ਵਾਰਨ ਦੀ 'ਨਾਈਟ ਵਿਦ ਨੋਵਾਕ'
ਟੈਨਿਸ ਦੇ ਸਾਬਕਾ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜਾਕੋਵਿਚ ਆਪਣੇ ਮਜਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦੌਰਾਨ ਜਾਕੋਵਿਚ ਮੈਲਬਰਨ 'ਚ ਸਾਬਕਾ ਆਸਟ੍ਰੇਲੀਆਈ ਸਪਿਨ ਗੇਂਦਬਾਜ਼ ਸ਼ੇਨ ਵਾਰਨ ਨਾਲ ਕ੍ਰਿਕਟ ਖੇਡਦੇ ਨਜਰ ਆਏ।
ਇਸ ਪ੍ਰੋਗਰਾਮ ਜਰੀਏ ਜਮਾਂ ਕੀਤੀ ਗਈ ਰਾਸ਼ੀ ਦਾ ਇਸਤੇਮਾਲ ਨੋਵਾਕ ਜਾਕੋਵਿਚ ਦੀ ਫਾਊਂਡੇਸ਼ਨ ਲਈ ਕੀਤਾ ਜਾਵੇਗਾ। ਇਹ ਸੰਗਠਨ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪੜ੍ਹਾਈ-ਲਿਖਾਈ 'ਚ ਮਦਦ ਕਰਦਾ ਹੈ। ਬੱਲੇਬਾਜ਼ੀ 'ਚ ਸ਼ੁਰੂਆਤ 'ਚ ਝਿਜਕ ਰਹੇ ਜਾਕੋਵਿਚ ਨੇ ਕੁਝ ਵੱਡੇ ਸ਼ਾਟ ਖੇਡੇ ਅਤੇ ਫਿਰ ਟੈਨਿਸ ਰੈਕਿਟ ਨਾਲ ਵੀ ਬੱਲੇਬਾਜ਼ੀ ਕੀਤੀ।
ਪਰ ਗੇਂਦਬਾਜ਼ੀ ਕਰਦਿਆਂ ਜਾਕੋਵਿੱਚ ਦਾ ਹੱਥ ਖੁੱਲਣ 'ਚ ਥੋੜਾ ਸਮਾਂ ਲੱਗਾ। ਵਾਰਨ ਅਤੇ ਨੋਵਾਕ ਜਾਕੋਵਿਚ ਕਾਫੀ ਮਸਤੀ ਕਰਦੇ ਨਜਰ ਆਏ।
ਵਾਰਨ ਅਤੇ ਕ੍ਰਿਕਟ ਖਿਡਾਰਨ ਮੈਗ ਲੈਨਿੰਗ ਦੇ ਨਾਲ ਨੋਵਾਕ ਜਾਕੋਵਿਚ ਨੇ ਕ੍ਰਿਕਟ 'ਚ ਆਪਣਾ ਦਮ ਆਜਮਾਇਆ। ਇਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਮਸ਼ਹੂਰ ਕ੍ਰਿਕਟਰ ਆਰਨ ਫਿੰਚ ਵੀ ਮੌਜੂਦ ਸਨ।
ਵਿਸ਼ਵ ਦੇ ਨੰਬਰ 2 ਟੈਨਿਸ ਖਿਡਾਰੀ ਜਾਕੋਵਿਚ ਅਤੇ ਸ਼ੇਨ ਵਾਰਨ ਦੇ ਵਿਚਾਲੇ ਇਸ ਕ੍ਰਿਕਟ ਦੀ ਖੇਡ ਦਾ ਟੈਨਿਸ ਪ੍ਰੇਮੀਆਂ ਨੇ ਵੀ ਖੂਬ ਮਜ਼ਾ ਲਿਆ। 12 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਜਾਕੋਵਿਚ ਦੇ ਨਾਲ ਵਾਰਨ ਦੇ ਇਸ ਪ੍ਰੋਗਰਾਮ ਦਾ ਨਾਮ 'ਆ ਨਾਈਟ ਵਿਦ ਨੋਵਾਕ' ਰਖਿਆ ਗਿਆ।
ਇਸ ਦੌਰਾਨ ਨੋਵਾਕ ਜਾਕੋਵਿਚ ਨੇ ਬੱਲੇਬਾਜ਼ੀ ਵੀ ਕੀਤੀ ਅਤੇ ਗੇਂਦਬਾਜ਼ੀ 'ਚ ਵੀ ਆਪਣੇ ਜੌਹਰ ਵਿਖਾਏ। ਨੋਵਾਕ ਜਾਕੋਵਿਚ ਸਾਲ ਦਾ ਪਹਿਲਾ ਗਰੈਂਡ ਸਲੈਮ 'ਆਸਟ੍ਰੇਲੀਅਨ ਓਪਨ' ਖੇਡਣ ਲਈ ਮੈਲਬਰਨ ਪਹੁੰਚੇ ਹੋਏ ਹਨ।