✕
  • ਹੋਮ

ਹੁਣ ਕਿਸ ਨਾਲ ਹੋਵੇਗੀ ਵਿਜੇਂਦਰ ਸਿੰਘ ਦੀ ਟੱਕਰ ?

ਏਬੀਪੀ ਸਾਂਝਾ   |  25 Feb 2017 04:04 PM (IST)
1

ਵਿਜੇਂਦਰ ਸਿੰਘ ਬ੍ਰਿਟਿਸ਼ ਟਰੇਨਰ ਲੀ ਬੀੜਡ ਦੀ ਦੇਖਰੇਖ 'ਚ ਮੈਨਚੈਸਟਰ 'ਚ ਟਰੇਨਿੰਗ ਕਰ ਰਹੇ ਹਨ। ਵਿਜੇਂਦਰ ਸਿੰਘ ਨੇ ਹੁਣ ਤਕ 8 ਮੈਚ ਜਿੱਤੇ ਹਨ।

2

3

31 ਸਾਲ ਦੇ ਵਿਜੇਂਦਰ ਨੇ ਦਿਸੰਬਰ 'ਚ ਤਨਜਾਨੀਆ ਦੇ ਫਰਾਂਸਿਸ ਚੈਕਾ ਨੂੰ 3 ਰਾਊਂਡ 'ਚ ਹੀ ਹਰਾਕੇ ਖਿਤਾਬ ਬਰਕਰਾਰ ਰੱਖਿਆ ਸੀ। ਵਿਜੇਂਦਰ ਅਜੇ ਤਕ ਸਰਕਿਟ 'ਚ ਹਾਰੇ ਨਹੀਂ ਹਨ।

4

ਪਰ ਹੁਣ ਚੀਨ ਦੇ ਮੁੱਕੇਬਾਜ਼ ਨੇ ਵਿਜੇਂਦਰ ਸਿੰਘ ਨਾਲ ਟੱਕਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

5

ਇਸ 'ਚ ਵਿਜੇਂਦਰ ਨੇ 7 ਮੈਚਾਂ 'ਚ ਨਾਕ-ਆਊਟ ਨਾਲ ਬਾਜ਼ੀ ਮਾਰੀ ਹੈ। ਦੂਜੇ ਪਾਸੇ ਸਾਲ 2015 'ਚ ਪ੍ਰੋ ਮੁੱਕੇਬਾਜ਼ੀ 'ਚ ਐਂਟਰੀ ਕਰਨ ਵਾਲੇ ਮੈਮਾਤਿਆਲੀ ਨੇ ਵੀ 8 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੂੰ 7 ਮੈਚਾਂ 'ਚ ਜਿੱਤ ਹਾਸਿਲ ਹੋਈ ਹੈ। ਪਰ ਹੁਣ ਇਸ ਮੁੱਕੇਬਾਜ਼ ਨੇ ਵਿਜੇਂਦਰ ਨਾਲ ਟੱਕਰ ਨਾ ਲੈਣ ਦਾ ਫੈਸਲਾ ਕੀਤਾ ਹੈ।

6

ਖਬਰ ਅਜੈਂਸੀ ਪੀ.ਟੀ.ਆਈ. ਅਨੁਸਾਰ ਵਿਜੇਂਦਰ ਸਿੰਘ ਨੇ ਕਿਹਾ ਕਿ 'ਮੈਂ ਇਸ ਫੈਸਲੇ ਤੋਂ ਨਿਰਾਸ਼ ਨਹੀਂ ਹਾਂ। ਮੈਨੂੰ ਲਗਦਾ ਹੈ ਕਿ ਜੁਲਪਿਕਾਰ ਮੈਮਾਤਿਆਲੀ ਨੇ ਜੇਕਰ ਪਿੱਛੇ ਹਟਣ ਦਾ ਫੈਸਲਾ ਲਿਆ ਹੈ ਤਾਂ ਇਸਦਾ ਜਰੂਰ ਕੋਈ ਕਾਰਨ ਰਿਹਾ ਹੋਵੇਗਾ। ਮੈਂ ਚੰਗਾ ਅਭਿਆਸ ਕਰ ਰਿਹਾ ਹਾਂ ਅਤੇ 1 ਅਪ੍ਰੈਲ ਨੂੰ ਕਿਸੇ ਨਾਲ ਵੀ ਟੱਕਰ ਲੈਣ ਲਈ ਤਿਆਰ ਹਾਂ।'

7

8

ਭਾਰਤ ਦੇ ਸਟਾਰ ਪ੍ਰੋ ਬਾਕਸਰ ਵਿਜੇਂਦਰ ਸਿੰਘ ਆਗਾਮੀ 1 ਅਪ੍ਰੈਲ ਨੂੰ ਮੁੰਬਈ 'ਚ ਚੀਨ ਦੇ WBO ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਪਿਕਾਰ ਮੈਮਾਤਿਆਲੀ ਨੂੰ ਚੁਨੌਤੀ ਦੇਣ ਦੀਆਂ ਖਬਰਾਂ ਸਨ।

  • ਹੋਮ
  • ਖੇਡਾਂ
  • ਹੁਣ ਕਿਸ ਨਾਲ ਹੋਵੇਗੀ ਵਿਜੇਂਦਰ ਸਿੰਘ ਦੀ ਟੱਕਰ ?
About us | Advertisement| Privacy policy
© Copyright@2026.ABP Network Private Limited. All rights reserved.