣ ਐਂਟਰੀ ਲਏਗੀ? ਖਬਰਾਂ ਸਨ ਕਿ ਅਕਸ਼ਰਾ ਨੇ 'ਬਿੱਗ ਬਾਸ' ਵਿੱਚ ਆਉਣ ਲਈ ਆਪਣਾ ਸਾਲਾਂ ਪੁਰਾਣਾ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਛੱਡ ਦਿੱਤਾ ਹੈ ਪਰ ਇਨ੍ਹਾਂ ਖਬਰਾਂ ਪਿੱਛੇ ਬਿਲਕੁਲ ਵੀ ਸੱਚਾਈ ਨਹੀਂ। ਇਹ ਖੁਦ ਹਿਨਾ ਖਾਨ ਉਰਫ ਅਕਸ਼ਰਾ ਨੇ ਟਵੀਟ ਕਰਕੇ ਦੱਸਿਆ ਹੈ। ਹਿਨਾ ਖਾਨ ਨੇ ਲਿਖਿਆ, ਇਹ ਸਾਰਾ ਕੁਝ ਬਕਵਾਸ ਹੈ। ਇਸ ਵਿੱਚ ਕੋਈ ਸੱਚਾਈ ਨਹੀਂ। ਸੋ ਹਿਨਾ ਨੇ ਤਾਂ ਸਾਫ ਕਰ ਦਿੱਤਾ ਹੈ ਕਿ ਉਹ 'ਬਿੱਗ ਬਾਸ' ਵਿੱਚ ਨਹੀਂ ਆ ਰਹੀ। ਹੁਣ ਉਹ ਪੁਰਾਣੇ ਸ਼ੋਅ ਵਿੱਚ ਵੀ ਨਜ਼ਰ ਨਹੀਂ ਆਏਗੀ। ਵੇਖਣਾ ਹੋਵੇਗਾ ਕਿ ਹਿਨਾ ਹੁਣ ਕਿਸ ਤਰ੍ਹਾਂ ਤੇ ਕਦ ਮੁੜ ਤੋਂ ਪਰਦੇ 'ਤੇ ਐਂਟਰੀ ਲੈਂਦੀ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਇਸ ਸ਼ੋਅ ਨਾਲ ਜੁੜੀ ਸੀ।