ਆਖਰੀ ਮਿੰਟ ‘ਚ ਗੋਸਵਾਮੀ ਦੇ ਨਾਲ ਉਸ ਦਾ ਪਰਿਵਾਰ ਸੀ। ਦੱਸ ਦਈਏ ਕਿ ਚੁੰਨੀ ਗੋਸਵਾਮੀ ਉਸ ਟੀਮ ਦਾ ਕਪਤਾਨ ਸੀ ਜਿਸ ਨੇ 1962 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਚੁੰਨੀ ਨੇ ਵੀ ਕ੍ਰਿਕਟ ਵਿੱਚ ਮਹਾਰਤ ਹਾਸਲ ਕੀਤੀ ਤੇ ਬੰਗਾਲ ਲਈ ਫਸਟ ਕਲਾਸ ਕ੍ਰਿਕਟ ਵੀ ਖੇਡਿਆ।
ਗੋਸਵਾਮੀ ਨੇ ਭਾਰਤ ਲਈ ਇੱਕ ਫੁੱਟਬਾਲ ਖਿਡਾਰੀ ਵਜੋਂ 1956 ਤੋਂ 1964 ਤੱਕ 50 ਮੈਚ ਖੇਡੇ। ਇੱਕ ਕ੍ਰਿਕਟਰ ਹੋਣ ਦੇ ਨਾਤੇ, ਉਸਨੇ 1962 ਅਤੇ 1973 ਦਰਮਿਆਨ 46 ਫਸਟ ਕਲਾਸ ਦੇ ਮੈਚਾਂ ਵਿੱਚ ਬੰਗਾਲ ਦੀ ਪ੍ਰਤੀਨਿਧਤਾ ਕੀਤੀ।