MS Dhoni Hilarious Speech On Rishabh Pant’s Sister’s Engagement: ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਬਟੋਰਦੇ ਹਨ। ਉਨ੍ਹਾਂ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਸਾਬਕਾ ਕਪਤਾਨ ਦਾ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵਿੱਚ ਐਮਐਸ ਧੋਨੀ ਦਾ ਮਜ਼ਾਕੀਆ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਆਖਿਰ ਇਸ ਵੀਡੀਓ ਵਿੱਚ ਧੋਨੀ ਕੀ ਕਹਿੰਦੇ ਹੋਏ ਵਿਖਾਈ ਦੇ ਰਹੇ ਹਨ, ਜਾਣਨ ਲਈ ਪੜ੍ਹੋ ਪੂਰੀ ਖਬਰ... 


ਦਰਅਸਲ, ਹਾਲ ਹੀ ਵਿੱਚ ਐਮਐਸ ਧੋਨੀ ਲੰਡਨ ਵਿੱਚ ਰਿਸ਼ਭ ਪੰਤ ਦੀ ਭੈਣ ਸਾਕਸ਼ੀ ਪੰਤ ਦੀ ਮੰਗਣੀ ਸਮਾਰੋਹ ਵਿੱਚ ਸ਼ਾਮਲ ਹੋਏ। ਰਿਸ਼ਭ ਪੰਤ ਅਤੇ ਧੋਨੀ ਬਹੁਤ ਕਰੀਬੀ ਦੋਸਤ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੁਬਈ ਵਿੱਚ ਇਕੱਠੇ ਛੁੱਟੀਆਂ ਮਨਾਉਂਦੇ ਹੋਏ ਵੀ ਵੇਖਿਆ ਗਿਆ। ਪਿਛਲੇ ਮਹੀਨੇ ਦੌਰਾਨ, ਪਰਿਵਾਰ ਅਤੇ ਦੋਸਤਾਂ ਨਾਲ ਉਸ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਆਨਲਾਈਨ ਸਾਹਮਣੇ ਆਈਆਂ ਹਨ। ਹੁਣ ਧੋਨੀ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਹੀ ਸਾਕਸ਼ੀ ਪੰਤ ਅਤੇ ਅੰਕਿਤ ਚੌਧਰੀ ਦੀ ਮੰਗਣੀ ਸਮਾਰੋਹ ਵਿੱਚ ਜੋੜੇ ਨੂੰ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆਏ।






 


ਇਸ ਦੌਰਾਨ ਧੋਨੀ ਨੇ ਰਿਸ਼ਭ ਪੰਤ ਦੇ ਜੀਜਾ ਦੀ ਖੂਬ ਤਾਰੀਫ਼ ਕੀਤੀ। ਇਸਦੇ ਅੰਤ ਵਿੱਚ ਉਨ੍ਹਾਂ ਨੇ ਇੱਕ ਮਜ਼ੇਦਾਰ ਗੱਲ ਕਹੀ। ਜਿਸ ਨੇ ਪ੍ਰਸ਼ੰਸਕਾਂ ਨੂੰ ਹਸਾ-ਹਸਾ ਲੋਟਪੋਟ ਕਰ ਦਿੱਤਾ। ਤੁਸੀ ਵੀ ਵੇਖੋ ਇਹ ਵੀਡੀਓ...


ਧੋਨੀ ਤੋਂ ਇਸ ਕਾਰਨ ਫੈਨਜ਼ ਨਿਰਾਸ਼


ਇਸ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਦਾ ਇੱਕ ਹੋਰ ਵੀਡੀਓ ਸੁਰਖੀਆਂ 'ਚ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਉਨ੍ਹਾਂ ਤੋਂ ਕਾਫੀ ਨਾਖੁਸ਼ ਹਨ। ਇਸ ਵਾਰ ਧੋਨੀ ਨੇ ਕੁਝ ਅਜਿਹਾ ਕੀਤਾ ਹੈ ਜਿਸ ਦੀ ਕਿਸੇ ਵੀ ਥਲਾ ਪ੍ਰਸ਼ੰਸਕ ਨੂੰ ਉਮੀਦ ਨਹੀਂ ਸੀ। ਸੋਸ਼ਲ ਮੀਡੀਆ 'ਤੇ ਧੋਨੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਸਿਗਰਟ ਪੀਂਦੇ ਨਜ਼ਰ ਆਏ। ਹਾਲਾਂਕਿ ਇਸ ਉੱਪਰ ਸਾਬਕਾ ਕਪਤਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।