Commonwealth Games 2022 Medal Tally: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਸੋਮਵਾਰ ਨੂੰ ਸਮਾਪਤ ਹੋ ਗਈਆਂ। 28 ਜੁਲਾਈ ਤੋਂ 8 ਅਗਸਤ ਤੱਕ ਚੱਲੀਆਂ ਇਨ੍ਹਾਂ ਖੇਡਾਂ ਵਿੱਚ 72 ਦੇਸ਼ਾਂ ਦੇ 5 ਹਜ਼ਾਰ ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਇੱਥੇ 280 ਗੋਲਡ ਮੈਡਲਾਂ ਸਮੇਤ ਕੁੱਲ 877 ਮੈਡਲ ਵੰਡੇ ਗਏ। 72 ਮੁਲਕਾਂ ਵਿੱਚੋਂ 43 ਮੁਲਕ ਅਜਿਹੇ ਸਨ ਜਿਨ੍ਹਾਂ ਨੇ ਘੱਟੋ-ਘੱਟ ਇੱਕ ਮੈਡਲ ਜਿੱਤਿਆ ਹੈ। ਆਸਟ੍ਰੇਲੀਆ ਇੱਥੇ ਸਿਖਰ 'ਤੇ ਰਿਹਾ। ਉਸ ਨੇ 67 ਸੋਨੇ ਸਮੇਤ ਕੁੱਲ 178 ਮੈਡਲ ਹਾਸਲ ਕੀਤੇ।

ਮੇਜ਼ਬਾਨ ਇੰਗਲੈਂਡ 57 ਗੋਲਡ ਮੈਡਲਾਂ ਸਮੇਤ ਕੁੱਲ 176 ਤਗਮਿਆਂ ਨਾਲ ਦੂਜੇ ਸਥਾਨ 'ਤੇ ਰਿਹਾ। ਇੰਗਲਿਸ਼ ਖਿਡਾਰੀਆਂ ਨੇ ਆਪਣੇ ਦੇਸ਼ ਨੂੰ ਨੰਬਰ ਇਕ 'ਤੇ ਲਿਆਉਣ ਲਈ ਕਾਫੀ ਮਿਹਨਤ ਕੀਤੀ ਪਰ ਉਹ 10 ਗੋਲਡ ਜਿੱਤ ਕੇ ਆਸਟ੍ਰੇਲੀਆਈ ਐਥਲੀਟਾਂ ਤੋਂ ਪਿੱਛੇ ਹੋ ਗਏ। ਹਾਲਾਂਕਿ ਕੁੱਲ ਤਮਗਿਆਂ 'ਚ ਇੰਗਲੈਂਡ ਸਿਰਫ 2 ਮੈਡਲਾਂ ਨਾਲ ਪਿੱਛੇ ਸੀ।

ਇਸ ਵਾਰ ਕੈਨੇਡਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕੈਨੇਡਾ ਨੇ 26 ਸੋਨੇ ਦੇ ਨਾਲ 92 ਤਗਮੇ ਜਿੱਤੇ। ਭਾਰਤ ਇੱਥੇ ਚੌਥੇ ਨੰਬਰ 'ਤੇ ਰਿਹਾ। ਭਾਰਤ ਨੂੰ 22 ਸੋਨੇ ਸਮੇਤ ਕੁੱਲ 61 ਮੈਡਲ ਮਿਲੇ ਹਨ। ਰਾਸ਼ਟਰਮੰਡਲ ਖੇਡਾਂ 2022 'ਚ ਕਿਸ ਦੇਸ਼ ਨੇ ਜਿੱਤੇ ਕਿੰਨੇ ਮੈਡਲ, ਦੇਖੋ ਪੂਰੀ ਸੂਚੀ...

ਆਸਟ੍ਰੇਲੀਆ: 178 (67 ਗੋਲਡ ਮੈਡਲ + 57 ਸਿਲਵਰ ਮੈਡਲ + 54 ਬਰੋਂਜ਼ ਮੈਡਲ)ਇੰਗਲੈਂਡ: 176 (57+66+53)ਕੈਨੇਡਾ: 92 (26+32+34)ਭਾਰਤ: 61 (22+16+23)ਨਿਊਜ਼ੀਲੈਂਡ: 49 (20+12+17)ਸਕਾਟਲੈਂਡ: 51 (13+11+27)ਨਾਈਜੀਰੀਆ: 35 (12+9+14)ਵੇਲਜ਼: 28 (8+6+14)ਦੱਖਣੀ ਅਫਰੀਕਾ: 27 (7+9+11)ਮਲੇਸ਼ੀਆ: 23 (7+8+8)ਉੱਤਰੀ ਆਇਰਲੈਂਡ: 18 (7+7+4)ਜਮਾਇਕਾ: 15 (6+6+3)ਕੀਨੀਆ: 21 (6+5+10)ਸਿੰਗਾਪੁਰ: 12 (4+4+4)ਤ੍ਰਿਨੀਦਾਦ ਅਤੇ ਟੋਬੈਗੋ: 6 (3+2+1)ਯੂਗਾਂਡਾ: 5 (3+0+2)ਸਾਈਪ੍ਰਸ: 11 (2+3+6)ਪਾਕਿਸਤਾਨ: 8 (2+3+3)ਸਮੋਆ: 5 (1+4+0)ਬਾਰਬਾਡੋਸ: 3 (1+1+1)ਕੈਮਰੂਨ: 3 (1+1+1)ਜ਼ੈਂਬੀਆ: 3 (1+1+)ਗ੍ਰੇਨਾਡਾ: 2 (1+1+0)ਬਹਾਮਾਸ: 2 (1+1+0)ਬਰਮੂਡਾ: 2 (1+0+1)ਬ੍ਰਿਟਿਸ਼ ਵਰਜਿਨ ਟਾਪੂ: 1 (1+0+0)ਮਾਰੀਸ਼ਸ: 5 (0+3+2)ਘਾਨਾ: 5 (0+2+3)ਫਿਜੀ: 4 (0+2+2)ਮੋਜ਼ਾਮਬੀਕ: 3 (0+2+1)ਸ੍ਰੀਲੰਕਾ: 4 (0+1+3)ਤਨਜ਼ਾਨੀਆ: 3 (0+1+2)ਬੋਤਸਵਾਨਾ: 2 (0+1+1)ਗੁਆਰਨਸੀ: 2 (0+1+1)ਡੋਮਿਨਿਕਾ: 1 (0+1+0)ਪਾਪੂਆ ਨਿਊ ਗਿਨੀ: 1 (0+1+0)ਸੇਂਟ ਲੂਸੀਆ: 1 (0+1+0)ਗੈਂਬੀਆ: 1 (0+1+0)ਨਾਮੀਬੀਆ: 4 (0+0+4)ਮਾਲਟਾ: 1 (0+0+1)ਨੌਰੂ: 1 (0+0+1)ਨਿਯੂ: 1 (0+0+1)ਵਾਨੂਆਤੂ: 1 (0+0+1)