ਕਿੰਨੀ ਕੁ ਮਹਿੰਗੀ ਹੋਵੇਗੀ ਅਨੁਸ਼ਕਾ ਦੀ ਮੰਗਣੀ ਵਾਲੀ ਮੁੰਦਰੀ..?
ਦੋਵਾਂ ਸਿਤਾਰਿਆਂ ਨੇ ਇਟਲੀ ਦੇ ਮਸ਼ਹੂਰ Borgo Finocchieto ਵਿੱਚ ਆਪਣਾ ਵਿਆਹ ਕਰਵਾਇਆ। ਇਸ ਥਾਂ 'ਤੇ ਹਫ਼ਤਾ ਗੁਜ਼ਾਰਨ ਲਈ ਤੁਹਾਨੂੰ ਕਰੀਬ ਇੱਕ ਕਰੋੜ ਰੁਪਏ ਖ਼ਰਚ ਕਰਨੇ ਪੈਂਦੇ ਹਨ। ਇੱਥੇ ਦਾ ਇੱਕ ਦਿਨ ਦਾ ਕਿਰਾਇਆ 6,50,000 ਰੁਪਏ ਤੋਂ ਲੈ ਕੇ 14,00,000 ਰੁਪਏ ਤੱਕ ਹੈ। ਇਸ ਦਾ ਮਤਲਬ ਕਿ ਅਨੁਸ਼ਕਾ ਦੀ ਮੁੰਦਰੀ ਆਪਣੇ ਵੈਡਿੰਗ ਡੈਸਟੀਨੇਸ਼ਨ ਤੋਂ ਵੀ ਮਹਿੰਗੀ ਹੋਈ।
Download ABP Live App and Watch All Latest Videos
View In Appਇਸ ਮੁੰਦਰੀ ਦੀ ਹੋਰ ਵਿਸ਼ੇਸ਼ਤਾ ਇਹ ਹੈ ਕਿ ਜਿੰਨੀ ਵਾਰ ਵੀ ਯਾਨੀ ਕਿ ਹਰ ਕੋਣ ਤੋਂ ਵੇਖਣ 'ਤੇ ਇਸ ਦਾ ਡਿਜ਼ਾਈਨ ਵੱਖਰਾ ਨਜ਼ਰ ਆਵੇਗਾ।
ਦੱਸਿਆ ਜਾ ਰਿਹਾ ਹੈ ਕਿ ਵਿਰਾਟ ਨੇ ਅਨੁਸ਼ਕਾ ਨੂੰ ਜੋ ਮੁੰਦਰੀ ਪਾਈ ਹੈ, ਉਸ ਵਿੱਚ ਬੇਸ਼ਕੀਮਤੀ ਹੀਰਾ ਜੜਿਆ ਹੈ, ਉਹ ਵਿਸ਼ੇਸ਼ ਤੌਰ 'ਤੇ ਆਸਟ੍ਰੀਆ ਦੇ ਡਿਜ਼ਾਈਨਰ ਨੇ ਤਿਆਰ ਕੀਤਾ ਹੈ।
ਭਾਵੇਂ ਇਸ ਵਿਆਹ ਦੀ ਹਰ ਚੀਜ਼ ਸਪੈਸ਼ਲ ਹੈ ਪਰ ਸਭ ਤੋਂ ਜ਼ਿਆਦਾ ਖਾਸ ਇਹੋ ਮੁੰਦਰੀ ਸੀ। ਅਨੁਸ਼ਕਾ ਲਈ ਸਹੀ ਮੁੰਦਰੀ ਦੀ ਚੋਣ ਕਰਨ ਵਿੱਚ ਵਿਰਾਟ ਨੂੰ 3 ਮਹੀਨੇ ਲੱਗ ਗਏ ਸਨ।
ਜੀ ਹਾਂ! ਮੰਗਣੀ ਸਮੇਂ ਵਿਰਾਟ ਕੋਹਲੀ ਨੇ ਜੋ ਮੁੰਦਰੀ ਅਨੁਸ਼ਕਾ ਨੂੰ ਪਹਿਨਾਈ ਹੈ, ਉਸ ਦੀ ਕੀਮਤ ਇੱਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।
ਇੱਕ ਪਾਸੇ ਹਰ ਕੋਈ ਇਸ ਜੋੜੀ ਦੀ ਸ਼ਲਾਘਾ ਕਰ ਰਿਹਾ ਹੈ, ਉੱਥੇ ਅਸੀਂ ਤੁਹਾਨੂੰ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
2017 ਦੇ ਵੱਡੇ ਵਿਆਹਾਂ ਨੂੰ ਵੇਖੀਏ ਤਾਂ ਅਨੁਸ਼ਕਾ-ਵਿਰਾਟ ਦੀ ਸ਼ਾਦੀ ਸਭ ਤੋਂ ਪਹਿਲਾਂ ਚੇਤੇ ਆਉਂਦੀ ਹੈ। ਵਿਆਹ ਹੋਏ ਨੂੰ ਕਈ ਦਿਨ ਹੋ ਗਏ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਤਸਵੀਰਾਂ ਹਾਲੇ ਤਕ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
- - - - - - - - - Advertisement - - - - - - - - -