Christiano Ronaldo Joins Man United: ਦੁਨੀਆਂ ਦੇ ਦਿੱਗਜ਼ ਫੁੱਟਬਾਲਰਾਂ 'ਚ ਸ਼ੁਮਾਰ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟਿਆਨੋ ਰੋਨਾਲਡੋ ਮੈਨਚੈਸਟਰ ਯੂਨਾਇਟਡ 'ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਯੁਵੇਂਟਸ ਕਲੱਬ ਛੱਡ ਦਿੱਤਾ ਹੈ। 36 ਸਾਲਾ ਰੋਨਾਲਡੋ ਨੇ ਸ਼ੁੱਕਰਵਾਰ ਯੁਵੇਂਟਸ ਕਲੱਬ ਦੀ ਟੀਮ ਦਾ ਆਪਣਾ ਲੌਕਰ ਖਾਲੀ ਕਰ ਦਿੱਤਾ ਤੇ ਸਾਥੀ ਖਿਡਾਰੀਆਂ ਨਾਲ ਆਖਰੀ ਵਾਰ ਮੈਦਾਨ 'ਤੇ ਅਭਿਆਸ ਕੀਤਾ।


ਇੰਗਲੈਂਡ ਦੇ ਵੱਡੇ ਕਲੱਬਾਂ 'ਚੋਂ ਇਕ ਮੈਨਚੈਸਟਰ ਯੂਨਾਇਟਡ ਨੇ ਇਸ ਦੀ ਪੁਸ਼ਟੀ ਕਰਦਿਆਂ ਬਿਆਨ ਜਾਰੀ ਕੀਤਾ ਹੈ। ਰੋਨਾਲਡੋ ਇਟਲੀ ਦੇ ਕਲੱਬ ਯੁਵੇਂਟਸ ਨਾਲ 2018 'ਚ ਜੁੜੇ ਸਨ। ਇਸ ਕਲੱਬ ਲਈ ਉਨ੍ਹਾਂ 98 ਮੈਚਾਂ 'ਚ 81 ਗੋਲ ਕੀਤੇ ਹਨ। ਦੱਸ ਦੇਈਏ ਕਿ ਮੈਨਚੈਸਟਰ ਦੇ ਨਾਲ ਕ੍ਰਿਸਟਿਆਨੋ ਰੋਨਾਲਡੋ ਦੀ ਇਹ ਦੂਜੀ ਪਾਰੀ ਹੈ।


ਯੁਵੇਂਟਸ ਦੇ ਕੋਚ ਮਾਸਿਮਿਲਿਯਾਨੋ ਅਲੇਗ੍ਰੀ ਨੇ ਕਿਹਾ, 'ਕ੍ਰਿਸਟਿਆਨੋ ਰੋਨਾਲਡੋ ਨੇ ਮੈਨੂੰ ਕਿਹਾ ਕਿ ਉਨ੍ਹਾਂ ਦੀ ਅੱਗੇ ਯੁਵੇਂਟਸ ਵੱਲੋਂ ਖੇਡਣ ਦੀ ਯੋਜਨਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਸ਼ਨੀਵਾਰ ਦੇ ਮੈਚ ਲਈ ਐਂਪੋਲੀ ਦੇ ਖਿਲਾਫ ਨਹੀਂ ਬੁਲਾਇਆ ਜਾਵੇਗਾ।'






ਮੈਨਚੈਸਟਰ ਨੇ ਕੀਤਾ ਰੋਨਾਲਡੋ ਨਾਲ ਸੰਪਰਕ


ਬੀਤੇ ਵੀਰਵਾਰ ਹੀ ਸਾਫ਼ ਹੋ ਗਿਆ ਸੀ ਕਿ ਮੈਨਚੈਸਟਰ ਯੂਨਾਇਟਡ ਨੇ ਰੋਨਾਲਡੋ ਦੇ ਏਜੰਟ ਨਾਲ ਸੰਪਰਕ ਕੀਤਾ ਸੀ। ਪਰ ਉਦੋਂ ਦੋਵਾਂ ਦੇ ਵਿਚ ਕੋਈ ਐਗਰੀਮੈਂਟ ਸਾਇਨ ਨਹੀਂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਯੁਵੇਂਟਸ ਰੋਨਾਲਡੋ ਲਈ 29 ਮਿਲੀਅਨ ਯੂਰੋ ਯਾਨੀ ਕਰੀਬ 252 ਕਰੋੜ ਰੁਪਏ ਦੀ ਕੀਮਤ ਹਾਸਲ ਕਰਨਾ ਚਾਹੁੰਦਾ ਸੀ। ਹਾਲਾਂਕਿ ਯੂਨਾਇਟਡ 236 ਸਾਲ ਦੇ ਇਸ ਸਟਾਰ ਖਿਡਾਰੀ ਲਈ ਕੋਈ ਕੀਮਤ ਨਹੀਂ ਚੁਕਾਉਣਾ ਚਾਹੁੰਦੀ। ਯੁਵੇਂਟਸ ਨਾਲ ਕਾਂਟ੍ਰੈਕਟ ਬਚਿਆ ਹੋਣ ਕਾਰਨ ਰੋਨਾਲਡੋ ਲਈ ਇਹ ਵੱਡੀ ਸਮੱਸਿਆ ਬਣ ਗਈ ਸੀ।