✕
  • ਹੋਮ

ਹਰਿਆਣਵੀ ਮੁੱਕੇ ਸਾਹਮਣੇ ਆਸਟ੍ਰੇਲੀਆਈ ਹੋਪ ਚਿਤ

ਏਬੀਪੀ ਸਾਂਝਾ   |  17 Jul 2016 03:26 PM (IST)
ਹਰਿਆਣਵੀ ਮੁੱਕੇ ਸਾਹਮਣੇ ਆਸਟ੍ਰੇਲੀਆਈ ਹੋਪ ਚਿਤ

ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਕੈਰੀ ਹੋਪ ਨੂੰ ਹਰਾਉਂਦੇ ਹੋਏ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਟਾਈਟਲ ਦਾ ਖਿਤਾਬ ਆਪਣੇ ਨਾਮ ਕੀਤਾ। ਚੈਂਪੀਅਨ ਬਾਕਸਰ ਵਿਜੇਂਦਰ ਸਿੰਘ ਨੇ ਆਪਣੇ ਦਮਦਾਰ ਮੁੱਕਿਆਂ ਨਾਲ ਆਸਟ੍ਰੇਲੀਆ ਦੇ ਹੋਪ ਨੂੰ ਖੂਬ ਮਜ਼ਾ ਚਖਾਇਆ।

1

ਮੈਚ ਤੋਂ ਬਾਅਦ ਵਿਜੇਂਦਰ ਸਿੰਘ ਭਾਵੁਕ ਹੋ ਗਏ ਸਨ। ਵਿਜੇਂਦਰ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਵਿਜੇਂਦਰ ਨੇ ਭਾਵੁਕ ਅੰਦਾਜ਼ 'ਚ ਪੂਰੇ ਦੇਸ਼ ਦਾ ਧੰਨਵਾਦ ਕੀਤਾ। ਵਿਜੇਂਦਰ ਨੇ ਕਿਹਾ ਕਿ ਹੋਪ ਨੇ ਚੰਗੀ ਖੇਡ ਵਿਖਾਈ।

2

3

ਇਸਤੋਂ ਪਹਿਲਾਂ ਹੋਈਆਂ 6 ਫਾਈਟਸ 'ਚ ਵਿਜੇਂਦਰ ਸਿੰਘ ਨੇ ਹਰ ਵਾਰ 'ਨਾਕ-ਆਊਟ' ਆਸਰੇ ਮੈਚ ਜਿੱਤਿਆ ਸੀ। ਪਰ ਹੋਪ ਨਾਲ ਹੋਈ ਫਾਈਟ 10 ਰਾਊਂਡ ਤਕ ਚੱਲੀ। ਵਿਜੇਂਦਰ ਸਿੰਘ ਇਸ ਮੈਚ 'ਚ ਹੋਪ ਨੂੰ ਸਮੇਂ ਤੋਂ ਪਹਿਲਾਂ ਮਾਤ ਦੇਣ 'ਚ ਨਾਕਾਮ ਰਹੇ।

4

ਵਿਜੇਂਦਰ ਨੇ ਬਾਊਟ 98-92, 98-92, 100-90 ਦੇ ਜੱਜਾਂ ਦੇ ਸੁਣਾਏ ਫੈਸਲੇ ਦੇ ਫਰਕ ਨਾਲ ਜਿੱਤਿਆ। ਇਹ ਵਿਜੇਂਦਰ ਸਿੰਘ ਦੇ ਪ੍ਰੋਫੈਸ਼ਨਲ ਕਰੀਅਰ ਦੀ 7ਵੀਂ ਫਾਈਟ ਸੀ। ਜੇਤੂ ਰਥ 'ਤੇ ਸਵਾਰ ਵਿਜੇਂਦਰ ਸਿੰਘ ਨੇ ਲਗਾਤਾਰ 7 ਜਿੱਤਾਂ ਦਰਜ ਕਰ ਆਪਣਾ ਵਿਜੈ ਅਭਿਆਨ ਜਾਰੀ ਰਖਿਆ।

5

ਮੈਚ ਤੋਂ ਬਾਅਦ ਵਿਜੇਂਦਰ ਸਿੰਘ ਭਾਵੁਕ ਹੋ ਗਏ ਸਨ। ਵਿਜੇਂਦਰ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਵਿਜੇਂਦਰ ਨੇ ਭਾਵੁਕ ਅੰਦਾਜ਼ 'ਚ ਪੂਰੇ ਦੇਸ਼ ਦਾ ਧੰਨਵਾਦ ਕੀਤਾ। ਵਿਜੇਂਦਰ ਨੇ ਕਿਹਾ ਕਿ ਹੋਪ ਨੇ ਚੰਗੀ ਖੇਡ ਵਿਖਾਈ।

6

ਸਾਲ 2008 'ਚ ਬੀਜਿੰਗ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਿਜੇਂਦਰ ਸਿੰਘ ਨੇ ਦਿੱਲੀ ਦੇ 'ਜੈਮ-ਪੈਕਡ' ਤਿਅਗਰਾਜ ਸਟੇਡੀਅਮ 'ਚ ਘਰੇਲੂ ਦਰਸ਼ਕਾਂ ਸਾਹਮਣੇ 30 ਤੋਂ ਵੱਧ ਮੈਚਾਂ ਦਾ ਅਨੁਭਵ ਰੱਖਣ ਵਾਲੇ ਹੋਪ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ। ਵਿਜੇਂਦਰ ਸਿੰਘ ਅਤੇ ਹੋਪ ਵਿਚਾਲੇ ਖੇਡਿਆ ਗਿਆ ਇਹ ਮੈਚ 10 ਰਾਊਂਡ ਤਕ ਚੱਲਿਆ। ਤਿੰਨੇ ਜੱਜਾਂ ਨੇ ਫੈਸਲਾ ਵਿਜੇਂਦਰ ਸਿੰਘ ਦੇ ਪੱਖ 'ਚ ਸੁਣਾਇਆ।

7

ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਕੈਰੀ ਹੋਪ ਨੂੰ ਹਰਾਉਂਦੇ ਹੋਏ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਟਾਈਟਲ ਦਾ ਖਿਤਾਬ ਆਪਣੇ ਨਾਮ ਕੀਤਾ। ਚੈਂਪੀਅਨ ਬਾਕਸਰ ਵਿਜੇਂਦਰ ਸਿੰਘ ਨੇ ਆਪਣੇ ਦਮਦਾਰ ਮੁੱਕਿਆਂ ਨਾਲ ਆਸਟ੍ਰੇਲੀਆ ਦੇ ਹੋਪ ਨੂੰ ਖੂਬ ਮਜ਼ਾ ਚਖਾਇਆ।

  • ਹੋਮ
  • ਖੇਡਾਂ
  • ਹਰਿਆਣਵੀ ਮੁੱਕੇ ਸਾਹਮਣੇ ਆਸਟ੍ਰੇਲੀਆਈ ਹੋਪ ਚਿਤ
About us | Advertisement| Privacy policy
© Copyright@2026.ABP Network Private Limited. All rights reserved.