Harbhajan Singh On Ram Mandir: ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਚ ਹੁਣ ਸਿਰਫ਼ ਦੋ ਦਿਨ ਬਾਕੀ ਹਨ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਮਾਗਮ ਵਿੱਚ ਸਾਧੂ-ਸੰਤਾਂ ਦੇ ਨਾਲ-ਨਾਲ ਦੇਸ਼ ਭਰ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਹਾਲਾਂਕਿ ਕਾਂਗਰਸ ਨੇ ਇਸ ਨੂੰ ਭਾਜਪਾ ਦੀ ਸਿਆਸੀ ਘਟਨਾ ਦੱਸਦਿਆਂ ਇੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਜੋ ਨਹੀਂ ਜਾਣਾ ਚਾਹੁੰਦਾ ਉਹ ਨਾ ਜਾਵੇ, ਮੈਂ ਜਾਵਾਂਗਾ।
ਹਰਭਜਨ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਜਾਂ ਨਾ ਜਾਣ ਦੇ ਫੈਸਲਿਆਂ ਬਾਰੇ ਏਐਨਆਈ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘ਕੌਣ ਕੀ ਕਹਿੰਦਾ ਹੈ, ਇਹ ਬਹੁਤ ਵੱਖਰੀ ਗੱਲ ਹੈ। ਜੋ ਸੱਚ ਹੈ, ਉਹ ਤਾਂ ਇਹ ਹੈ ਕਿ ਮੰਦਰ ਬਣ ਗਿਆ ਹੈ ਅਤੇ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਸਾਡੇ ਸਮਿਆਂ ਵਿੱਚ ਅਜਿਹਾ ਹੋ ਰਿਹਾ ਹੈ। ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਆਸ਼ੀਰਵਾਦ ਲੈਣਾ ਚਾਹੀਦਾ ਹੈ। ਕੋਈ ਜਾਵੇ ਜਾਂ ਨਾ ਜਾਵੇ, ਮੈਨੂੰ ਰੱਬ 'ਤੇ ਭਰੋਸਾ ਹੈ, ਵਿਸ਼ਵਾਸ ਹੈ ਤਾਂ ਮੈਂ ਜਾਵਾਂਗਾ।
ਹਰਭਜਨ ਨੇ ਕਿਹਾ, 'ਕੋਈ ਪਾਰਟੀ ਜਾਵੇ ਜਾਂ ਨਾ ਜਾਵੇ। ਪਰ ਮੇਰਾ ਆਪਣਾ ਸਟੈਂਡ ਹੈ। ਮੈਂ ਰੱਬ ਨੂੰ ਮੰਨਦਾ ਹਾਂ। ਕਾਂਗਰਸ ਨੇ ਜਾਣਾ ਹੈ ਤਾਂ ਜਾਏ, ਨਹੀਂ ਜਾਣਾ ਤਾਂ ਨਾ ਜਾਏ, ਜਿਸ ਨੇ ਨਹੀਂ ਜਾਣਾ ਨਾ ਜਾਏ। ਜਿਨ੍ਹਾਂ ਨੂੰ ਮੇਰੇ ਜਾਣ ਨਾਲ ਦਿੱਕਤ ਹੈ ਤਾਂ ਉਨ੍ਹਾਂ ਨੂੰ ਜੋ ਕਰਨਾ ਹੈ ਕਰੇ। ਮੈਂ ਇੱਕ ਅਜਿਹਾ ਵਿਅਕਤੀ ਹਾਂ ਜੋ ਰੱਬ ਵਿੱਚ ਵਿਸ਼ਵਾਸ ਰੱਖਦਾ ਹਾਂ। ਮੇਰੀ ਜ਼ਿੰਦਗੀ ਵਿੱਚ ਜੋ ਵੀ ਹੋਇਆ ਹੈ, ਅੱਜ ਮੈਂ ਜੋ ਕੁਝ ਵੀ ਹਾਂ, ਉਨ੍ਹਾਂ ਦੀ ਕਿਰਪਾ ਸਦਕਾ ਹਾਂ। ਇਸ ਲਈ ਮੈਂ ਜ਼ਰੂਰ ਅਸ਼ੀਰਵਾਦ ਲੈਣ ਜਾਵਾਂਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।