ਦੋਹਰੇ ਸੈਂਕੜੇ ਤੋਂ 1 ਰਨ ਨਾਲ ਖੁੰਝੇ ਲੋਕੇਸ਼ ਰਾਹੁਲ
ਦਿਨ ਦਾ ਖੇਡ ਖਤਮ ਹੋਣ ਤਕ ਟੀਮ ਇੰਡੀਆ ਨੇ 4 ਵਿਕਟ ਗਵਾ ਕੇ 391 ਰਨ ਬਣਾ ਲਏ ਸਨ। ਲੋਕੇਸ਼ ਰਾਹੁਲ ਨੇ ਕਰੁਣ ਨਾਇਰ ਨਾਲ ਮਿਲਕੇ ਚੌਥੇ ਵਿਕਟ ਲਈ 161 ਰਨ ਦੀ ਪਾਰਟਨਰਸ਼ਿਪ ਕੀਤੀ। ਦਿਨ ਦਾ ਖੇਡ ਖਤਮ ਹੋਣ ਤਕ ਕਰੁਣ ਨਾਇਰ 71 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।
ਲੋਕੇਸ਼ ਰਾਹੁਲ ਨੇ 199 ਰਨ ਦੀ ਪਾਰੀ ਖੇਡੀ। ਲੋਕੇਸ਼ ਰਾਹੁਲ ਨੂੰ 199 ਰਨ 'ਤੇ ਰਾਸ਼ਿਦ ਨੇ ਪੈਵਲੀਅਨ ਦਾ ਰਾਹ ਵਿਖਾਇਆ। ਲੋਕੇਸ਼ ਰਾਹੁਲ ਦਾ ਇਹ ਕਰੀਅਰ ਦਾ ਬੈਸਟ ਸਕੋਰ ਹੈ। ਲੋਕੇਸ਼ ਰਾਹੁਲ ਨੇ 311 ਗੇਂਦਾਂ 'ਤੇ 16 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 199 ਰਨ ਦੀ ਪਾਰੀ ਖੇਡੀ।
ਭਾਰਤ - 391/4
ਇਹ ਲੋਕੇਸ਼ ਰਾਹੁਲ ਦੇ ਕਰੀਅਰ ਦਾ ਚੌਥਾ ਸੈਂਕੜਾ ਹੈ। ਲੋਕੇਸ਼ ਰਾਹੁਲ ਨੇ ਆਪਣਾ ਸੈਂਕੜਾ 171 ਗੇਂਦਾਂ 'ਤੇ 8 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਪੂਰਾ ਕੀਤਾ। ਟੀਮ ਇੰਡੀਆ ਲਈ ਪਾਰਥਿਵ ਪਟੇਲ ਅਤੇ ਲੋਕੇਸ਼ ਰਾਹੁਲ ਨੇ ਦਮਦਾਰ ਬੱਲੇਬਾਜ਼ੀ ਕੀਤੀ।
1 ਰਨ ਨਾਲ ਦੋਹਰੇ ਸੈਂਕੜੇ ਤੋਂ ਖੁੰਝੇ
ਮੈਚ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਦੋਨਾ ਨੇ 60 ਰਨ ਜੋੜ ਲਏ ਸਨ। ਮੈਚ ਦੇ ਤੀਜੇ ਦਿਨ ਦੋਨਾ ਨੇ ਪਹਿਲੇ ਵਿਕਟ ਲਈ 152 ਰਨ ਦੀ ਪਾਰਟਨਰਸ਼ਿਪ ਕੀਤੀ। ਪਾਰਥਿਵ ਪਟੇਲ 71 ਰਨ ਬਣਾ ਕੇ ਆਊਟ ਹੋਏ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਆਖਰੀ ਮੈਚ ਦਾ ਤੀਜਾ ਦਿਨ ਲੋਕੇਸ਼ ਰਾਹੁਲ ਦੇ ਨਾਮ ਰਿਹਾ। ਲੋਕੇਸ਼ ਰਾਹੁਲ ਦੋਹਰਾ ਸੈਂਕੜਾ ਤਾਂ ਪੂਰਾ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਆਪਣੀ ਦਮਦਾਰ ਖੇਡ ਨਾਲ ਟੀਮ ਇੰਡੀਆ ਨੂੰ ਬੇਹਦ ਦਮਦਾਰ ਜਵਾਬ (391/4) ਦੇਣ 'ਚ ਮਦਦ ਕੀਤੀ।
ਲੋਕੇਸ਼ ਰਾਹੁਲ 199 ਰਨ ਬਣਾ ਕੇ ਆਊਟ ਹੋਏ।