ਨਵੀਂ ਦਿੱਲੀ - ਵੈਸਟ ਇੰਡੀਜ਼ ਦੇ ਖਿਡਾਰੀ ਡਵੇਨ ਬਰਾਵੋ ਦਾ ਚੈਂਪੀਅਨ ਗੀਤ ਇਸੇ ਸਾਲ ਚਰਚਾ 'ਚ ਰਿਹਾ ਸੀ। ਟੀ-20 ਵਿਸ਼ਵ ਕਪ ਦੇ ਦੌਰਾਨ ਇਹ ਗੀਤ ਖੂਬ ਸੁਰਖੀਆਂ 'ਚ ਰਿਹਾ। ਵਿਸ਼ਵ ਕਪ ਦੌਰਾਨ ਇਸ ਗੀਤ ਨੇ ਖਲਬਲੀ ਮਚਾ ਦਿੱਤੀ ਸੀ। ਹੁਣ ਇੱਕ ਵਾਰ ਫਿਰ ਤੋਂ ਇਹ ਗੀਤ ਖਲਬਲੀ ਮਚਾ ਰਿਹਾ ਹੈ। 

  

 

ਆਪਣੇ ਚੈਂਪੀਅਨ ਗਾਣੇ 'ਤੇ ਹੁਣ ਬਰਾਵੋ ਨੇ ਕੁਝ ਨਵਾਂ ਕੀਤਾ ਹੈ।ਬਰਾਵੋ ਦੇ ਇਸ ਗੀਤ 'ਚ ਹੁਣ ਗੇਲ ਵੀ ਜੁੜ ਗਏ ਹਨ। ਇਸ ਵਾਰ ਗੇਲ ਅਤੇ ਬਰਾਵੋ ਕੰਡੋਮ ਦੀ ਪਰਮੋਸ਼ਨ 'ਚ ਜੁਟ ਗਏ ਹਨ। ਦੋਨਾ ਨੇ ਮਿਲਕੇ ਇੱਕ ਕੰਡੋਮ ਦਾ ਐਡ ਕੀਤਾ ਹੈ। ਦੋਨੇ ਭਾਰਤੀ ਕੰਡੋਮ ਬਰੈਂਡ ਦੀ ਮਸ਼ਹੂਰੀ ਕਰਦੇ ਨਜਰ ਆ ਰਹੇ ਹਨ। ਬਰਾਵੋ ਅਤੇ ਗੇਲ ਨੇ ਮਿਲਕੇ ਸਕੋਰ ਬਰੈਂਡ ਦਾ ਐਡ ਸ਼ੂਟ ਕੀਤਾ ਹੈ। ਇਸਦਾ ਇੱਕ ਵੀਡੀਓ ਵੀ ਰਿਲੀਜ਼ ਕੀਤਾ ਗਿਆ ਹੈ। 

  

 

2:25 ਸੈਕਿੰਡ ਦੀ ਇਸ ਵੀਡੀਓ ਨੂੰ ਸਕੋਰ ਕੰਡੋਮ ਨੇ ਆਪਣੇ ਯੂਟਿਊਬ ਪੇਜ 'ਤੇ 21 ਅਕਤੂਬਰ ਨੂੰ ਸ਼ੇਅਰ ਕੀਤਾ ਸੀ। ਵੀਡੀਓ ਨੂੰ ਹੁਣ ਤਕ 5ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਵੀਡੀਓ 'ਚ ਦੁਆਇਆ ਖਿਡਾਰੀ ਚੈਂਪੀਅਨ-ਚੈਂਪੀਅਨ ਗਾਣੇ ਦੀ ਧੁਨ 'ਤੇ ਡਾਂਸ ਕਰ ਰਹੇ ਹਨ। ਹਾਲਾਂਕਿ ਗਾਣੇ ਦੇ ਬੋਲ ਕੁਝ ਬਦਲ ਦਿੱਤੇ ਗਏ ਹਨ। ਇਸ 'ਚ ਬਰਾਵੋ ਅਤੇ ਗੇਲ ਕਹਿੰਦੇ ਹਨ ‘Why Be A Player , When You Can Be A Champion?’ 

  

 

ਇਸ ਗੀਤ 'ਚ ਬਰਾਵੋ ਅਤੇ ਗੇਲ ਦੇ ਨਾਲ ਭਾਰਤੀ ਪਹਿਰਾਵੇ 'ਚ ਮਾਡਲਸ ਡਾਂਸ ਕਰਦੀਆਂ ਨਜਰ ਆ ਰਹੀਆਂ ਹਨ। ਕੁਝ ਵਿਦੇਸ਼ੀ ਮਾਡਲਸ ਨੇ ਵੀ ਇਸ ਗਾਣੇ 'ਚ ਲਟਕੇ-ਝਟਕੇ ਵਿਖਾਏ ਹਨ।