✕
  • ਹੋਮ

ਵੱਡਿਆਂ ਸ਼ਖਸੀਅਤਾਂ ਸਾਹਮਣੇ ਲੱਗਿਆ ਜੇਤੂ ਪੰਚ

ਏਬੀਪੀ ਸਾਂਝਾ   |  17 Jul 2016 03:31 PM (IST)
ਵੱਡਿਆਂ ਸ਼ਖਸੀਅਤਾਂ ਸਾਹਮਣੇ ਲੱਗਿਆ ਜੇਤੂ ਪੰਚ

ਦਿੱਲੀ ਦੇ ਤਿਅਗਰਾਜ ਸਟੇਡੀਅਮ 'ਚ ਸ਼ਨੀਵਾਰ ਨੂੰ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਦੇ ਖਿਤਾਬੀ ਮੈਚ 'ਚ ਭਾਰਤ ਦੇ ਵਿਜੇਂਦਰ ਸਿੰਘ ਨੇ ਧਮਾਕੇਦਾਰ ਜਿੱਤ ਦਰਜ ਕੀਤੀ।

1

2

ਰਾਜਨੀਤੀ ਦੇ ਖੇਤਰ ਤੋਂ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਤੇ ਰਾਜੀਵ ਸ਼ੁਕਲਾ ਵੀ ਇਹ ਫਾਈਟ ਵੇਖਣ ਸਟੇਡੀਅਮ 'ਚ ਮੌਜੂਦ ਸਨ।

3

ਵਿਜੇਂਦਰ ਸਿੰਘ ਨੇ ਇਹ ਬਾਊਟ ਇੱਕ ਤਰਫਾ ਅੰਦਾਜ਼ 'ਚ ਜਿੱਤ ਕੇ ਬਾਊਟ ਵੇਖਣ ਆਏ ਫੈਨਸ ਦੇ ਨਾਲ-ਨਾਲ ਦਿੱਗਜਾਂ ਨੂੰ ਵੀ ਖੁਸ਼ ਕਰ ਦਿੱਤਾ। ਇਸ ਫਾਈਟ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਵਰਗੇ ਦਿੱਗਜਾਂ ਨੇ ਵਿਜੇਂਦਰ ਦੀ ਜਿੱਤ ਦੀ ਉਮੀਦ ਜਤਾਈ ਸੀ ਅਤੇ ਵਿਜੇਂਦਰ ਇਨ੍ਹਾਂ ਦਿੱਗਜਾਂ ਦੀਆਂ ਉਮੀਦਾਂ 'ਤੇ ਖਰੇ ਉਤਰੇ।

4

ਬਾਲੀਵੁਡ ਹਸਤੀਆਂ 'ਚ ਮਸ਼ਹੂਰ ਕਲਾਕਾਰ ਰਣਦੀਪ ਹੁੱਡਾ, ਨੇਹਾ ਧੂਪੀਆ, ਰਣਵਿਜੈ ਸੰਘਾ, ਰਘੂ ਅਤੇ ਰਾਜੀਵ ਅਤੇ ਕੁਝ ਹੋਰ ਕਲਾਕਾਰ ਮੌਜੂਦ ਸਨ।

5

ਖੇਡ, ਰਾਜਨੀਤੀ ਅਤੇ ਬਾਲੀਵੁਡ ਤੋਂ ਕਈ ਦਿੱਗਜ ਇਸ ਮੈਚ ਨੂੰ ਵੇਖਣ ਪਹੁੰਚੇ। ਇਸ ਫਾਈਟ ਨੂੰ ਵੇਖਣ ਲਈ ਟੀਮ ਇੰਡੀਆ ਦੇ ਕ੍ਰਿਕਟਰ ਯੁਵਰਾਜ ਸਿੰਘ, ਵੀਰੇਂਦਰ ਸਹਿਵਾਗ ਅਤੇ ਸੁਰੇਸ਼ ਰੈਨਾ ਸਟੇਡੀਅਮ 'ਚ ਮੌਜੂਦ ਸਨ। ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀ ਕਾਮ ਅਤੇ 2 ਵਾਰ ਦੇ ਓਲੰਪਿਕ ਮੈਡਲਿਸਟ ਭਲਵਾਨ ਸੁਸ਼ੀਲ ਕੁਮਾਰ ਵੀ ਇਸ ਬਾਊਟ ਨੂੰ ਵੇਖਣ ਲਈ ਸਟੇਡੀਅਮ ਪਹੁੰਚੇ।

6

ਉਨ੍ਹਾਂ ਦੇ ਸਾਹਮਣੇ ਆਸਟ੍ਰੇਲੀਆ ਦੇ ਮੁੱਕੇਬਾਜ਼ ਕੈਰੀ ਹੋਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਵੱਡੇ ਮੈਚ ਨੂੰ ਵੇਖਣ ਲਈ ਕਈ ਵੱਡਿਆਂ ਸ਼ਖਸੀਅਤਾਂ ਵੀ ਪਹੁੰਚੀਆਂ।

7

ਦਿੱਲੀ ਦੇ ਤਿਅਗਰਾਜ ਸਟੇਡੀਅਮ 'ਚ ਸ਼ਨੀਵਾਰ ਨੂੰ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਦੇ ਖਿਤਾਬੀ ਮੈਚ 'ਚ ਭਾਰਤ ਦੇ ਵਿਜੇਂਦਰ ਸਿੰਘ ਨੇ ਧਮਾਕੇਦਾਰ ਜਿੱਤ ਦਰਜ ਕੀਤੀ।

  • ਹੋਮ
  • ਖੇਡਾਂ
  • ਵੱਡਿਆਂ ਸ਼ਖਸੀਅਤਾਂ ਸਾਹਮਣੇ ਲੱਗਿਆ ਜੇਤੂ ਪੰਚ
About us | Advertisement| Privacy policy
© Copyright@2026.ABP Network Private Limited. All rights reserved.