Sports Breaking: ਆਈਪੀਐਲ 2025 ਦੇ ਸੀਜ਼ਨ ਲਈ ਸਾਰੀਆਂ ਫਰੈਂਚਾਈਜ਼ੀਆਂ ਨੇ ਨਵੇਂ ਤਰੀਕੇ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਟੀਮਾਂ ਨੇ ਆਪਣੇ ਮੁੱਖ ਕੋਚ ਦੇ ਅਹੁਦੇ ਲਈ ਨਵੇਂ ਉਮੀਦਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਕੁਝ ਫਰੈਂਚਾਇਜ਼ੀ ਆਪਣੇ ਸਟਾਰ ਖਿਡਾਰੀਆਂ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਸੇ ਤਰਜ਼ 'ਤੇ ਲਖਨਊ ਸੁਪਰ ਜਾਇੰਟਸ (LSG) ਦੇ ਕਪਤਾਨ ਕੇਐੱਲ ਰਾਹੁਲ ਨਾਲ ਜੁੜੀਆਂ ਮੀਡੀਆ ਰਿਪੋਰਟਾਂ ਮੁਤਾਬਕ ਫਰੈਂਚਾਇਜ਼ੀ ਉਸ ਨੂੰ ਅਗਲੇ ਆਈ.ਪੀ.ਐੱਲ. ਸੀਜ਼ਨ ਲਈ ਬਰਕਰਾਰ ਨਹੀਂ ਰੱਖੇਗੀ ਅਤੇ ਇਸ ਦੌਰਾਨ ਕੁਝ ਮੀਡੀਆ ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਲਖਨਊ ਸੁਪਰ ਜਾਇੰਟਸ ਦੇ ਨਵੇਂ ਕਪਤਾਨ ਦੇ ਰੂਪ ਵਿੱਚ ਸਟੀਵਨ ਸਮਿਥ ਫਰੈਂਚਾਈਜ਼ੀ ਨਾਲ ਜੁੜ ਸਕਦੇ ਹਨ।
ਕੇਐਲ ਰਾਹੁਲ ਐਲਐਸਜੀ ਛੱਡ ਸਕਦੇ
ਲਖਨਊ ਸੁਪਰ ਜਾਇੰਟਸ (LSG) ਦੇ ਕਪਤਾਨ ਕੇਐੱਲ ਰਾਹੁਲ ਦੀ ਅਗਵਾਈ 'ਚ ਫ੍ਰੈਂਚਾਇਜ਼ੀ ਆਈਪੀਐੱਲ 2024 ਸੀਜ਼ਨ 'ਚ ਪਲੇਆਫ 'ਚ ਨਹੀਂ ਪਹੁੰਚ ਸਕੀ। ਇਸ ਦੇ ਨਾਲ ਹੀ ਟੀਮ ਦੇ ਮਾਲਕ ਸੰਜੀਵ ਗੋਇਨਕਾ ਅਤੇ ਕੇਐੱਲ ਰਾਹੁਲ ਵਿਚਾਲੇ ਰਿਸ਼ਤਾ ਵੀ ਕੁਝ ਖਾਸ ਨਹੀਂ ਹੈ। ਜਿਸ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ ਕੇਐਲ ਰਾਹੁਲ IPL 2025 ਨਿਲਾਮੀ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੂੰ ਛੱਡ ਸਕਦੇ ਹਨ।
ਸਟੀਵਨ ਸਮਿਥ ਨੂੰ ਐਲਐਸਜੀ ਦਾ ਨਵਾਂ ਕਪਤਾਨ ਬਣਾ ਸਕਦੇ ਸੰਜੀਵ ਗੋਇਨਕਾ
ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਸਟੀਵਨ ਸਮਿਥ ਅਤੇ ਲਖਨਊ ਸੁਪਰ ਜਾਇੰਟਸ ਟੀਮ ਦੇ ਮਾਲਕ ਸੰਜੀਵ ਗੋਇਨਕਾ ਦਾ ਰਿਸ਼ਤਾ ਬਹੁਤ ਡੂੰਘਾ ਹੈ। ਇਸ ਤੋਂ ਪਹਿਲਾਂ ਜਦੋਂ ਸੰਜੀਵ ਗੋਇਨਕਾ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਮਾਲਕ ਸਨ ਤਾਂ ਉਨ੍ਹਾਂ ਨੇ ਆਪਣੇ ਫਰੈਂਚਾਈਜ਼ੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਹਟਾ ਕੇ ਸਟੀਵਨ ਸਮਿਥ ਨੂੰ ਕਪਤਾਨ ਚੁਣਿਆ ਸੀ ਅਤੇ ਇਸ ਤੋਂ ਬਾਅਦ ਰਾਈਜ਼ਿੰਗ ਪੁਣੇ ਸੁਪਰਜਾਇੰਟਸ 2017 ਦੇ ਆਈਪੀਐਲ ਸੀਜ਼ਨ ਵਿੱਚ ਫਾਈਨਲ ਵਿੱਚ ਪਹੁੰਚੀ ਸੀ। ਇਸ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ ਸੰਜੀਵ ਗੋਇਨਕਾ ਸਟੀਵਨ ਸਮਿਥ ਨੂੰ ਆਈਪੀਐਲ 2025 ਸੀਜ਼ਨ ਵਿੱਚ ਕਪਤਾਨੀ ਦਾ ਮੌਕਾ ਦੇ ਸਕਦੇ ਹਨ।
ਸਟੀਵਨ ਸਮਿਥ IPL 'ਚ LSG ਦਾ ਹਿੱਸਾ ਬਣ ਸਕਦੇ
ਸਟੀਵਨ ਸਮਿਥ ਨੇ ਆਈਪੀਐਲ 2021 ਸੀਜ਼ਨ ਵਿੱਚ ਆਪਣਾ ਆਖਰੀ ਮੈਚ ਦਿੱਲੀ ਕੈਪੀਟਲਜ਼ ਵਿਰੁੱਧ ਖੇਡਿਆ ਸੀ। ਦਿੱਲੀ ਕੈਪੀਟਲਸ ਲਈ ਆਪਣਾ ਆਖਰੀ ਸੀਜ਼ਨ ਖੇਡਣ ਤੋਂ ਬਾਅਦ ਸਟੀਵਨ ਸਮਿਥ ਨੂੰ ਪਿਛਲੇ 2 ਸਾਲਾਂ ਤੋਂ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ ਹੈ।
ਸਟੀਵਨ ਸਮਿਥ ਨੇ ਮੇਜਰ ਲੀਗ ਕ੍ਰਿਕਟ (MLC 2024) ਦੇ ਦੂਜੇ ਐਡੀਸ਼ਨ ਵਿੱਚ ਵਾਸ਼ਿੰਗਟਨ ਫਰੀਡਮ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਟੀਵਨ ਸਮਿਥ IPL 2025 ਸੀਜ਼ਨ 'ਚ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਬਣ ਸਕਦੇ ਹਨ।