✕
  • ਹੋਮ

ਭਾਰਤ 'ਚ ਹਾਰ ਤੋਂ ਬਾਅਦ ਕੁੱਕ ਦਾ ਵੱਡਾ ਐਲਾਨ

ਏਬੀਪੀ ਸਾਂਝਾ   |  06 Feb 2017 05:44 PM (IST)
1

ਖਾਸ ਗੱਲ ਇਹ ਹੈ ਕਿ ਕੁੱਕ ਨੇ ਇਹ ਫੈਸਲਾ ਭਾਰਤ 'ਚ ਸੀਰੀਜ਼ ਦੌਰਾਨ 4-0 ਨਾਲ ਹਾਰਨ ਤੋਂ ਬਾਅਦ ਲਿਆ ਹੈ।

2

ਭਾਰਤ ਖਿਲਾਫ ਸੀਰੀਜ਼ 'ਚ ਸ਼ਰਮਨਾਕ ਹਾਰ ਤੋਂ ਬਾਅਦ ਕੁੱਕ ਦੀ ਕਪਤਾਨੀ 'ਤੇ ਸਵਾਲ ਚੁੱਕੇ ਜਾ ਰਹੇ ਸਨ। ਹੁਣ ਜੋ ਰੂਟ ਦੇ ਹੱਥ ਟੈਸਟ ਟੀਮ ਦੀ ਕਪਤਾਨੀ ਦਿੱਤੇ ਜਾਣ ਦੇ ਆਸਾਰ ਹਨ। ਕੁੱਕ ਨੂੰ ਸਾਲ 2012 'ਚ ਇੰਗਲੈਂਡ ਦੀ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ ਸੀ।

3

ਕੁੱਕ ਇਸੇ ਦੌਰਾਨ ਇੰਗਲੈਂਡ ਦੀ ਸਭ ਤੋਂ ਵਧ ਮੈਚਾਂ 'ਚ ਕਪਤਾਨੀ ਕਰਨ ਵਾਲੇ ਖਿਡਾਰੀ ਬਣੇ। ਕੁੱਕ ਦੀ ਕਪਤਾਨੀ 'ਚ ਇੰਗਲੈਂਡ ਦੀ ਟੀਮ ਨੇ ਸਾਲ 2013 ਅਤੇ 2015 'ਚ ਐਸ਼ਿਸ਼ ਸੀਰੀਜ਼ 'ਤੇ ਕਬਜਾ ਕੀਤਾ। ਭਾਰਤ ਅਤੇ ਦਖਣੀ ਅਫਰੀਕਾ 'ਚ ਵੀ ਕੁੱਕ ਨੇ ਇੰਗਲੈਂਡ ਨੂੰ ਸੀਰੀਜ਼ ਜਿੱਤ ਹਾਸਿਲ ਕਰਵਾਈ।

4

ਕੁੱਕ ਦੀ ਕਪਤਾਨੀ 'ਚ ਇੰਗਲੈਂਡ ਦੀ ਟੀਮ ਨੇ 24 ਟੈਸਟ ਮੈਚ ਜਿੱਤੇ। ਪਰ ਭਾਰਤ ਖਿਲਾਫ ਮਿਲੀ 4-0 ਦੀ ਹਾਰ ਤੋਂ ਬਾਅਦ ਕੁੱਕ ਦੀ ਕਪਤਾਨੀ 'ਚ ਇੱਕ ਹੋਰ ਰਿਕਾਰਡ ਜੁੜ ਗਿਆ, ਕਪਤਾਨੀ 'ਚ ਸਭ ਤੋਂ ਵਧ ਹਾਰਾਂ ਦਾ।

5

ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਐਲਿਸਟਰ ਕੁੱਕ ਨੇ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਟੈਸਟ ਟੀਮ ਦੇ ਕਪਤਾਨ ਐਲਿਸਟਰ ਕੁੱਕ ਨੇ 59 ਮੈਚਾਂ 'ਚ ਇੰਗਲੈਂਡ ਦੀ ਕਪਤਾਨੀ ਕਰਨ ਤੋਂ ਬਾਅਦ ਇਹ ਫੈਸਲਾ ਲਿਆ।

6

ਵੈਸਟ ਇੰਡੀਜ਼ ਦੇ ਵਨਡੇ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੇ ਨਵੇਂ ਟੈਸਟ ਕਪਤਾਨ ਦਾ ਨਾਮ ਐਲਾਨਿਆ ਜਾ ਸਕਦਾ ਹੈ।

7

ਹਾਲਾਂਕਿ ਕੁੱਕ ਟੀਮ ਲਈ ਬਤੌਰ ਬੱਲੇਬਾਜ ਸਿਲੈਕਸ਼ਨ ਲਈ ਉਪਲਬਧ ਰਹਿਣਗੇ।

8

ਕੁੱਕ ਨੇ ਕਪਤਾਨੀ ਛੱਡਣ ਦੇ ਐਤਵਾਰ ਨੂੰ ECB ਦੇ ਚੇਅਰਮੈਨ ਕੌਲਿਨ ਗਰੇਵਸ ਨਾਲ ਚਰਚਾ ਕੀਤੀ। ਇਸਤੋਂ ਬਾਅਦ ਸੋਮਵਾਰ ਨੂੰ ਕੁੱਕ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ।

9

10

  • ਹੋਮ
  • ਖੇਡਾਂ
  • ਭਾਰਤ 'ਚ ਹਾਰ ਤੋਂ ਬਾਅਦ ਕੁੱਕ ਦਾ ਵੱਡਾ ਐਲਾਨ
About us | Advertisement| Privacy policy
© Copyright@2026.ABP Network Private Limited. All rights reserved.