India Cricket Team Next Test Captain: ਭਾਰਤ ਨੇ ਵੈਸਟਇੰਡੀਜ਼ ਦੇ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ 1-0 ਨਾਲ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2023-25 ​​ਦੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਨੇ ਇਸ ਟੈਸਟ ਸੀਰੀਜ਼ 'ਚ ਗੇਂਦ ਅਤੇ ਬੱਲੇ ਦੋਹਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਹੁਣ ਟੀਮ ਇੰਡੀਆ ਨੂੰ ਇਸ ਸਾਲ ਦੇ ਅੰਤ 'ਚ ਦੱਖਣੀ ਅਫਰੀਕਾ ਦੌਰੇ 'ਤੇ 2 ਮੈਚਾਂ ਦੀ ਆਪਣੀ ਅਗਲੀ ਟੈਸਟ ਸੀਰੀਜ਼ ਖੇਡਣੀ ਹੈ। ਹੁਣ ਇਸ ਤੋਂ ਪਹਿਲਾਂ ਟੈਸਟ 'ਚ ਨਵੇਂ ਕਪਤਾਨ ਨੂੰ ਲੈ ਕੇ ਭਾਰਤੀ ਕ੍ਰਿਕਟ 'ਚ ਬਹਿਸ ਦੇਖਣ ਨੂੰ ਮਿਲ ਰਹੀ ਹੈ।


ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਭਾਰਤੀ ਟੀਮ 'ਚ ਕਈ ਬਦਲਾਅ ਦੇਖਣਾ ਤੈਅ ਮੰਨਿਆ ਜਾ ਰਿਹਾ ਹੈ। ਇਹ ਬਦਲਾਅ ਕੋਚਿੰਗ ਸਟਾਫ ਤੋਂ ਲੈ ਕੇ ਕਪਤਾਨੀ ਫਰੰਟ ਤੱਕ ਦੇਖਿਆ ਜਾ ਸਕਦਾ ਹੈ। ਅਜਿਹੇ 'ਚ ਟੀਮ ਇੰਡੀਆ ਦਾ ਅਗਲਾ ਟੈਸਟ ਕਪਤਾਨ ਕੌਣ ਹੋ ਸਕਦਾ ਹੈ? ਇਸ ਬਾਰੇ 'ਚ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਚਮਿੰਡਾ ਵਾਸ ਨੇ ਰਿਪਬਲਿਕ ਵਰਲਡ ਨੂੰ ਦਿੱਤੇ ਬਿਆਨ 'ਚ ਸ਼੍ਰੇਅਸ ਅਈਅਰ ਦੇ ਨਾਂ ਦਾ ਸੁਝਾਅ ਦਿੱਤਾ ਹੈ।


ਚਮਿੰਡਾ ਵਾਸ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼੍ਰੇਅਸ ਅਈਅਰ ਬਹੁਤ ਵਧੀਆ ਕਪਤਾਨ ਸਾਬਤ ਹੋਵੇਗਾ। ਆਪਣੇ ਪਹਿਲੇ ਹੀ ਟੈਸਟ ਵਿੱਚ ਸੈਂਕੜਾ ਜੜਨ ਤੋਂ ਬਾਅਦ ਉਸ ਵਿੱਚ ਬਹੁਤ ਵਧੀਆ ਲੀਡਰਸ਼ਿਪ ਗੁਣ ਹਨ। ਜਿਸ ਤਰ੍ਹਾਂ ਨਾਲ ਮੈਂ ਇਸ ਨੂੰ ਦੇਖ ਰਿਹਾ ਹਾਂ, ਮੈਂ ਕਹਿ ਸਕਦਾ ਹਾਂ ਕਿ ਉਹ ਟੀਮ ਨੂੰ ਚੰਗੀ ਤਰ੍ਹਾਂ ਸੰਭਾਲ ਸਕਦਾ ਹੈ। ਟੀਮ ਨੂੰ ਅੱਗੇ ਲਿਜਾਣ ਲਈ ਉਹ ਕਪਤਾਨ ਦੇ ਤੌਰ 'ਤੇ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।


ਸ਼੍ਰੇਅਸ ਅਈਅਰ ਅਨਫਿੱਟ ਹੋਣ ਕਾਰਨ ਹੋ ਗਿਆ ਆਊਟ
ਸ਼੍ਰੇਅਸ ਅਈਅਰ ਇਸ ਸਮੇਂ ਪਿੱਠ ਦੀ ਸਰਜਰੀ ਤੋਂ ਬਾਅਦ ਭਾਰਤੀ ਟੀਮ ਤੋਂ ਬਾਹਰ ਹੈ। ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੇ ਚੌਥੇ ਮੈਚ 'ਚ ਪਲੇਇੰਗ 11 ਦਾ ਹਿੱਸਾ ਹੋਣ ਦੇ ਬਾਵਜੂਦ ਸ਼੍ਰੇਅਸ ਅਈਅਰ ਬੱਲੇਬਾਜ਼ੀ ਲਈ ਵੀ ਨਹੀਂ ਉਤਰੇ। ਫਿਲਹਾਲ ਅਈਅਰ ਰੀਹੈਬ ਦੀ ਪ੍ਰਕਿਰਿਆ 'ਚੋਂ ਲੰਘ ਰਿਹਾ ਹੈ ਅਤੇ ਆਉਣ ਵਾਲੇ ਏਸ਼ੀਆ ਕੱਪ 'ਚ ਟੀਮ 'ਚ ਵਾਪਸੀ ਦੀ ਉਮੀਦ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।