ਗਾਂਗੁਲੀ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਕ੍ਰਿਕਟ ਦੱਖਣੀ ਅਫਰੀਕਾ ਦਾ ਝਟਕਾ

ਏਬੀਪੀ ਸਾਂਝਾ Updated at: 22 May 2020 05:29 PM (IST)

ਅਜਿਹੀ ਬਹਿਸ ਤੇਜ਼ ਹੋ ਗਈ ਹੈ ਕਿ ਸੌਰਵ ਗਾਂਗੁਲੀ ਨੂੰ ਆਈਸੀਸੀ ਦਾ ਅਗਲਾ ਚੀਫ ਚੁਣਿਆ ਜਾਣਾ ਚਾਹੀਦਾ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

NEXT PREV
ਨਵੀਂ ਦਿੱਲੀ: ਕ੍ਰਿਕਟ ਦੱਖਣੀ ਅਫਰੀਕਾ (cricket south africa) ਦੇ ਡਾਇਰੈਕਟਰ ਗ੍ਰੀਮ ਸਮਿੱਥ ਨੇ ਸੌਰਵ ਗਾਂਗੁਲੀ (Sourav Ganguly) ਦੇ ਨਾਂ ਦੀ ਹਮਾਇਤ ਕਰਦਿਆਂ ਆਈਸੀਸੀ ਦੇ ਚੀਫ ਲਈ ਨਵੀਂ ਬਹਿਸ ਛੇੜ ਦਿੱਤੀ ਹੈ ਪਰ ਕ੍ਰਿਕਟ ਦੱਖਣੀ ਅਫਰੀਕਾ ਦੇ ਚੀਫ ਕ੍ਰਿਸ ਨਾਨਜਾਨੀ ਆਈਸੀਸੀ ਦੇ ਪ੍ਰਧਾਨ (icc chief) ਦੇ ਅਹੁਦੇ ਲਈ ਸੌਰਵ ਗਾਂਗੁਲੀ ਦਾ ਸਮਰਥਨ ਕਰਨ ਲਈ ਤਿਆਰ ਨਹੀਂ।


ਸਾਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਆਈਸੀਸੀ ਤੇ ਆਪਣੇ ਖੁਦ ਦੇ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸ ਉਮੀਦਵਾਰ ਦਾ ਸਮਰਥਨ ਕਰਨਾ ਹੈ। ਅਜੇ ਤੱਕ ਕਿਸੇ ਉਮੀਦਵਾਰ ਦਾ ਫੈਸਲਾ ਨਹੀਂ ਕੀਤਾ ਗਿਆ ਹੈ। ਜਦੋਂ ਕਿਸੇ ਉਮੀਦਵਾਰ ਦਾ ਨਾਂ ਸਾਹਮਣੇ ਆਏਗਾ, ਉਦੋਂ ਵੇਖਾਂਗੇ ਕਿ ਕਿਸ ਦਾ ਸਮਰਥਨ ਕਰਨਾ ਹੈ।- ਕ੍ਰਿਸ ਨਾਨਜਾਨੀ, ਚੀਫ, ਕ੍ਰਿਕਟ ਦੱਖਣੀ ਅਫਰੀਕਾ


ਮੌਜੂਦਾ ਆਈਸੀਸੀ ਪ੍ਰਧਾਨ ਸ਼ਸ਼ਾਂਕ ਮਨੋਹਰ ਦਾ ਕਾਰਜਕਾਲ ਜੂਨ ਵਿੱਚ ਖ਼ਤਮ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਗ੍ਰੇਮ ਸਮਿੱਥ ਨੇ ਕਿਹਾ ਸੀ ਕਿ ਸੌਰਵ ਗਾਂਗੁਲੀ ਆਈਸੀਸੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਸਰਬੋਤਮ ਉਮੀਦਵਾਰ ਹਨ।


ਸਾਡੇ ਨਜ਼ਰੀਏ ‘ਚ ਗਾਂਗੁਲੀ ਵਰਗੇ ਕ੍ਰਿਕਟਰ ਨੂੰ ਆਈਸੀਸੀ ਦਾ ਮੁਖੀ ਬਣਾਉਣਾ ਸ਼ਾਨਦਾਰ ਹੋਵੇਗਾ। ਮੇਰੇ ਖਿਆਲ ਇਹ ਖੇਡ ਲਈ ਵਧੀਆ ਰਹੇਗਾ, ਇਹ ਅੱਜ ਦੀ ਖੇਡ ਲਈ ਵੀ ਵਧੀਆ ਰਹੇਗਾ। ਉਹ ਇਸ ਨੂੰ ਸਮਝਦਾ ਹੈ ਤੇ ਉਸ ਨੇ ਇੱਕ ਉੱਚ ਪੱਧਰੀ ਕ੍ਰਿਕਟ ਵੀ ਖੇਡੀ ਹੈ। ਉਸ ਦਾ ਸਨਮਾਨ ਕੀਤਾ ਜਾਂਦਾ ਹੈ। ਉਸ ਦੀ ਅਗਵਾਈ ਯੋਗਤਾ ਅੱਗੇ ਜਾਣ ਲਈ ਬਹੁਤ ਅਹਿਮ ਹੋਵੇਗੀ।- ਗ੍ਰੇਮ ਸਮਿਥ, ਡਾਇਰੈਕਟਰ, ਕ੍ਰਿਕਟ ਦੱਖਣੀ ਅਫਰੀਕਾ


ਸਮਿਥ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਦਾ ਅੱਜ ਦੀ ਖੇਡ ਬਾਰੇ ਜਾਣਕਾਰੀ ਤੇ ਸਮਝ ਉਸ ਨੂੰ ਆਈਸੀਸੀ ਦੀ ਅਗਵਾਈ ਕਰਨ ਵਿੱਚ ਮਦਦ ਕਰੇਗੀ। ਬੀਸੀਸੀਆਈ ਦੇ ਨਵੇਂ ਸੰਵਿਧਾਨ ਮੁਤਾਬਕ, ਬੀਸੀਸੀਆਈ ਦੇ ਪ੍ਰਧਾਨ ਵਜੋਂ ਸੌਰਵ ਗਾਂਗੁਲੀ ਦਾ ਕਾਰਜਕਾਲ ਜੂਨ ਵਿੱਚ ਹੀ ਖ਼ਤਮ ਹੋ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2024.ABP Network Private Limited. All rights reserved.