Chess World Cup 2023 R Praggnanandhaa: ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਾਗਨਾਨੰਦਾ ਸ਼ਤਰੰਜ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਇਸ ਨਾਲ ਉਨ੍ਹਾਂ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪ੍ਰਾਗਨਾਨੰਦਾ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕੇਵਲ ਵਿਸ਼ਵਨਾਥਨ ਆਨੰਦ ਹੀ ਸੈਮੀਫਾਈਨਲ ਵਿੱਚ ਪਹੁੰਚ ਸਕੇ ਸਨ। ਪ੍ਰਾਗਨਾਨੰਦਾ ਨੇ ਵੀਰਵਾਰ ਨੂੰ ਸਡਨ ਟਾਈਬ੍ਰੇਕਰ 'ਚ ਅਰਜੁਨ ਏਰੀਗੈਸੀ ਨੂੰ 5-4 ਨਾਲ ਹਰਾਇਆ। ਇਸ ਜਿੱਤ ਨਾਲ ਉਨ੍ਹਾਂ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।


ਪ੍ਰਾਗਨਾਨੰਦਾ ਅਤੇ ਅਰਜੁਨ ਵਿਚਾਲੇ ਵੀਰਵਾਰ ਨੂੰ ਮੁਕਾਬਲਾ ਹੋਇਆ ਸੀ। ਇਸ ਮੈਚ ਵਿੱਚ ਪ੍ਰਾਗਨਾਨੰਦਾ ਨੇ ਸਡਨ ਟਾਈਬ੍ਰੇਕਰ ਵਿੱਚ 5-4 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਸੈਮੀਫਾਈਨਲ 'ਚ ਪਹੁੰਚ ਗਏ ਹਨ। ਉਨ੍ਹਾਂ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪ੍ਰਾਗਨਾਨੰਦਾ ਸੈਮੀਫਾਈਨਲ 'ਚ ਪਹੁੰਚਣ ਵਾਲੇ ਦੂਜੇ ਭਾਰਤੀ ਹਨ। ਪ੍ਰਾਗਨਾਨੰਦਾ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਮਾਂ ਬਹੁਤ ਭਾਵੁਕ ਹੋ ਗਈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਹੁਣ ਸੈਮੀਫਾਈਨਲ 'ਚ ਪ੍ਰਾਗਨਾਨੰਦਾ ਦਾ ਮੁਕਾਬਲਾ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ ਹੋਵੇਗਾ। ਪ੍ਰਾਗਨਾਨੰਦਾ ਕੋਲ ਅਗਲੇ ਸਾਲ ਹੋਣ ਵਾਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦਾ ਵਧੀਆ ਮੌਕਾ ਹੈ। ਸ਼ਤਰੰਜ ਵਿਸ਼ਵ ਕੱਪ ਵਿੱਚ ਟਾਪ 3 ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਕੈਂਡੀਡੇਟ ਮੁਕਾਬਲੇ ਵਿੱਚ ਜਾਣ ਦਾ ਮੌਕਾ ਮਿਲੇਗਾ। ਇਸ ਮੁਕਾਬਲੇ 'ਚ ਵਿਸ਼ਵਨਾਥਨ ਆਨੰਦ ਖੇਡ ਚੁੱਕੇ ਹਨ।


ਇਹ ਵੀ ਪੜ੍ਹੋ: IND Vs IRE, 1st T20: ਭਾਰਤ-ਆਇਰਲੈਂਡ ਵਿਚਾਲੇ ਅੱਜ ਹੋਵੇਗਾ ਸਖਤ ਮੁਕਾਬਲਾ, ਟੀ-20 ਸੀਰੀਜ਼ ਕਿੱਥੇ ਦੇਖ ਸਕੋਗੇ ? ਜਾਣੋ ਪੂਰਾ ਵੇਰਵਾ


ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ 5 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ। ਉਹ 1988 ਵਿੱਚ ਪਹਿਲੀ ਵਾਰ ਗ੍ਰੈਂਡਮਾਸਟਰ ਬਣੇ ਸਨ। ਉਨ੍ਹਾਂ ਨੇ 2000, 2007, 2008, 2010 ਅਤੇ 2012 ਵਿੱਚ ਖਿਤਾਬ ਜਿੱਤਿਆ ਸੀ।


ਜ਼ਿਕਰਯੋਗ ਹੈ ਕਿ ਪ੍ਰਾਗਨਾਨੰਦਾ ਦੀ ਉਮਰ ਮਹਿਜ਼ 18 ਸਾਲ ਹੈ ਅਤੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਕਈ ਉਪਲਬਧੀਆਂ ਆਪਣੇ ਨਾਮ ਕਰ ਲਈਆਂ ਹਨ। ਉਹ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਇੰਟਰਨੈਸ਼ਨਲ ਮਾਸਟਰ ਹਨ। ਉਨ੍ਹਾਂ ਨੇ 10 ਸਾਲ 10 ਮਹੀਨੇ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ। ਉਨ੍ਹਾਂ ਨੇ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਆਪਣਾ ਪਹਿਲਾ ਗ੍ਰੈਂਡਮਾਸਟਰ ਖਿਤਾਬ ਹਾਸਲ ਕੀਤਾ ਸੀ।


ਇਹ ਵੀ ਪੜ੍ਹੋ: Dutee Chand Banned: ਭਾਰਤੀ ਅਥਲੀਟ ਦੁਤੀ ਚੰਦ ਨੂੰ ਵੱਡਾ ਝਟਕਾ, Dope Test ਤੋਂ ਬਾਅਦ 4 ਸਾਲ ਦੀ ਲੱਗੀ ਪਾਬੰਦੀ