15 years of IPL: ਇੰਡੀਅਨ ਪ੍ਰੀਮੀਅਰ ਲੀਗ ਭਾਵ ਕਿ IPL ਨੂੰ ਅੱਜ ਪੂਰੇ 15 ਸਾਲ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ 18 ਅਪ੍ਰੈਲ 2008 ਨੂੰ ਪਹਿਲਾ ਅਤੇ ਇਤਿਹਾਸਕ ਆਈਪੀਐਲ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਕੇਕੇਆਰ ਬਨਾਮ ਆਰਸੀਬੀ, ਆਈਪੀਐਲ 2008) ਵਿਚਕਾਰ ਖੇਡਿਆ ਗਿਆ ਸੀ। ਉਸ ਟੀਮ ਦੇ ਤਿੰਨ ਖਿਡਾਰੀ ਅਜੇ ਵੀ ਆਈਪੀਐਲ ਵਿੱਚ ਖੇਡ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹੁਣ ਬਾਕੀ ਖਿਡਾਰੀ ਕਿੱਥੇ ਹਨ ਅਤੇ ਕੀ ਕਰ ਰਹੇ ਹਨ।


18 ਅਪ੍ਰੈਲ, 2008 ਨੂੰ, ਭਾਰਤੀ ਕ੍ਰਿਕਟ ਦੇ ਦੋ ਸਭ ਤੋਂ ਵੱਡੇ ਨਾਮ - ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਾਵਿੜ - ਨੇ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਪਣੀਆਂ-ਆਪਣੀਆਂ ਟੀਮਾਂ ਦੀ ਅਗਵਾਈ ਕੀਤੀ। ਗਾਂਗੁਲੀ ਨੇ ਕੋਲਕਾਤਾ ਦੀ ਕਮਾਨ ਸੰਭਾਲੀ ਜਦਕਿ ਦ੍ਰਾਵਿੜ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਕਮਾਨ ਸੰਭਾਲੀ।


ਬ੍ਰੈਂਡਨ ਮੈਕੁਲਮ ਨੇ ਰਚਿਆ ਇਤਿਹਾਸ


ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਨੇ ਲੀਗ ਦੇ ਪਹਿਲੇ ਹੀ ਮੈਚ 'ਚ ਬੇਂਗਲੁਰੂ ਸਟੇਡੀਅਮ 'ਚ ਕੋਲਕਾਤਾ ਲਈ ਅਜੇਤੂ 158 ਦੌੜਾਂ ਦੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ। ਮੈਕੁਲਮ ਨੇ ਆਪਣੀ ਪਾਰੀ ਵਿਚ 13 ਛੱਕੇ ਅਤੇ 10 ਚੌਕੇ ਲਗਾਏ, ਜਿਸ ਨਾਲ ਕੋਲਕਾਤਾ ਨੇ 222 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਫਿਰ ਬੈਂਗਲੁਰੂ ਨੂੰ 82 ਦੌੜਾਂ 'ਤੇ ਢੇਰ ਕਰ ਕੇ ਮੈਚ 140 ਦੌੜਾਂ ਨਾਲ ਜਿੱਤ ਲਿਆ। ਆਰਸੀਬੀ ਵਿੱਚ ਵਿਰਾਟ ਕੋਹਲੀ, ਜੈਕ ਕੈਲਿਸ, ਮਾਰਕ ਬਾਊਚਰ ਅਤੇ ਦ੍ਰਾਵਿੜ ਵਰਗੇ ਖਿਡਾਰੀ ਸਨ। ਉਸ ਮੈਚ ਵਿੱਚ ਕੋਲਕਾਤਾ ਲਈ ਅਜੀਤ ਅਗਰਕਰ ਨੇ 3 ਵਿਕਟਾਂ ਲਈਆਂ ਜਦਕਿ ਸੌਰਵ ਗਾਂਗੁਲੀ ਅਤੇ ਅਸ਼ੋਕ ਡਿੰਡਾ ਨੇ ਦੋ-ਦੋ ਵਿਕਟਾਂ ਲਈਆਂ।


ਆਈਪੀਐਲ ਨੂੰ ਲਗਭਗ 15 ਸਾਲ ਹੋ ਗਏ ਹਨ ਅਤੇ ਹੁਣ ਇਹ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਖੇਡ ਲੀਗਾਂ ਵਿੱਚੋਂ ਇੱਕ ਬਣ ਗਿਆ ਹੈ। ਬੀਸੀਸੀਆਈ ਨੇ ਆਈਪੀਐਲ 2023-27 ਲਈ ਮੀਡੀਆ ਅਧਿਕਾਰਾਂ ਨੂੰ ਕਰੀਬ 50,000 ਕਰੋੜ ਰੁਪਏ ਵਿੱਚ ਵੇਚ ਕੇ ਵੱਡੀ ਕਮਾਈ ਕੀਤੀ ਹੈ। IPL ਦੇ ਪਹਿਲੇ ਮੈਚ ਦੇ ਖਿਡਾਰੀ ਹੁਣ ਕਿੱਥੇ ਹਨ ਅਤੇ ਕੀ ਕਰ ਰਹੇ ਹਨ। IPL ਦੇ ਪਹਿਲੇ ਮੈਚ 'ਚ ਖੇਡਣ ਵਾਲੇ 22 ਖਿਡਾਰੀਆਂ 'ਚੋਂ ਸਿਰਫ 3 ਖਿਡਾਰੀ ਅਜੇ ਵੀ IPL 'ਚ ਖੇਡ ਰਹੇ ਹਨ। ਇਨ੍ਹਾਂ ਖਿਡਾਰੀਆਂ ਦੇ ਨਾਂ ਹਨ ਵਿਰਾਟ ਕੋਹਲੀ, ਰਿੱਧੀਮਾਨ ਸਾਹਾ ਅਤੇ ਇਸ਼ਾਂਤ ਸ਼ਰਮਾ।


ਇਹ ਵੀ ਪੜ੍ਹੋ: Wisden Cricketer of Year: ਪਹਿਲੀ ਵਾਰ ''ਵਿਜ਼ਡਨ ਕ੍ਰਿਕਟਰ ਆਫ ਦਾ ਈਅਰ'' 'ਚ ਹੋਈ ਭਾਰਤੀ ਮਹਿਲਾ ਦੀ ਚੋਣ, ਸ਼ਾਮਲ ਹੋਇਆ ਹਰਮਨਪ੍ਰੀਤ ਕੌਰ ਦਾ ਨਾਮ


KKR ਪਲੇਇੰਗ ਇਲੈਵਨ ਦੇ ਬਾਕੀ ਮੈਂਬਰ 


ਬ੍ਰੈਂਡਨ ਮੈਕੁਲਮ - ਇੰਗਲੈਂਡ ਟੈਸਟ ਟੀਮ ਦਾ ਮੁੱਖ ਕੋਚ


ਸੌਰਵ ਗਾਂਗੁਲੀ - ਕ੍ਰਿਕਟ ਡਾਇਰੈਕਟਰ,


ਦਿੱਲੀ ਕੈਪੀਟਲਸਰਿਕੀ ਪੋਂਟਿੰਗ - ਮੁੱਖ ਕੋਚ,


ਦਿੱਲੀ ਕੈਪੀਟਲਸ


ਡੇਵਿਡ ਹਸੀ - ਮੈਂਟਾਰ,


ਕੋਲਕਾਤਾ ਨਾਈਟ ਰਾਈਡਰਜ਼


ਮੁਹੰਮਦ ਹਫੀਜ਼ - ਪੇਸ਼ੇਵਰ ਖਿਡਾਰੀ,ਪਾਕਿਸਤਾਨ


ਲਕਸ਼ਮੀ ਸ਼ੁਕਲਾ - ਬੰਗਾਲ ਦੀ ਘਰੇਲੂ ਕ੍ਰਿਕਟ ਟੀਮ ਦੀ ਕੋਚ


ਅਜੀਤ ਅਗਰਕਰ - ਗੇਂਦਬਾਜ਼ੀ ਕੋਚ, ਦਿੱਲੀ ਕੈਪੀਟਲਸ


ਮੁਰਲੀ ​​ਕਾਰਤਿਕ - ਪ੍ਰਸਿੱਧ ਕਮੇਂਟੇਟਰ।


RCB ਇਲੈਵਨ ਦੇ ਬਾਕੀ ਮੈਂਬਰ


ਰਾਹੁਲ ਦ੍ਰਾਵਿੜ - ਮੁੱਖ ਕੋਚ, ਭਾਰਤੀ ਪੁਰਸ਼ ਕ੍ਰਿਕਟ ਟੀਮ


ਵਸੀਮ ਜਾਫਰ - ਪ੍ਰਸਿੱਧ ਟਿੱਪਣੀਕਾਰ ਅਤੇ ਮਾਹਰ


ਜੈਕ ਕੈਲਿਸ - ਕੋਚ ਅਤੇ ਟਿੱਪਣੀ


ਕੈਮਰੂਨ ਵ੍ਹਾਈਟ - ਕੋਚ, ਬੀ.ਬੀ.ਐਲ


ਮਾਰਕ ਬਾਊਚਰ - ਮੁੱਖ ਕੋਚ, ਮੁੰਬਈ ਇੰਡੀਅਨਜ਼


ਬਾਲਚੰਦਰ ਅਖਿਲ - ਪਤਾ ਨਹੀਂ


ਐਸ਼ਲੇ ਨੋਫਕੇ - ਕੋਚ, ਦ ਹੰਡਰਡ ਵੂਮੈਨ


ਪ੍ਰਵੀਨ ਕੁਮਾਰ-ਰਿਟਾ.


ਜ਼ਹੀਰ ਖਾਨ - ਕ੍ਰਿਕਟ ਡਾਇਰੈਕਟਰ, ਮੁੰਬਈ ਇੰਡੀਅਨਜ਼


ਸੁਨੀਲ ਜੋਸ਼ੀ - ਸਾਬਕਾ ਭਾਰਤੀ ਚੋਣਕਾਰ।


ਇਹ ਵੀ ਪੜ੍ਹੋ: MI vs SRH Live Score: ਹੈਦਰਾਬਾਦ ਨੇ ਜਿੱਤਿਆ ਟਾਸ , ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ