ਵਿਰਾਟ ਨੇ ਕਰ ਦਿੱਤਾ ਕਮਾਲ
ਕਪਤਾਨ ਵਿਰਾਟ ਕੋਹਲੀ ਲਈ ਸਾਲ 2016 ਬੇਹਦ ਦਮਦਾਰ ਸਾਬਿਤ ਹੋਇਆ ਹੈ। ਵਿਰਾਟ ਨੇ ਇਸ ਸਾਲ ਪਹਿਲਾਂ ਵੈਸਟ ਇੰਡੀਜ਼ ਖਿਲਾਫ ਦੋਹਰਾ ਸੈਂਕੜਾ ਜੜਿਆ ਅਤੇ ਫਿਰ ਨਿਊਜ਼ੀਲੈਂਡ ਖਿਲਾਫ ਵੀ ਟੈਸਟ ਸੀਰੀਜ਼ ਦੌਰਾਨ ਦੋਹਰਾ ਸੈਂਕੜਾ ਠੋਕਿਆ।
ਵਿਰਾਟ ਨੇ ਸੀਰੀਜ਼ ਦੌਰਾਨ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਹਾਸਿਲ ਕੀਤਾ। ਵਿਰਾਟ ਕੋਹਲੀ ਨੇ ਚੌਥੇ ਟੈਸਟ 'ਚ 235 ਰਨ ਦੀ ਪਾਰੀ ਖੇਡੀ ਜੋ ਉਨ੍ਹਾਂ ਦੇ ਕਰੀਅਰ ਦੀ ਬੈਸਟ ਪਾਰੀ ਹੈ।
ਵਿਰਾਟ ਦੀ ਵਿਰਾਟ ਖੇਡ
ਕਪਤਾਨੀ ਕਰਦੇ ਹੋਏ ਟੀਮ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਵਿਰਾਟ ਨੇ ਬੱਲੇਬਾਜ਼ੀ 'ਚ ਵੀ ਟੀਮ ਨੂੰ ਅੱਗੇ ਹੋਕੇ ਰਸਤਾ ਵਿਖਾਇਆ। ਵਿਰਾਟ ਸੀਰੀਜ਼ 'ਚ ਹਾਈਐਸਟ ਸਕੋਰਰ ਬਣੇ। ਵਿਰਾਟ ਨੂੰ ਲਾਜਵਾਬ ਕਪਤਾਨੀ ਅਤੇ ਬੱਲੇਬਾਜ਼ੀ ਲਈ 'ਮੈਨ ਆਫ ਦ ਸੀਰੀਜ਼' ਚੁਣਿਆ ਗਿਆ।
ਇਸਤੋਂ ਬਾਅਦ ਇੰਗਲੈਂਡ ਖਿਲਾਫ ਵੀ ਵਿਰਾਟ ਨੇ ਦੋਹਰਾ ਸੈਂਕੜਾ ਠੋਕਿਆ ਅਤੇ ਲਗਾਤਾਰ 3 ਸੀਰੀਜ਼ 'ਚ ਦੋਹਰਾ ਸੈਂਕੜਾ ਜੜਨ ਵਾਲੇ ਭਾਰਤ ਦੇ ਪਹਿਲੇ ਕਪਤਾਨ ਬਣ ਗਏ।
ਸਾਲ ਦਾ ਤੀਜਾ ਦੋਹਰਾ ਸੈਂਕੜਾ
ਵਿਰਾਟ ਕੋਹਲੀ ਨੇ ਸੀਰੀਜ਼ 'ਚ 5 ਮੈਚਾਂ ਅਤੇ 8 ਪਾਰੀਆਂ 'ਚ ਕੁਲ 2 ਸੈਂਕੜੇ ਅਤੇ 2 ਅਰਧ-ਸੈਂਕੜੇ ਜੜਦੇ ਹੋਏ 655 ਰਨ ਬਣਾਏ। ਵਿਰਾਟ ਕੋਹਲੀ ਦਾ ਸੀਰੀਜ਼ 'ਚ ਔਸਤ 109.16 ਦਾ ਰਿਹਾ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਸੀਰੀਜ਼ ਟੀਮ ਇੰਡੀਆ ਨੇ 4-0 ਨਾਲ ਜਿੱਤ ਲਈ। ਪਰ ਇਹ ਸੀਰੀਜ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਮ ਰਹੀ। ਵਿਰਾਟ ਨੇ ਸੀਰੀਜ਼ 'ਚ ਹਰ ਜਿੰਮੇਵਾਰੀ ਪੂਰੀ ਕੀਤੀ।