ਕੋਹਲੀ ਦੇ ਜਨਮ ਦਿਨ 'ਤੇ ਇੰਜ ਲੱਗੀਆਂ ਰੌਣਕਾਂ
ਅੱਜ ਵਿਰਾਟ ਕੋਹਲੀ ਆਪਣਾ 29ਵਾਂ ਜਨਮ ਦਿਨ ਮਨਾ ਰਿਹਾ ਹੈ ਜਿਸ ਦਾ ਜਸ਼ਨ ਦੇਰ ਰਾਤ ਤੋਂ ਹੀ ਸ਼ੁਰੂ ਹੋ ਗਿਆ।
ਕੇਕ ਕਟਿੰਗ ਸੈਰੇਮਨੀ ਤੋਂ ਬਾਅਦ ਸ਼ਿਖਰ ਧਵਨ ਸਮੇਤ ਪੂਰੀ ਟੀਮ ਨੇ ਵਿਰਾਟ ਨੂੰ ਕੇਕ ਖਵਾਇਆ।
ਕਪਤਾਨ ਦੇ ਜਨਮ ਦਿਨ ਮੌਕੇ ਪੂਰੀ ਟੀਮ ਉਨ੍ਹਾਂ ਨਾਲ ਮੌਜੂਦ ਰਹੀ।
ਵਿਰਾਟ ਕੋਹਲੀ ਨੇ ਬੀਤੀ ਰਾਤ 42 ਗੇਂਦਾਂ 'ਤੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਦਵਾਉਣ 'ਚ ਕਾਮਯਾਬ ਨਹੀਂ ਹੋ ਸਕਿਆ।
ਹਾਰਦਿਕ ਪਾਂਡਿਆ ਨੇ ਵੀ ਵਿਰਾਟ ਕੋਹਲੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਦੀ ਤਸਵੀਰ ਸਾਂਝੀ ਕਰ ਲਿਖਿਆ,''ਬਦਲਾ ਨੰਬਰ 1.''
ਵਿਰਾਟ ਕੋਹਲੀ ਨੇ ਖੁਦ ਵੀ ਇਸ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦਿਆਂ ਲਿਖਿਆ,'ਸਭ ਦਾ ਪਿਆਰ ਤੇ ਦੁਆਵਾਂ ਦੇਣ ਲਈ ਬਹੁਤ-ਬਹੁਤ ਧੰਨਵਾਦ।
ਰਾਜਕੋਟ 'ਚ ਦੇਰ ਰਾਤ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੇ ਜਨਮ ਦਿਨ ਦਾ ਜਸ਼ਨ ਮਨਾਇਆ। ਇਸ ਮੌਕੇ ਕੇਕ ਕੱਟਣ ਦੇ ਨਾਲ ਹੀ ਭਾਰਤੀ ਟੀਮ ਨੇ ਖੂਬ ਮਸਤੀ ਕੀਤੀ।
ਭਾਵੇਂ ਹੀ ਬੀਤੇ ਦਿਨ ਰਾਜਕੋਟ ਟੀ-20 ਮੁਕਾਬਲੇ 'ਚ ਭਾਰਤ ਨੂੰ ਹਾਰ ਝੱਲਣੀ ਪਈ ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ।