ਨਵੀਂ ਦਿੱਲੀ: 10 ਵਰ੍ਹੇ ਪਹਿਲਾਂ ਸਾਲ 2011 ਦਾ ਦੀ ਉਹ ਅੱਜ ਵਾਂਗ 2 ਅਪ੍ਰੈਲ ਦੀ ਹੀ ਤਰੀਕ ਸੀ, ਜਦੋਂ ਐੱਮਐੱਸ ਧੋਨੀ ਤੇ ਉਨ੍ਹਾਂ ਦੀ ਟੀਮ ਨੇ ਫ਼ਾਈਨਲ ਮੈਚ ਵਿੱਚ ਸ੍ਰੀ ਲੰਕਾ ਦੇ ਮੁਕਾਬਲਾ ਕਰਦਿਆਂ ਵਰਲਡ ਕ੍ਰਿਕੇਟ ਕੱਪ ਜਿੱਤਿਆ ਸੀ। ਉਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਹੋਇਆ ਸੀ ਤੇ ਤਦ ਭਾਰਤ ਨੇ 28 ਸਾਲਾਂ ਬਾਅਦ ਕੋਈ ਟਾਈਟਲ ਜਿੱਤਿਆ ਸੀ। ਭਾਰਤ ਦੀ ਇਸ ਜਿੱਤ ਨੂੰ ਨਿਸ਼ਚਤ ਤੌਰ ’ਤੇ ਸਦਾ ਚੇਤੇ ਰੱਖਿਆ ਜਾਵੇਗਾ ਕਿਉਂਕਿ ਦੇਸ਼ ਨੂੰ ਉਹ ਦਿਨ ਵੇਖਣ ਲਈ 27 ਸਾਲ, 9 ਮਹੀਨੇ ਤੇ 7 ਦਿਨਾਂ ਦੀ ਉਡੀਕ ਕਰਨੀ ਪਈ ਸੀ।


ਵਰਲਡ ਕੱਪ ਦੇ ਉਸ ਫ਼ਾਈਨਲ ਮੈਚ ਦੌਰਾਨ ਸ੍ਰੀ ਲੰਕਾ ਦੇ ਨੁਵਾਨ ਕੁਲਸੇਕਰ ਵੱਲੋਂ ਸੁੱਟੀ ਗਈ ਆਖ਼ਰੀ ਗੇਂਦ ਉੱਤੇ ਐਮਐਸ ਧੋਨੀ ਨੇ ਛੱਕਾ ਜੜ ਕੇ ਕ੍ਰਿਕੇਟ ਦੇ ਇੱਕ ਅਰਬ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਸਮੁੱਚੇ ਦੇਸ਼ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ।


ਵਰਲਡ ਕੱਪ ਦੀ ਉਸ ਜਿੱਤ ਦੇ ਜਸ਼ਨ ਕਈ ਦਿਨ ਚੱਲਦੇ ਰਹੇ ਸਨ। ਸੱਚਮੁਚ ਉਹ ਬਹੁਤ ਮਾਣਮੱਤੇ ਛਿਣ ਸਨ। ਉਸ ਵਰਲਡ ਕੱਪ ਦੌਰਾਨ ਭਾਰਤੀ ਟੀਮ ਸਿਰਫ਼ ਇੱਕ ਮੈਚ ਹਾਰੀ ਸੀ। ਕੁਆਰਟਰ ਫ਼ਾਈਨਲ ਮੈਚ ਵਿੱਚ ਧੋਨੀ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਤਿੰਨ ਵਾਰ ਲਗਾਤਾਰ ਵਿਸ਼ਵ ਚੈਂਪੀਅਨ ਬਣੇ ਆਸਟ੍ਰੇਲੀਆ ਦੀ ਟੀਮ ਨੂੰ ਮਾਤ ਦਿੱਤੀ ਸੀ।


ਫ਼ਾਈਨਲ ਮੈਚ ਵਿੱਚ ਸ੍ਰੀ ਲੰਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਤੇ ਉਸ ਦੇ ਸਟਾਰ ਬੈਟਸਮੈਨ ਮਾਹੇਲਾ ਜੈਵਰਦਨੇ ਨੇ 88 ਗੇਂਦਾਂ ਉੱਤੇ ਸ਼ਾਨਦਾਰ 103 ਦੌੜਾਂ ਬਣਾਈਆਂ ਸਨ। ਸੰਗਾਕਾਰਾ ਨੇ 48 ਅਤੇ ਤਿਲਕਰਤਨੇ ਦਿਲਸ਼ਾਨ ਨੇ 33 ਦੌੜਾਂ ਬਣਾਈਆਂ ਸਨ ਤੇ ਸ੍ਰੀ ਲੰਕਾ ਦੀ ਸਾਰੀ ਟੀਮ ਨੇ ਮਿਲ ਕੇ 275 ਦੌੜਾਂ ਬਣਾਈਆਂ ਸਨ। ਉਸ ਪਾਰੀ ਵਿੱਚ ਜ਼ਹੀਰ ਤੇ ਯੁਵਰਾਜ ਨੇ ਦੋ-ਦੋ ਵਿਕੇਟਾਂ ਲਈਆਂ ਸਨ।


ਫ਼ਾਈਨਲ ਮੈਚ ਵਿੱਚ ਆਪਣੀ ਪਾਰੀ ਖੇਡਦਿਆਂ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਬਿਨਾ ਕੋਈ ਦੌੜ ਬਣਾਇਆਂ ਆਊਟ ਹੋ ਗਏ ਸਨ ਤੇ ਸਚਿਨ ਤੇਂਦੁਲਕਰ ਵੀ ਸਿਰਫ਼ 18 ਦੌੜਾਂ ਹੀ ਬਣਾ ਸਕੇ ਸਨ। ਪਰ ਤਦ ਗੌਤਮ ਗੰਭੀਰ ਨੇ ਕ੍ਰੀਜ਼ ਸੰਭਾਲਦਿਆਂ 122 ਗੇਂਦਾਂ ਉੱਤੇ 97 ਦੌੜਾਂ ਬਣਾਈਆਂ ਸਨ।


ਗੌਤਮ ਗੰਭੀਰ ਨੇ ਤਦ ਪਹਿਲਾਂ ਵਿਰਾਟ ਕੋਹਲੀ ਨਾਲ ਮਿਲ ਕੇ 83 ਦੌੜਾਂ ਤੇ ਫਿਰ ਐੱਮਐੱਸ ਧੋਨੀ ਨਾਲ ਮਿਲ ਕੇ 109 ਦੌੜਾਂ ਬਣਾਈਆਂ ਸਨ। ਧੋਨੀ ਨੇ 79 ਗੇਂਦਾਂ ਉੱਤੇ 91 ਦੌੜਾਂ ਬਣਾਈਆਂ ਸਨ; ਜਿਨ੍ਹਾਂ ਵਿੰਚ 8 ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਉਨ੍ਹਾਂ 49ਵੇਂ ਓਵਰ ’ਚ ਜੇਤੂ ਛੱਕਾ ਲਾਇਆ ਸੀ।


ਇਹ ਵੀ ਪੜ੍ਹੋ: Sachin Tendulkar Hospitalised: Sachin Tendulkar ਹਸਪਤਾਲ ਦਾਖਲ, ਕੁਝ ਦਿਨ ਪਹਿਲਾਂ ਹੋਏ ਸੀ ਕੋਰੋਨਾ ਦੇ ਸ਼ਿਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904