ਕੋਲੰਬੋ: ਕ੍ਰਿਕਟ ਹੁਣ ਪਹਿਲਾਂ ਵਰਗੀ ਖੇਡ ਨਹੀਂ ਰਹੀ। ਆਏ ਦਿਨ ਹੀ ਇਸ ‘ਚ ਮੈਚ ਫਿਕਸਿੰਗ ਸਣੇ ਹੋਰ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਰਹਿੰਦੇ ਹਨ। ਜਿਸ ਨਾਲ ਖੇਡ ਪ੍ਰੇਮੀਆਂ ਨੂੰ ਕਾਫੀ ਦੁਖ ਹੁੰਦਾ ਹੈ। ਹੁਣ ਹਾਲ ਹੀ ‘ਚ ਸਾਲ 2011 ਦੇ ਵਰਲਡ ਕੱਪ ਦੇ ਫਾਈਨਲ ਮੈਚ ਦੇ ਫਿਰਸਿੰਗ ਦਾ ਖੁਲਾਸਾ ਹੋਇਆ ਹੈ। ਦੱਸ ਦਇਏ ਕਿ ਇਹ ਮੈਚਨਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਸੀ। ਜਿਸ ‘ਚ ਭਾਰਤੀ ਟੀਮ ਨੇ ਜਿੱਤ ਦਰਜ ਕਰ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਹਾਸਲ ਕੀਤਾ ਸੀ। ਹਾਲਾਂਕਿ, ਹਾਲ ਹੀ ਵਿੱਚ ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਾ ਨੇ ਦੋਸ਼ ਲਗਾਇਆ ਸੀ ਕਿ ਮੈਚ ਫਿਕਸ ਸੀ।


ਸ਼੍ਰੀਲੰਕਾ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ:

ਸ਼੍ਰੀਲੰਕਾ ਦੇ ਮੌਜੂਦਾ ਖੇਡ ਮੰਤਰੀ ਡੱਲਾਸ ਅਲਾਹੈਪਰੂਮਾ ਨੇ ਸ਼ੁੱਕਰਵਾਰ ਨੂੰ ਮੈਚ ਦੀ ਜਾਂਚ ਦੇ ਆਦੇਸ਼ ਦਿੱਤੇ। ਇਸਦੇ ਨਾਲ ਹੀ ਖੇਡ ਮੰਤਰੀ ਨੇ ਕਮੇਟੀ ਨੂੰ ਦੋ ਹਫ਼ਤਿਆਂ ਦੇ ਅੰਦਰ ਕੇਸ ਦੀ ਪ੍ਰੋਗ੍ਰੇਸ ਰਿਪੋਰਟ ਦੇਣ ਲਈ ਕਿਹਾ ਹੈ। ਖੇਡ ਮੰਤਰੀ ਦੇ ਨਿਰਦੇਸ਼ਾਂ 'ਤੇ ਖੇਡ ਸਕੱਤਰ ਕੇ ਰੁਵਾਨਚੰਦਰ ਨੇ ਮੰਤਰਾਲੇ ਦੀ ਜਾਂਚ ਇਕਾਈ ਸਾਹਮਣੇ ਸ਼ਿਕਾਇਤ ਦਰਜ ਕਰਵਾਈ।

ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਾ

ਸੰਗਕਾਰਾ ਅਤੇ ਜੈਵਰਧਨੇ ਨੇ ਮੰਗੇ ਸਬੂਤ:

ਸਾਬਕਾ ਖੇਡ ਮੰਤਰੀ ਮਹਿੰਦਨੰਦ ਨੇ ਦੋਸ਼ ਲਾਇਆ ਸੀ ਕਿ ਸ੍ਰੀਲੰਕਾ ਨੇ 2011 ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਨੂੰ ਵੇਚਿਆ ਸੀ। ਹਾਲਾਂਕਿ ਸਾਬਕਾ ਕ੍ਰਿਕਟਰ ਕੁਮਾਰ ਸੰਗਾਕਾਰਾ ਅਤੇ ਮਹੇਲਾ ਜੈਵਰਧਨੇ ਨੇ ਮਹਿੰਦਨੰਦ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ।

ਫਾਈਨਲ ਮੈਚ ਵਿਚ ਸੈਂਕੜਾ ਲਗਾਉਣ ਵਾਲੇ ਮਹੇਲਾ ਜੈਵਰਧਨੇ ਨੇ ਵੀ ਫਿਕਸਿੰਗ ਨੂੰ ਬਕਵਾਸ ਕਰਾਰ ਦਿੱਤਾ। ਉਨ੍ਹਾਂ ਟਵੀਟ ਕਰਕੇ ਕਿਹਾ, 'ਕੀ ਚੋਣਾਂ ਨੇੜੇ ਆ ਗਈਆਂ ਹਨ? ਜੋ ਇਹ ਸਰਕਸ ਸ਼ੁਰੂ ਹੋ ਗਿਆ ਹੈ। ਨਾਂ ਅਤੇ ਸਬੂਤ?”

ਦੱਸ ਦੇਈਏ ਕਿ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਜਿਸ ਨੇ ਸ਼੍ਰੀਲੰਕਾ ਨੂੰ 1996 ਵਿਸ਼ਵ ਕੱਪ ਜਿੱਤਿਆ ਸੀ, ਨੇ ਵੀ 2011 ਵਿਸ਼ਵ ਕੱਪ ਫਾਈਨਲ ਦੇ ਫਿਕਸ ਹੋਣ ਦੇ ਇਲਜ਼ਾਮਾਂ ਦੀ ਜਾਂਚ ਦੀ ਮੰਗ ਕੀਤੀ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904