IND vs AUS: ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ ਇਸ ਤੋਂ ਵਧੀਆ ਨਹੀਂ ਹੋ ਸਕਦੀ ਸੀ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਪਰਥ ਸਟੇਡੀਅਮ 'ਚ ਸ਼ੁਰੂ ਹੋਇਆ ਤੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 67 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ  ਅਤੇ 150 ਦੌੜਾਂ ਬਣਾ ਕੇ ਆਲ ਆਊਟ ਹੋ ਗਈ। 


ਜੇ ਤੁਸੀਂ ਮੈਚ ਦੇ ਪਹਿਲੇ ਦਿਨ ਦੀ ਸਥਿਤੀ ਨੂੰ ਸਮਝਣਾ ਚਾਹੁੰਦੇ ਹੋ, ਤਾਂ ਸਿਰਫ ਸਕੋਰਕਾਰਡ ਦੇਖੋ ਅਤੇ ਤੁਸੀਂ ਸਮਝ ਜਾਓਗੇ। ਪਰਥ ਬੱਲੇਬਾਜ਼ਾਂ ਲਈ ਕਬਰਿਸਤਾਨ ਬਣ ਗਿਆ ਜਦੋਂ ਕਿ ਤੇਜ਼ ਗੇਂਦਬਾਜ਼ਾਂ ਨੇ ਸਵੇਰ ਤੋਂ ਸ਼ਾਮ ਤੱਕ ਤਬਾਹੀ ਮਚਾਈ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਚਾਰ ਵਿਕਟਾਂ ਲਈਆਂ, ਜਦਕਿ ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਵੀ ਹੁਣ ਤੱਕ ਚਾਰ ਵਿਕਟਾਂ ਲਈਆਂ ਹਨ। 



ਮੈਚ ਦੇ ਪਹਿਲੇ ਦਿਨ ਸਿਰਫ਼ 217 ਦੌੜਾਂ ਹੀ ਬਣੀਆਂ ਸਨ, ਜਦਕਿ 17 ਵਿਕਟਾਂ ਡਿੱਗੀਆਂ ਜੋ ਕਿ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਭਾਰਤ ਵੱਲੋਂ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਬੁਮਰਾਹ, ਨਿਤੀਸ਼ ਰੈੱਡੀ ਤੇ ਰਿਸ਼ਭ ਪੰਤ ਹੀਰੋ ਸਨ। ਬੁਮਰਾਹ ਨੇ 17 ਦੌੜਾਂ ਦੇ ਕੇ ਚਾਰ ਵਿਕਟਾਂ, ਨਿਤੀਸ਼ ਨੇ 41 ਦੌੜਾਂ ਦੀ ਪਾਰੀ ਖੇਡੀ ਤੇ ਪੰਤ ਨੇ 37 ਦੌੜਾਂ ਦਾ ਯੋਗਦਾਨ ਦਿੱਤਾ। 


ਦੱਸ ਦਈਏ ਕਿ ਭਾਰਤ ਨੇ ਪਹਿਲੀਆਂ ਛੇ ਵਿਕਟਾਂ 73 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ 100 ਦੌੜਾਂ ਤੱਕ ਵੀ ਪਹੁੰਚ ਸਕੇਗਾ ਜਾਂ ਨਹੀਂ ਪਰ ਪੰਤ ਅਤੇ ਨਿਤੀਸ਼ ਨੇ ਮਿਲ ਕੇ ਸਕੋਰ ਨੂੰ 128 ਦੌੜਾਂ ਤੱਕ ਪਹੁੰਚਾਇਆ। ਪੰਤ 78 ਗੇਂਦਾਂ 'ਤੇ 37 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਨਿਤੀਸ਼ ਨੇ 59 ਗੇਂਦਾਂ 'ਤੇ 41 ਦੌੜਾਂ ਬਣਾਈਆਂ।



ਬੁਮਰਾਹ ਨੇ ਗੇਂਦਬਾਜ਼ੀ ਵਿੱਚ ਮਚਾਈ ਤਬਾਹੀ !


ਇਸ ਤੋਂ ਬਾਅਦ ਬੁਮਰਾਹ ਨੇ ਕਦੇ ਵੀ ਆਸਟ੍ਰੇਲੀਆ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਉਸ ਨੇ ਸਖ਼ਤ ਗੇਂਦਬਾਜ਼ੀ ਕੀਤੀ ਅਤੇ ਵਿਕਟਾਂ ਵੀ ਲਈਆਂ। ਸਟੀਵ ਸਮਿਥ ਨੂੰ ਗੋਲਡਨ ਡੱਕ 'ਤੇ ਪੈਵੇਲੀਅਨ ਵਾਪਸ ਭੇਜ ਦਿੱਤਾ ਗਿਆ। ਆਪਣਾ ਡੈਬਿਊ ਟੈਸਟ ਖੇਡ ਰਹੇ ਉਸਮਾਨ ਖਵਾਜਾ ਅਤੇ ਨਾਥਨ ਮੈਕਸਵੀਨੀ ਨੂੰ ਵੀ ਬੁਮਰਾਹ ਨੇ ਪੈਵੇਲੀਅਨ ਭੇਜਿਆ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :